31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਸਾ: ਵਿਧਾਇਕ ਮਨਜੀਤ ਸਿੰਘ ਮੰਨਾ ਦੇ ਪਿਤਾ ਮਾਸਟਰ ਮਹਿੰਦਰ ਸਿੰਘ ਦੀ ਯਾਦ ਨੂੰ ਸਮਰਪਿਤ 18ਵਾਂ ਕਬੱਡੀ ਕੱਪ ਅਤੇ ਸੱਭਿਆਚਾਰਕ ਮੇਲਾ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 24-02-2026
ਬਾਬਾ ਬਕਾਲਾ ਸਾਹਿਬ, 23 ਫਰਵਰੀ (ਸ਼ੇਲਿੰਦਰਜੀਤ ਸਿੰਘ ਰਾਜਨ)-ਹਲਕਾ ਬਾਬਾ ਬਕਾਲਾ ਸਾਹਿਬ ਦੇ ਸਾਬਕਾ ਵਿਧਾਇਕ, ਸਾਬਕਾ ਚੀਫ਼ ਪਾਰਲੀਮਾਨੀ ਸਕੱਤਰ ਅਤੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਭਾਜਪਾ ਦੇ ਇੰਚਾਰਜ ਮਨਜੀਤ ਸਿੰਘ ਮੰਨਾ, ਜ਼ਿਲ੍ਹਾ ਪ੍ਰੀਸ਼ਦ ਤਰਨ ਤਾਰਨ ਦੇ ਸਾਬਕਾ ਚੇਅਰਮੈਨ ਰਣਜੀਤ ਸਿੰਘ ਅਤੇ ਇੰਸਪੈਕਟਰ ਜ਼ੋਰਾਵਰ ਸਿੰਘ ਵਲੋਂ ਆਪਣੇ ਪਿਤਾ ਸਵਰਗੀ ਮਾਸਟਰ ਮਹਿੰਦਰ ਸਿੰਘ ਦੀ ਯਾਦ ਨੂੰ ਸਮਰਪਿਤ 18ਵਾਂ ਕਬੱਡੀ ਕੱਪ ਅਤੇ ਸਭਿਆਚਾਰਕ ਮੇਲਾ ਕਰਵਾਇਆ ਗਿਆ | ਇਸ ਮੇਲੇ ਵਿਚ ਭਾਜਪਾ ਆਗੂ ਰਵੀਕਰਨ ਸਿੰਘ ਕਾਹਲੋਂ, ਸਾਬਕਾ ਏ.ਡੀ.ਸੀ. ਰਣਬੀਰ ਸਿੰਘ ਮੂਧਲ, ਗੁਰਪ੍ਰਤਾਪ ਸਿੰਘ ਟਿੱਕਾ, ਅਜੇਬੀਰਪਾਲ ਸਿੰਘ ਰੰਧਾਵਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਕਬੱਡੀ ਦੀ ਸ਼ੁਰੂਆਤ ਬਾਬਾ ਅਰਦਾਸ ਕਰਨ ਉਪਰੰਤ ਕਰਵਾਈ ਗਈ | ਇਸ ਦੌਰਾਨ ਜੇਤੂ ਟੀਮਾਂ ਨੂੰ ਨਗਦ ਇਨਾਮ ਅਤੇ ਟਰਾਫੀਆਂ ਦੇ ਕੇ ਨਿਵਾਜਿਆ ਗਿਆ | ਇਸ ਮੌਕੇ ਮੇਜ਼ਰ ਰਾਜਸਥਾਨੀ ਦਾ ਮੋਟਰਸਾਈਕਲ ਸ਼ੋਅ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਬਣਿਆ ਰਿਹਾ | ਸ਼ਾਮ ਨੂੰ ਸਭਿਆਚਾਰਕ ਪ੍ਰੋਗਰਾਮ ਦੌਰਾਨ ਉੱਘੇ ਲੋਕ ਗਾਇਕ ਜੀ- ਖ਼ਾਨ, ਜੈਸਮੀਨ ਅਖ਼ਤਰ, ਫਿਲਮੀ ਕਲਾਕਾਰ ਦੀਦਾਰ ਗਿੱਲ, ਧੀਰਜ ਕੁਮਾਰ ਅਤੇ ਹੋਰ ਕਲਾਕਾਰਾਂ ਵਲੋਂ ਆਏ ਹੋਏ ਦਰਸ਼ਕਾਂ ਅਤੇ ਮਹਿਮਾਨਾਂ ਦਾ ਮਨੋਰੰਜਨ ਕੀਤਾ | ਉਪਰੰਤ ਮਨਜੀਤ ਸਿੰਘ ਮੰਨਾ, ਰਣਜੀਤ ਸਿੰਘ ਚੇਅਰਮੈਨ, ਜੋਰਾਵਰ ਸਿੰਘ, ਰਵੀਕਰਨ ਸਿੰਘ ਕਾਹਲੋਂ, ਹਲਕਾ ਜੰਡਿਆਲਾ ਦੇ ਇੰਚਾਰਜ ਹਰਦੀਪ ਸਿੰਘ ਗਿੱਲ, ਟਿੱਕਾ, ਰੰਧਾਵਾ, ਡਾ: ਸੁਸ਼ੀਲ ਦੇਵਗਨ, ਡਿੰਪੀ ਮੀਆਂਵਿੰਡ, ਭਾਜਪਾ ਦੇ ਮੁੱਖ ਬੁਲਾਰਾ ਅਮਰਪਾਲ ਸਿੰਘ ਖਹਿਰਾ, ਭੁਪਿੰਦਰ ਸਿੰਘ ਯੂ.