ਰਾਹੋਂ, 21 ਫਰਵਰੀ (ਉਂਕਾਰ ਸਿੰਘ ਰਾਠੋਰ)-ਸ਼ਿਵਰਾਤਰੀ ਦੇ ਦਿਹਾੜੇ ਨੂੰ ਸਮਰਪਿਤ ਮੇਨ ਬਾਜ਼ਾਰ ਰਾਹੋਂ ਵਿਖੇ ਦੁਕਾਨਦਾਰਾਂ ਵਲੋਂ ਨਿਊਡਲਸ, ਆਲੂ ਫਿੰਗਰ, ਗੋਲ ਗੱਪਿਆਂ ਅਤੇ ਮੰਚੂਰੀਅਨ ਦਾ ਲੰਗਰ ਲਗਾਇਆ ਗਿਆ, ਜਿਸ 'ਚ ਵੱਡੀ ਗਿਣਤੀ 'ਚ ਸੰਗਤਾਂ ਨੇ ਬੜੇ ਪਿਆਰ ਅਤੇ ਸਤਿਕਾਰ ਨਾਲ ਲੰਗਰ ਛਕਿਆ | ਸੇਵਾਦਾਰਾਂ ਵਲੋਂ ਮਿਲ ਕੇ ਸੰਗਤਾਂ ਨੂੰ ਬੜੀ ਸ਼ਰਧਾ ਭਾਵਨਾ ਅਤੇ ਸਤਿਕਾਰ ਨਾਲ ਲੰਗਰ ਛਕਾਇਆ ਗਿਆ | ਇਸ ਮੌਕੇ ਜਾਣਕਾਰੀ ਦਿੰਦਿਆਂ ਦੁਕਾਨਦਾਰ ਯੂਨੀਅਨ ਦੇ ਪ੍ਰਧਾਨ ਗੌਰਵ ਗਾਬਾ ਨੇ ਦੱਸਿਆ ਕਿ ਭਗਵਾਨ ਸ਼ਿਵ ਦੀ ਪੂਜਾ ਤੋਂ ਬਾਅਦ ਲੰਗਰ ਦੀ ਸ਼ੁਰੂਆਤ ਕੀਤੀ ਗਈ ਜੋ ਕੇ ਸਵੇਰ ਤੋਂ ਲੈ ਕੇ ਦੇਰ ਸ਼ਾਮ ਤੱਕ ਲਗਾਤਾਰ ਚਲਦਾ ਰਿਹਾ | ਇਸ ਮੌਕੇ ਦੁਕਾਨਦਾਰ ਯੂਨੀਅਨ ਦੇ ਪ੍ਰਧਾਨ ਗੌਰਵ ਗਾਬਾ, ਪ੍ਰੇਮ ਪਾਲ ਚੋਪੜਾ, ਯਸ਼ਪਾਲ ਚੋਪੜਾ, ਹਨੀ ਗਾਬਾ, ਅਬੀ ਗਾਬਾ, ਸੁਨੀਲ ਸ਼ਰਮਾ, ਅਰੁਣ ਦੁੱਗਲ, ਅੰਕਿਤ ਦੁੱਗਲ, ਹਰਪ੍ਰੀਤ ਸਿੰਘ, ਸੁਖਪ੍ਰੀਤ ਸਿੰਘ, ਦੁਕਾਨਦਾਰ ਯੂਨੀਅਨ ਦੇ ਚੇਅਰਮੈਨ ਸਰਬਜੀਤ ਸਿੰਘ ਕਾਲਾ, ਜਗਦੀਪ ਸਿੰਘ ਪਾਹਵਾ, ਮਾਨਵ ਗਾਬਾ, ਮਨੀਸ਼ ਗਾਬਾ, ਮੰਗਤ ਰਾਮ ਗਾਬਾ, ਕਪਿਲ ਅਰੋੜਾ ਤੋਂ ਇਲਾਵਾ ਹੋਰ ਸੰਗਤਾਂ ਹਾਜ਼ਰ ਸਨ |