01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਬੈਲਜੀਅਮ ਪਰਿਵਾਰ ਵਲੋਂ ਜਗਤਪੁਰ ਡਿਸਪੈਂਸਰੀ ਨੂੰ ਦਵਾਈਆਂ ਭੇਟ

Ad Position 21
No active advertisement
ਅਜੀਤ ਡੈਸਕ 24-02-2026

ਮੁਕੰਦਪੁਰ, 23 ਫਰਵਰੀ (ਅਮਰੀਕ ਸਿੰਘ ਢੀਂਡਸਾ)-ਨਜ਼ਦੀਕੀ ਪਿੰਡ ਜਗਤਪੁਰ ਵਿਖੇ ਚੱਲ ਰਹੀ ਸਰਕਾਰੀ ਡਿਸਪੈਂਸਰੀ ਜਿੱਥੇ ਸਰਕਾਰੀ ਤੌਰ 'ਤੇ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਮੈਡੀਕਲ ਸਹੂਲਤ ਪ੍ਰਦਾਨ ਕਰਵਾ ਰਹੀ ਹੈ, ਉੱਥੇ ਹੀ ਪਿੰਡ ਦੇ ਪ੍ਰਵਾਸੀ ਬਾਸ਼ਿੰਦਿਆਂ ਵੱਲੋਂ ਦਿਲ ਖੋਲ੍ਹ ਕੇ ਡਿਸਪੈਂਸਰੀ ਲਈ ਦਵਾਈਆਂ ਦੇ ਲੰਗਰ ਲਗਾਏ ਜਾਂਦੇ ਹਨ, ਜਿਸ ਤਹਿਤ ਹਰ ਸਾਲ ਦੀ ਤਰ੍ਹਾਂ ਬਲਜਿੰਦਰ ਸਿੰਘ ਬਿੱਲਾ ਬੈਲਜੀਅਮ ਦੇ ਪਰਿਵਾਰ ਵੱਲੋਂ ਡਿਸਪੈਂਸਰੀ ਨੂੰ ਡਾ. ਹਰਜਿੰਦਰ ਕੌਰ ਦੇ ਕਹਿਣ 'ਤੇ ਦਵਾਈਆਂ ਪ੍ਰਦਾਨ ਕਰਵਾਈਆਂ ਗਈਆਂ ਤਾਂ ਕਿ ਲੋੜਵੰਦ ਮਰੀਜ਼ਾਂ ਨੂੰ ਪ੍ਰਾਈਵੇਟ ਹਸਪਤਾਲਾਂ ਜਾਂ ਡਾਕਟਰਾਂ ਕੋਲ ਨਾ ਜਾਣਾ ਪਵੇ ਤੇ ਜੋ ਮਹਿੰਗੀਆਂ ਦਵਾਈਆਂ ਲੈਣ ਦੇ ਸਮਰੱਥ ਨਹੀਂ ਹੁੰਦੇ, ਇਸ ਮਕਸਦ ਨਾਲ ਬੈਲਜੀਅਮ ਪਰਿਵਾਰ ਵੱਲੋਂ ਹਰ ਸਾਲ ਸਰਕਾਰੀ ਡਿਸਪੈਂਸਰੀ ਨੂੰ ਦਵਾਈਆਂ ਭੇਟ ਕੀਤੇ ਜਾਣ ਦੀ ਰਿਵਾਇਤ ਨੂੰ ਜਾਰੀ ਰੱਖਿਆ | ਡਾ. ਹਰਜਿੰਦਰ ਕੌਰ ਅਤੇ ਸਰਪੰਚ ਗੁਰਦਾਵਰ ਸਿੰਘ ਤਲਵਾੜ ਵਲੋਂ ਬਲਜਿੰਦਰ ਸਿੰਘ ਬਿੱਲਾ ਦੇ ਪਰਿਵਾਰ ਦਾ ਹਾਰਦਿਕ ਧੰਨਵਾਦ ਕਰਦਿਆਂ ਉਹਨਾਂ ਦੀ ਕਿਰਤ-ਕਮਾਈ ਵਿੱਚ ਹੋਰ ਵਾਧਾ ਹੋਣ ਦੀ ਅਰਦਾਸ ਕਰਦਿਆਂ ਭਵਿੱਖ ਵਿੱਚ ਵੀ ਉਹਨਾਂ ਤੋਂ ਇਹ ਸੇਵਾ ਜਾਰੀ ਰੱਖਣ ਦੀ ਆਸ ਪ੍ਰਗਟਾਈ | ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਸਰਪੰਚ ਬਲਬੀਰ ਸਿੰਘ ਦਿਓਲ, ਅਮਰੀਕ ਸਿੰਘ, ਹਰਵਿੰਦਰ ਸਿੰਘ, ਸ਼ੰਤੋਖ ਲਾਲ, ਦੇਸ ਰਾਜ, ਸ਼ੰਤੋਖ ਸਿੰਘ, ਜਸਵੀਰ ਸਿੰ ਘ, ਸ਼ੰਤੋਖ ਰਾਮ ਅਤੇ ਹੋਰ ਵੀ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਡਾ. ਸੁੱਖੀ ਨੇ ਰਾਏਪੁਰ ਡੱਬਾ 'ਚ ਰੱਖਿਆ ਖੇਡ ਮੈਦਾਨ ਦੀ ਉਸਾਰੀ ਦਾ ਨੀਂਹ ਪੱਥਰ ਅਗਲੀ ਖ਼ਬਰ ਜੋਗਰਾਜ ਜੋਗੀ ਨਿਮਾਣਾ ਮੰਡਲ ਪ੍ਰਧਾਨ ਬਹਿਰਾਮ ਨਿਯੁਕਤ
Ad Position 24