31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਪਿੰਡ ਉਧਨਵਾਲ ਵਿਖੇ 76ਵਾਂ ਸ੍ਰੀ ਵਿਸ਼ਵਕਰਮਾ ਵਾਰਸ਼ਿਕ ਮਹਾਂ ਉਤਸਵ 1 ਨੂੰ

Ad Position 21
No active advertisement
ਅਜੀਤ ਡੈਸਕ 24-02-2026
ਬਲਾਚੌਰ, 23 ਫਰਵਰੀ (ਨਰੇਸ਼ ਧੌਲ) - ਪਿੰਡ ਉਧਨਵਾਲ ਵਿਖੇ 76ਵਾਂ ਸ੍ਰੀ ਵਿਸ਼ਵਕਰਮਾ ਵਾਰਸ਼ਿਕ ਮਹਾਂ ਉਤਸਵ ਸਮੂਹ ਸੰਗਤਾਂ ਦੇ ਸਹਿਯੋਗ ਨਾਲ 1 ਮਾਰਚ ਦਿਨ ਐਤਵਾਰ ਨੂੰ ਸ਼ਰਧਾ ਅਤੇ ਸਤਿਕਾਰ ਸਹਿਤ ਮਨਾਇਆ ਜਾ ਰਿਹਾ ਹੈ | ਪ੍ਰਬੰਧਕਾਂ ਅਤੇ ਸੇਵਾਦਾਰਾਂ ਨੇ ਦੱਸਿਆ ਕਿ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਸੁਰਿੰਦਰ ਸਿੰਘ ਸੈਂਟਰ ਵੁੱਡ ਪੈਕਰ ਕਾਠਗੜ੍ਹ, ਹਵਨ ਦੀ ਰਸਮ ਸ਼ੰਕਰ ਦਾਸ ਸਰਪੰਚ ਜੰਡੀ ਰਾਮਾ ਇੰਟਰਪ੍ਰਾਈਜਜ ਵੱਲੋਂ, ਝੰਡੇ ਦੀ ਰਸਮ ਆਸਾ ਫਰਨੀਚਰ ਬਲਾਚੌਰ ਵਾਲਿਆਂ ਵੱਲੋਂ ਅਤੇ ਸਟੇਜ ਦੀ ਪ੍ਰਧਾਨਗੀ ਵਿਜੇ ਕੁਮਾਰ ਬਾਂਠ ਸਰਪੰਚ ਜੱਟ ਮਾਜਰੀ ਵੱਲੋਂ ਕੀਤੀ ਜਾਵੇਗੀ | ਧਾਰਮਿਕ ਸਟੇਜ ਦੌਰਾਨ ਧੀਮਾਨ ਸਿਸਟਰ ਐਂਡ ਪਾਰਟੀ ਵੱਲੋਂ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ | ਸਟੇਜ ਸਕੱਤਰ ਦੀ ਭੂਮਿਕਾ ਅਜੀਤ ਰਾਮ ਸੇਵਾ ਮੁਕਤ ਸੁਪਰਡੈਂਟ ਨਾਨੋਵਾਲ ਬੇਟ ਵੱਲੋਂ ਨਿਭਾਈ ਜਾਵੇਗੀ | ਸੰਗਤਾਂ ਨੂੰ ਗੁਰੂ ਦਾ ਲੰਗਰ ਅਤੁੱਟ ਵਰਤਾਇਆ ਜਾਵੇਗਾ | ਉਨ੍ਹਾਂ ਇਲਾਕੇ ਦੀਆਂ ਸਮੁੱਚੀਆਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਇਸ ਵਾਰਸ਼ਿਕ ਸਮਾਗਮ ਵਿੱਚ ਵੱਧ ਤੋਂ ਵੱਧ ਹਾਜ਼ਰੀਆਂ ਲਵਾਉਣ |
Ad Position 22
No active advertisement
ਪਿਛਲੀ ਖ਼ਬਰ ਪਿੰਡ ਬਾਲੇਵਾਲ ਦੇ ਖੇਡ ਮੈਦਾਨ ਲਈ ਦਿੱਤੀ ਇਕ ਲੱਖ ਰੁਪਏ ਦੀ ਗ੍ਰਾਂਟ ਅਗਲੀ ਖ਼ਬਰ ਨਸ਼ੇ ਪੂਰੇ ਪਰਿਵਾਰ ਨੂੰ ਤਬਾਹ ਕਰ ਦਿੰਦੇ ਹਨ- ਰਣਜੀਤ ਸਿੰਘ ਖ਼ਾਲਸਾ
Ad Position 24