ਨਵਾਂਸ਼ਹਿਰ, 21 ਫਰਵਰੀ (ਦੀਦਾਰ ਸਿੰਘ ਸ਼ੇਤਰਾ)-ਗੁਰਦੁਆਰਾ ਗੁਰੂ ਰਵਿਦਾਸ ਜੀ ਪਿੰਡ ਅਲਾਚੌਰ ਵਿਖੇ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ | ਢਾਡੀ ਗੁਰਦੀਪ ਸਿੰਘ ਉੜਾਪੜ ਵਾਲਿਆਂ ਦੇ ਜਥੇ ਨੇ ਗੁਰੂ ਰਵਿਦਾਸ ਜੀ ਦੇ ਜੀਵਨ ਅਤੇ ਉਹਨਾਂ ਦੀਆਂ ਦਿੱਤੀਆਂ ਹੋਈਆਂ ਸਿੱਖਿਆਵਾਂ ਨੂੰ ਸੰਗਤਾਂ ਨਾਲ ਸਾਂਝਾ ਕੀਤਾ | ਰਾਤ ਦੇ ਦੀਵਾਨ ਵਿੱਚ ਬਾਬਾ ਬਲਰਾਮ ਸਿੰਘ ਖੁਰਾਲਗੜ੍ਹ ਸਾਹਿਬ ਵਾਲਿਆਂ ਦੇ ਜਥੇ ਨੇ ਕਿਹਾ ਕਿ ਗੁਰੂ ਰਵਿਦਾਸ ਇਕ ਅਗਾਂਹ ਵਧੂ ਸੋਚ ਵਾਲੇ ਪ੍ਰਮਾਤਮਾ ਨਾਲ ਮਿਲੇ ਹੋਏ ਗੁਰੂ ਸਨ | ਉਹ ਮਰਨ ਤੋਂ ਬਾਅਦ ਮੁਕਤੀ ਦੀ ਨਹੀਂ ਬਲਕਿ ਜੀਵਨ ਮੁਕਤੀ ਦੀ ਗੱਲ ਕਰਦੇ ਹਨ, ਜੋ ਮੁਕਤੀ ਨਿੱਜੀ ਨਹੀਂ ਬਲਕਿ ਸਮੂਹਿਕ ਮੁਕਤੀ ਹੈ | ਸਾਰੇ ਸਮਾਜ ਦੇ ਕਲਿਆਣ ਦੀ, ਸਰਬੱਤ ਦੇ ਭਲੇ ਦੀ ਗੱਲ ਕਰਦੇ ਹਨ | ਉਹ ਸਮਾਜ-ਦਰਸ਼ਨ ਬਦਲਣ ਤੇ ਉਸਾਰਨ ਦੀ ਪ੍ਰੇਰਨਾ ਕਰਦੇ ਹਨ | ਉਹਨਾ ਨੇ ਇਨ੍ਹਾਂ ਸਿੱਖਿਆਵਾਂ ਨੂੰ ਪ੍ਰੇਰਨਾ ਸਰੋਤ ਮੰਨ ਕੇ ਜੀਵਨ ਵਿੱਚ ਅੱਗੇ ਵਧਣ ਦਾ ਸੁਨੇਹਾ ਦਿੱਤਾ | ਇਸ ਮੌਕੇ ਅਮਰਜੀਤ ਸਿੰਘ ਪੰਚਾਇਤ ਸੈਕਟਰੀ, ਅਸ਼ੋਕ ਕੁਮਾਰ, ਰੂਪ ਲਾਲ ਭਾਰਤੀ, ਮਲਕੀਤ ਸਿੰਘ ਹੈੱਡ ਗ੍ਰੰਥੀ, ਮੇਜਰ ਸਿੰਘ, ਜਗਤਾਰ ਸਿੰਘ, ਮਨਵੀਰ ਕਰੜਾ, ਕਰਨ, ਰੋਹਿਨ, ਨਿਰਮਲ ਕੁਮਾਰ, ਚਮਨ ਲਾਲ ਸਾਬਕਾ ਸਰਪੰਚ, ਕੁਲਦੀਪ ਕੌਰ, ਜਸਵੰਤ ਕੌਰ, ਸੁਨੀਤਾ ਰਾਣੀ, ਚਰਨਜੀਤ ਕੌਰ, ਕੁਲਵਿੰਦਰ ਕੌਰ, ਸੁਰਿੰਦਰ ਕੌਰ ਆਦਿ ਹਾਜ਼ਰ ਸਨ |