ਬਹਿਰਾਮ, 23 ਫਰਵਰੀ (ਸਰਬਜੀਤ ਸਿੰਘ ਰਾਣਾ) - ਜੋ ਵਿਅਕਤੀ ਨਸ਼ਿਆਂ ਦੀ ਦਲ-ਦਲ ਵਿੱਚ ਫਸ ਜਾਂਦੇ ਹਨ ਉਸ ਨਾਲ ਉਹ ਆਪਣੀ ਜ਼ਿੰਦਗੀ ਹੀ ਖਰਾਬ ਨਹੀਂ ਕਰਦੇ ਸਗੋਂ ਪੂਰੇ ਪਰਿਵਾਰ ਨੂੰ ਬਰਬਾਦ ਕਰ ਦਿੰਦੇ ਹਨ | ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਜਥੇਦਾਰ ਰਣਜੀਤ ਸਿੰਘ ਖਾਲਸਾ ਨੇ ਇੱਥੇ ਗੱਲਬਾਤ ਕਰਦਿਆਂ ਕੀਤਾ | ਉਹਨਾਂ ਕਿਹਾ ਕਿ ਨਸ਼ੇ 'ਚ ਫਸੇ ਵਿਅਕਤੀ ਦੇ ਪੂਰੇ ਪਰਿਵਾਰ ਨੂੰ ਇਸ ਦਾ ਖਮਿਆਜਾ ਭੁਗਤਣਾ ਪੈਂਦਾ ਹੈ | ਉਹਨਾਂ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਖੇਡਾਂ ਨਾਲ ਜੁੜ ਕੇ ਜਿੱਥੇ ਆਪਣੇ ਸਰੀਰ ਨੂੰ ਨਰੋਆ ਅਤੇ ਤੰਦਰੁਸਤ ਰੱਖ ਸਕਦੇ ਹਨ ਉਥੇ ਹੀ ਉਹ ਆਪਣੇ ਮਾਤਾ- ਪਿਤਾ ਦਾ ਵੀ ਸਹਾਰਾ ਬਣ ਸਕਦੇ ਹਨ | ਉਹਨਾਂ ਕਿਹਾ ਕਿ ਸਰਕਾਰ ਨੌਜਵਾਨਾਂ ਨੂੰ ਰੁਜ਼ਗਾਰ ਦੇ ਕੇ ਨਸ਼ਿਆਂ ਵਰਗੀ ਬੁਰਾਈ 'ਤੇ ਕਾਬੂ ਪਾ ਸਕਦੀ ਹੈ ਜਿਸ ਨਾਲ ਪੰਜਾਬ ਦੀ ਨੌਜਵਾਨੀ ਨੂੰ ਬਰਬਾਦ ਹੋਣ ਤੋਂ ਬਚਾਇਆ ਸਕਦਾ ਹੈ | ਇਸ ਮੌਕੇ 'ਤੇ ਜਥੇਦਾਰ ਲਵੀ ਸਿੰਘ, ਬਾਬਾ ਨਰੰਜਨ ਸਿੰਘ ਚੱਕ ਮੰਡੇਰ, ਬਾਬਾ ਸੋਹਣ ਸਿੰਘ ਬੀਸਲਾ ਆਦਿ ਹਾਜ਼ਰ ਸਨ |
ਨਸ਼ੇ ਪੂਰੇ ਪਰਿਵਾਰ ਨੂੰ ਤਬਾਹ ਕਰ ਦਿੰਦੇ ਹਨ- ਰਣਜੀਤ ਸਿੰਘ ਖ਼ਾਲਸਾ
ਅਜੀਤ ਡੈਸਕ
24-02-2026