30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਪੈਨਸ਼ਨਰਜ਼ ਐਸੋਸੀਏਸ਼ਨ ਵਲੋਂ ਉਪ ਮੁੱਖ ਇੰਜੀਨੀਅਰ ਨਾਲ ਕੀਤੀ ਮੀਟਿੰਗ

ਵੇਰਕਾ, 30 ਅਕਤੂਬਰ (ਲਖਵਿੰਦਰ ਸਿੰਘ)-ਪੀ. ਐੱਸ.

Ad Position 21
No active advertisement
ਅਜੀਤ ਡੈਸਕ 31-10-2026
ਵੇਰਕਾ, 30 ਅਕਤੂਬਰ (ਲਖਵਿੰਦਰ ਸਿੰਘ)-ਪੀ.ਐੱਸ.ਪੀ.ਸੀ. ਐੱਲ./ ਪੀ.ਐੱਸ.ਟੀ.ਸੀ.ਐੱਲ. ਪੈਨਸ਼ਨਰਜ਼ ਐਸੋਸੀਏਸ਼ਨ ਸਬਅਰਬਨ ਸਰਕਲ ਅੰਮ੍ਰਿਤਸਰ ਦੇ ਵਫ਼ਦ ਵਲੋਂ ਸਰਕਲ ਪ੍ਰਧਾਨ ਕਰਮ ਸਿੰਘ ਰਾਜਾਸਾਂਸੀ ਦੀ ਅਗਵਾਈ ਹੇਠ ਉਪ ਮੁੱਖ ਇੰਜੀਨੀਅਰ ਸਬਅਰਬਨ ਅੰਮ੍ਰਿਤਸਰ ਨਾਲ ਇਕ ਅਹਿਮ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਐਸੋਸੀਏਸ਼ਨ ਵਲੋਂ ਪਹਿਲਾਂ ਤੋਂ ਸੌਂਪੇ ਗਏ ਮੰਗ-ਪੱਤਰ ਅਤੇ ਏਜੰਡੇ ਵਿਚ ਦਰਜ ਪੈਨਸ਼ਨਰਾਂ ਦੀਆਂ ਵੱਖ-ਵੱਖ ਲਟਕਦੀਆਂ ਮੰਗਾਂ ਅਤੇ ਮਸਲਿਆਂ ’ਤੇ ਵਿਸਥਾਰ ਪੂਰਵਕ ਚਰਚਾ ਕੀਤੀ ਗਈ। ਉਪ ਮੁੱਖ ਇੰਜੀਨੀਅਰ ਨੇ ਵਫ਼ਦ ਦੀਆਂ ਮੰਗਾਂ ਨੂੰ ਸੁਣਿਆ ਅਤੇ ਵਿਭਾਗੀ ਪੱਧਰ ’ਤੇ ਇਨ੍ਹਾਂ ਮੰਗਾਂ ਤੇ ਮਸਲਿਆਂ ਦਾ ਜਲਦ ਹੱਲ ਕਰਨ ਦਾ ਭਰੋਸਾ ਦਿਵਾਇਆ। ਇਸ ਮੌਕੇ ਸਵਿੰਦਰਪਾਲ ਮੋਲੋਵਾਲੀ, ਕੁਲਵੰਤ ਸਿੰਘ, ਜੋਗਿੰਦਰ ਸਿੰਘ ਸੋਹੀ, ਰਾਮ ਲੁਭਾਇਆ ਮਜੀਠਾ, ਮੱਖਣ ਸਿੰਘ ਆਜ਼ਾਦ, ਬਲਵਿੰਦਰ ਸਿੰਘ, ਸਤੀਸ਼ ਕੁਮਾਰ ਅਤੇ ਜਤਿੰਦਰ ਕੁਮਾਰ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਰਾਮਦਾਸ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਜਾਗਰੂਕਤਾ ਮੁਹਿੰਮ ਸੰਬੰਧੀ ਸੈਮੀਨਾਰ ਅਗਲੀ ਖ਼ਬਰ ਆਬਕਾਰੀ ਵਿਭਾਗ ਵਲੋਂ ਨਾਕਾਬੰਦੀ ਦੌਰਾਨ ‘ਐਕਸਟਰਾ ਨਿਊਟਰਲ ਅਲਕੋਹਲ’ ਸਮੇਤ ਦੋ ਕਾਬੂ
Ad Position 24