10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਕਿਸਾਨ ਵੀਰ ਤੇਲ ਬੀਜ ਫਸਲਾਂ ਦੀ ਕਾਸ਼ਤ ਨੂੰ ਤਰਜੀਹ ਦੇਣ-ਡਾ. ਨਿਤਿਨ

Ad Position 21
No active advertisement
ਅਜੀਤ ਡੈਸਕ 25-02-2026

ਬਲਾਚੌਰ, 24 ਫਰਵਰੀ (ਨਰੇਸ਼ ਧੌਲ)-ਡਾਕਟਰ ਰਕੇਸ਼ ਕੁਮਾਰ ਮੁੱਖ ਖੇਤੀਬਾੜੀ ਅਫਸਰ ਸ਼ਹੀਦ ਭਗਤ ਸਿੰਘ ਨਗਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਖੇਤੀਬਾੜੀ ਦਫ਼ਤਰ ਸੜੋਆ ਵਲੋਂ ਕੌਮੀ ਤੇਲ ਬੀਜ ਮਿਸ਼ਨ ਤਹਿਤ ਪਿੰਡ ਮਜਾਰਾ ਵਿਖੇ 2 ਰੋਜ਼ਾ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ | ਇਸ ਕੈਂਪ ਦੀ ਪ੍ਰਧਾਨਗੀ ਕਰਦਿਆਂ ਹੋਇਆਂ ਡਾਕਟਰ ਨਿਤਨ ਖੇਤੀਬਾੜੀ ਅਫ਼ਸਰ ਸੜੋਆ ਨੇ ਕਿਸਾਨਾਂ ਨੂੰ ਤੇਲ ਬੀਜ ਫਸਲਾਂ ਨੂੰ ਉਤਸਾਹਿਤ ਕਰਨ ਲਈ ਅਤੇ ਫਸਲਾਂ ਹੇਠ ਰਕਬਾ ਵਧਾਉਣ ਖਾਦਾਂ ਅਤੇ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਘੱਟ ਤੋਂ ਘੱਟ ਕਰਨ ਲਈ ਪ੍ਰੇਰਿਤ ਕੀਤਾ ਤਾਂ ਜੋ ਕਿਸਾਨ ਵੀਰ ਆਪਣੇ ਖੇਤੀ ਖਰਚੇ ਨੂੰ ਘਟਾ ਸਕਣ | ਇਸ ਮੌਕੇ ਸੁਰਿੰਦਰ ਪਾਲ ਸਿੰਘ ਖੇਤੀਬਾੜੀ ਵਿਸਥਾਰ ਅਫਸਰ ਸੜੋਆ ਨੇ ਸੱਠੀ ਮੂੰਗੀ ਦੀ ਕਾਸ਼ਤ ਉਨ੍ਹਾਂ ਦੀਆਂ ਕਿਸਮਾਂ ਅਤੇ ਖਾਦਾਂ ਦੀ ਸੰਤੁਲਿਤ ਵਰਤੋਂ ਕਰਨ ਸਬੰਧੀ ਜਾਣਕਾਰੀ ਸਾਂਝੀ ਕੀਤੀ | ਡਾਕਟਰ ਜਸਵਿੰਦਰ ਸਿੰਘ ਕੇ. ਵੀ. ਕੇ ਲੰਗੜੋਆ ਨੇ ਆਪਣੇ ਵਿਭਾਗ ਦੀਆਂ ਸਕੀਮਾਂ ਅਤੇ ਤੇਲ ਬੀਜ ਫਸਲਾਂ ਨੂੰ ਲੱਗਣ ਵਾਲੀਆਂ ਬਿਮਾਰੀਆਂ ਕੀਟਨਾਸ਼ਕਾਂ ਦੇ ਕੰਟਰੋਲ ਸਬੰਧੀ ਜਾਣਕਾਰੀ ਦਿੱਤੀ | ਇਸ ਤੋਂ ਇਲਾਵਾ ਵਰਿੰਦਰਪਾਲ ਅਤੇ ਰਜਿੰਦਰ ਪਾਲ ਦੋਨੋਂ ਖੇਤੀਬਾੜੀ ਵਿਸਥਾਰ ਅਫਸਰ ਸੜੋਆ ਵਲੋਂ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਅਤੇ ਕੁਦਰਤੀ ਖੇਤੀ ਸੰਬੰਧੀ ਵਿਚਾਰ ਪੇਸ਼ ਕੀਤੇ ਗਏ | ਪਿੰਡ ਵਾਸੀਆਂ ਵਲੋਂ ਖੇਤੀਬਾੜੀ ਵਿਭਾਗ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ |
ਇਸ ਮੌਕੇ ਸਰਪੰਚ ਦਿਲਬਰ ਸਿੰਘ ਖਟਕੜ, ਜਗਜੀਤ ਸਿੰਘ ਗਿੱਲ, ਅਜਮੇਰ ਸਿੰਘ ਗਿੱਲ, ਬਲਵੀਰ ਸਿੰਘ ਖਟਕੜ, ਗਗਨਪ੍ਰੀਤ ਸਿੰਘ, ਜੋਗਿੰਦਰ ਪਾਲ ਚਾਂਦਲਾ, ਬਗੀਚਾ ਸਿੰਘ ਰੱਕੜ, ਮੱਖਣ ਸਿੰਘ ਪ੍ਰਧਾਨ, ਸਤਨਾਮ ਸਿੰਘ ਫੌਜੀ, ਕਿਰਨਪਾਲ ਸਿੰਘ ਥਿਆੜਾ, ਬੱਗਾ ਸ਼ਿੰਜਰ, ਮੋਹਣ ਸਿੰਘ ਸ਼ਿੰਜਰ, ਬਿੰਦਾ ਭੱਠਲ, ਕਮਲਜੀਤ ਖੜਬੜ ਪੰਚ, ਸੰਤੋਖ ਸਿੰਘ ਹੀਰ, ਜਰਨੈਲ ਸਿੰਘ ਸ਼ਿੰਜਰ ਨਰਿੰਦਰ ਸਿੰਘ, ਤੇਜਵੀਰ ਤੇਜੀ, ਲਾਲ ਸਿੰਘ, ਬਲਦੇਵ ਸਿੰਘ, ਸਮੁੱਚੇ ਕਿਸਾਨ ਵੀਰ ਅਤੇ ਵੱਖ-ਵੱਖ ਸਖਸ਼ੀਅਤਾਂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਬੀ. ਐਲ. ਐਮ. ਗਰਲਜ਼ ਕਾਲਜ ਨਵਾਂਸ਼ਹਿਰ 'ਚ ਜ਼ਿਲ੍ਹਾ ਪੱਧਰੀ ਸੰਵੇਦਨਸ਼ੀਲਤਾ ਤੇ ਸਮਰੱਥਾ ਨਿਰਮਾਣ ਸਮਾਗਮ ਅਗਲੀ ਖ਼ਬਰ ਖੇਤਰੀ ਖੋਜ ਕੇਂਦਰ ਬੱਲੋਵਾਲ ਸੌਂਖੜੀ ਵਿਖੇ ਕਿਸਾਨ ਮੇਲਾ 14 ਮਾਰਚ ਨੂੰ
Ad Position 24