ਬੰਗਾ, 22 ਫਰਵਰੀ (ਸੁਰਿੰਦਰ ਸਿੰਘ ਕਰਮ ਲਧਾਣਾ)- ਹਲਕਾ ਬੰਗਾ ਦੇ ਵਿਧਾਇਕ ਡਾ. ਸੁਖਵਿੰਦਰ ਸੁੱਖੀ ਨੇ ਪਿੰਡ ਰਾਏਪੁਰ ਡੱਬਾ 'ਚ ਖੇਡ ਮੈਦਾਨ ਦੀ ਉਸਾਰੀ ਦਾ ਨੀਂਹ ਪੱਥਰ ਆਪਣੇ ਕਰ-ਕਮਲਾਂ ਨਾਲ ਰੱਖਿਆ | ਇਸ ਮੌਕੇ ਉਹਨਾਂ ਨਾਲ ਸੋਹਣ ਲਾਲ ਢੰਡਾ ਜ਼ਿਲ੍ਹਾ ਪ੍ਰਧਾਨ ਐੱਸ. ਸੀ ਵਿੰਗ, ਪਵਨਜੀਤ ਸਿੰਘ ਸਿੱਧੂ ਹਲਕਾ ਸੰਗਠਨ ਇੰਚਾਰਜ ਬੰਗਾ, ਪਿੰਡ ਦੀ ਮਹਿਲਾ ਸਰਪੰਚ ਸ੍ਰੀਮਤੀ ਕੌਸ਼ੱਲਿਆ ਸਮੇਤ ਪੰਚ ਮਨਜੀਤ ਕੌਰ, ਪੰਚ ਨਰਿੰਦਰ ਕੌਰ, ਪੰਚ ਸਟੀਫਨ ਸਿੰਘ, ਪੰਚ ਵਰਿੰਦਰ ਸਿੰਘ, ਸੀ.ਐੱਸ. ਸੀ ਇੰਚਾਰਜ ਹੈਰੀ, ਹਰਭਜਨ ਰਾਮ ਯੂ. ਐਸ.ਏ, ਹਰਮਨਪ੍ਰੀਤ ਸਿੰਘ, ਬਿਕਰਮਜੀਤ ਸਿੰਘ ਆਮ ਆਦਮੀ ਪਾਰਟੀ ਮੈਂਬਰ, ਰਾਏਪੁਰ ਡੱਬਾ ਯੂਥ ਕਲੱਬ ਦੇ ਪ੍ਰਧਾਨ ਹਰਨੀਸ਼ ਬੰਗੜ ਅਤੇ ਕਲੱਬ ਕੈਸ਼ੀਅਰ ਮੁਕੇਸ਼ ਭਾਟੀਆ ਆਦਿ ਹਾਜ਼ਰ ਸਨ | ਇਸ ਮੌਕੇ ਸਰਪੰਚ ਅਤੇ ਨੌਜਵਾਨਾਂ ਨੇ ਵਿਧਾਇਕ ਡਾ. ਸੁੱਖੀ ਦਾ ਧੰਨਵਾਦ ਕੀਤਾ | ਉਹਨਾਂ ਸਾਂਝੇ ਤੌਰ 'ਤੇ ਕਿਹਾ ਕਿ ਇਹ ਉਪਰਾਲਾ ਪਿੰਡ ਵਿੱਚ ਖੇਡਾਂ ਲਈ ਨਵੀਂ ਊਰਜਾ ਦਾ ਸੰਚਾਰ ਕਰੇਗਾ | ਵਿਧਾਇਕ ਨੇ ਭਰੋਸਾ ਦਵਾਇਆ ਕਿ ਹਲਕੇ ਦੇ ਸਮੁੱਚੇ ਵਿਕਾਸ ਲਈ ਇਸ ਤਰ੍ਹਾਂ ਦੇ ਲੋਕ-ਹਿੱਤ ਕਾਰਜ ਜਾਰੀ ਰਹਿਣਗੇ | ਇਸ ਮੌਕੇ ਉਪਰੋਕਤ ਪਤਵੰਤਿਆ ਤੋਂ ਇਲਾਵਾ ਕਿਰਪਾਲ ਸਿੰਘ ਰਿਟਾ. ਬੀ. ਐਸ. ਐਫ, ਅਵਤਾਰ ਰਾਮ ਅਤੇ ਹੋਰ ਨਗਰ ਦੀ ਹਾਜ਼ਰ ਸਨ |
ਵਿਧਾਇਕ ਡਾ. ਸੁੱਖੀ ਨੇ ਰਾਏਪੁਰ ਡੱਬਾ 'ਚ ਰੱਖਿਆ ਖੇਡ ਮੈਦਾਨ ਦੀ ਉਸਾਰੀ ਦਾ ਨੀਂਹ ਪੱਥਰ
ਅਜੀਤ ਡੈਸਕ
24-02-2026