ਕੇ, ਤਜਿੰਦਰ ਸਿੰਘ ਬੁੱਟਰ, ਹਰਦੇਵ ਸਿੰਘ ਧਾਲੀਵਾਲ, ਪ੍ਰਭਜੋਤ ਸਿੰਘ ਨਾਗੋਕੇ, ਪਾਰਸ ਜੰਡਿਆਲਾ, ਕੁਲਦੀਪ ਸਿੰਘ ਔਲਖ, ਗੁਰਿੰਦਰ ਸਿੰਘ ਟੋਨੀ, ਬਿੱਟੂ ਯੂ.ਐੱਸ.ਏ, ਕੁਲਵੰਤ ਸਿੰਘ ਮੈਲ, ਅਤੁਲ ਜੈਨ ਪੱਟੀ, ਆਦਿ ਵਲੋਂ ਗਾਇਕਾਂ ਨੂੰ ਸਨਮਾਨਿਤ ਕੀਤਾ ਗਿਆ | ਖੇਡ ਮੇਲੇ ਅਤੇ ਸਭਿਆਚਾਰਕ ਪ੍ਰੋਗਰਾਮ ਦਾ ਆਨੰਦ ਮਾਨਣ ਵਾਲਿਆਂ ਵਿਚ ਅਮਰਰਾਜ ਸਿੰਘ ਉਮਰਾ ਨੰਗਲ, ਰਾਜਨ ਸਿੱਧੂ ਬੇਦਾਦਪੁਰ, ਰਜੇਸ਼ ਟਾਂਗਰੀ ਰਈਆ, ਜਸਵਿੰਦਰ ਸਿੰਘ ਸ਼ਾਹ ਮੀਆਂਵਿੰਡ, ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਬਾਊ, ਸਰਕਲ ਪ੍ਰਧਾਨ ਕਰਮ ਸਿੰਘ ਖਿਲਚੀਆਂ, ਜਤਿੰਦਰ ਸਿੰਘ ਟੈਣੀ, ਰਾਜਬੀਰ ਸਿੰਘ ਸਿੰਗਾਪੁਰ, ਜ਼ਿਲ੍ਹਾ ਪ੍ਰਧਾਨ ਗੁਲਜ਼ਾਰ ਸਿੰਘ ਜਹਾਂਗੀਰ, ਸਰਮੁਖ ਸਿੰਘ ਛੱਮੂ ਪ੍ਰਧਾਨ ਮੀਆਂਵਿੰਡ, ਸਰਕਲ ਪ੍ਰਧਾਨ ਬੌਬੀ ਬੋਦੇਵਾਲ, ਗੁਰਪਾਲ ਸਿੰਘ ਸ਼ਾਹ, ਸਾਬਕਾ ਸਰਪੰਚ ਅਵਤਾਰ ਸਿੰਘ ਵਜ਼ੀਰ, ਸੁਖਵੰਤ ਸਿੰਘ ਦੌਲੋਨੰਗਲ, ਸੁਖਜੀਤ ਸਿੰਘ ਮੀਆਂਵਿੰਡ, ਹਰਜੀਤ ਸਿੰਘ ਰਾਜਾ ਮੀਆਂਵਿੰਡ, ਵੈਭਵ ਰਈਆ, ਸਾਬਕਾ ਸਰਪੰਚ ਬਲਵਿੰਦਰ ਸਿੰਘ, ਹਰਭਜਨ ਸਿੰਘ ਚੌਧਰੀ, ਪਿੰਦਰ ਦੌਲੋਨੰਗਲ, ਜਸ ਭੋਰਸੀ, ਰਵੀ ਟਪਿਆਲਾ, ਬਲਵਿੰਦਰ ਸਿੰਘ ਬਾਬਾ ਬਕਾਲਾ, ਥਾਣੇਦਾਰ ਹੀਰਾ ਸਿੰਘ ਜਵੰਦਪੁਰ, ਬਰਕਤ ਸਰਲੀ, ਸਾਬਕਾ ਸਰਪੰਚ ਪਰਮਜੀਤ ਸਿੰਘ ਸਰਾਂ, ਸਾਬਕਾ ਸਰਪੰਚ ਤਰਲੋਕ ਸਿੰਘ ਜਵੰਦਪੁਰ, ਕਸ਼ਮੀਰ ਸਿੰਘ ਸੰਘਾ, ਸਮੇਤ ਬਹੁਤ ਵੱਡੀ ਤਾਦਾਦ ਵਿਚ ਇਲਾਕੇ ਅਤੇ ਪਿੰਡ ਵਾਸੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਨਸ਼ੇ ਪੂਰੇ ਪਰਿਵਾਰ ਨੂੰ ਤਬਾਹ ਕਰ ਦਿੰਦੇ ਹਨ- ਰਣਜੀਤ ਸਿੰਘ ਖ਼ਾਲਸਾ ਅਗਲੀ ਖ਼ਬਰ ਗਲੋਬਲ ਇੰਸਟੀਚਿਊਟਸ ਵਿਖੇ ਇਕ ਰੋਜ਼ਾ ਅੰਤਰਰਾਸ਼ਟਰੀ ਸੈਮੀਨਾਰ ਕਰਵਾਇਆ <br/>
Ad Position 24