10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਸ਼ਰੀਂਹ ਦੀ ਟੀਮ ਨੇ ਜਿੱਤਿਆ ਚੱਕਦਾਨਾ ਹਾਕੀ ਟੂਰਨਾਮੈਂਟ ਦਾ ਫਾਈਨਲ ਮੁਕਾਬਲਾ

Ad Position 21
No active advertisement
ਅਜੀਤ ਡੈਸਕ 25-02-2026
ਉੜਾਪੜ/ਲਸਾੜਾ, 24 ਫਰਵਰੀ (ਲਖਵੀਰ ਸਿੰਘ ਖ਼ੁਰਦ)-ਪਿੰਡ ਚੱਕਦਾਨਾ ਵਿਖੇ ਗੁਰੂ ਤੇਗ਼ ਬਹਾਦਰ ਸਪੋਰਟਸ ਕਲੱਬ ਵਲੋਂ ਗਰਾਮ ਪੰਚਾਇਤ, ਐਨ.ਆਰ.ਆਈ ਵੀਰਾਂ ਅਤੇ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਗਏ ਪਿੰਡ ਪੱਧਰੀ ਹਾਕੀ ਟੂਰਨਾਮੈਂਟ ਦੇ ਤੀਜੇ ਦਿਨ ਫਾਈਨਲ ਮੁਕਾਬਲੇ ਕਰਵਾਏ ਗਏ | ਜਿਸ 'ਚ ਸਰੀਂਹ ਦੀ ਟੀਮ ਨੇ ਚੱਕਦਾਨਾ ਨੂੰ 3-0 ਗੋਲਾਂ ਦੇ ਫ਼ਰਕ ਨਾਲ ਹਰਾ ਕੇ ਇਹ ਟੂਰਨਾਮੈਂਟ ਜਿੱਤ ਲਿਆ | ਇਸ ਟੂਰਨਾਮੈਂਟ 'ਚ ਹਾਕੀ ਓਪਨ, 16 ਸਾਲ ਵਰਗ ਅਤੇ 14 ਸਾਲ ਵਰਗ ਦੇ ਮੁਕਾਬਲੇ ਕਰਵਾਏ ਗਏ | ਜਿਸ 'ਚ ਓਪਨ ਹਾਕੀ ਵਿਚ ਸਰੀਂਹ ਪਿੰਡ ਦੀ ਟੀਮ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਚੱਕਦਾਨਾ ਨੂੰ 3-0 ਨਾਲ ਹਰਾ ਕੇ 41000 ਰੁਪਏ ਦਾ ਇਨਾਮ ਹਾਸਿਲ ਕੀਤਾ, ਉਪ ਜੇਤੂ ਨੂੰ 31 ਹਜ਼ਾਰ ਰੁਪਏ ਦਿੱਤੇ ਗਏ | 16 ਸਾਲ ਵਰਗ 'ਚ ਔੜ ਅਤੇ ਲਸਾੜਾ ਦੀਆਂ ਟੀਮਾਂ ਵਿਚਕਾਰ ਫਸਵਾਂ ਮੁਕਾਬਲਾ ਹੋਇਆ, ਜਿਸ 'ਚ ਔੜ ਦੀ ਟੀਮ ਨੇ ਜੇਤੂ ਰਹਿ ਕੇ 7100 ਰੁਪਏ ਦਾ ਇਨਾਮ ਜਿੱਤਿਆ | ਇਸ ਤੋਂ ਇਲਾਵਾ ਵੱਖ-ਵੱਖ ਉਮਰ ਦੇ ਬੱਚਿਆਂ ਦੀਆਂ ਦੌੜਾਂ ਵੀ ਕਰਾਈਆਂ ਗਈਆਂ | ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਹਲਕਾ ਨਵਾਂਸ਼ਹਿਰ ਤੋਂ ਸਾਬਕਾ ਵਿਧਾਇਕ ਅੰਗਦ ਸਿੰਘ ਸੈਣੀ, ਗਰਾਮ ਪੰਚਾਇਤ ਅਤੇ ਪਿੰਡ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਵਲੋਂ ਕੀਤੀ ਗਈ | ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਆਪਣੀ ਨਵੀਂ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਸਰੀਰ ਪੱਖੋਂ ਤੰਦਰੁਸਤ ਰੱਖਣ ਲਈ ਉਨ੍ਹਾਂ ਨੂੰ ਖੇਡਾਂ ਨਾਲ ਜੋੜੀ ਰੱਖਣਾ ਅਤੀ ਜ਼ਰੂਰੀ ਹੈ | ਉਨ੍ਹਾਂ ਸਪੋਰਟਸ ਕਲੱਬ ਦੀ ਇਸ ਗੱਲੋਂ ਪ੍ਰਸੰਸਾਂ ਕੀਤੀ ਕਿ ਉਹ ਹਰ ਸਾਲ ਹੀ ਇਹੋ ਜਿਹੇ ਟੂਰਨਾਮੈਂਟ ਕਰਵਾ ਕੇ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਹਨ | ਕਲੱਬ ਦੇ ਪ੍ਰਧਾਨ ਰਵਿੰਦਰ ਸਿੰਘ ਵਲੋਂ ਇਸ ਖੇਡ ਮੇਲੇ ਵਿਚ ਵਿਸ਼ੇਸ਼ ਤੌਰ 'ਤੇ ਪਹੁੰਚੇ ਸਤਨਾਮ ਸਿੰਘ ਜਲਵਾਹਾ ਚੇਅਰਮੈਨ ਇੰਪਰੂਵਮੈਂਟ ਟਰੱਸਟ ਨਵਾਂਸ਼ਹਿਰ, ਬਰਜਿੰਦਰ ਸਿੰਘ ਹੁਸੈਨਪੁਰ, ਸੁਖਦੀਪ ਸਿੰਘ ਸ਼ੁਕਾਰ ਜ਼ਿਲ੍ਹਾ ਪ੍ਰਧਾਨ ਸ਼ੋ੍ਰਮਣੀ ਅਕਾਲੀ ਦਲ ਬਾਦਲ, ਸ਼ਲਿੰਦਰ ਸਿੰਘ ਸਾਧ ਉੜਾਪੜ, ਮਹਿੰਦਰਪਾਲ ਸਿੰਘ ਬਲਾਕ ਸੰਮਤੀ ਮੈਂਬਰ, ਹਰਵੇਲ ਸਿੰਘ ਭਾਰਟਾ, ਭੁਪਿੰਦਰ ਸਿੰਘ ਸਰਪੰਚ ਉੜਾਪੜ, ਜਸਵੀਰ ਸਿੰਘ ਟਾਂਕ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਪ੍ਰਦੀਪ ਸਿੰਘ ਸਰਪ੍ਰਸਤ, ਸੁਖਵਿੰਦਰ ਸਿੰਘ, ਰਵਿੰਦਰ ਸਿੰਘ ਪ੍ਰਧਾਨ, ਬਲਵਿੰਦਰ ਸਿੰਘ, ਦਾਰਾ ਸਿੰਘ, ਬਲਜੀਤ ਸਿੰਘ ਬੋਲਾ, ਰਾਏ ਸਿੰਘ, ਰਾਜਵੀਰ ਸਿੰਘ ਆੜ੍ਹਤੀ, ਲਖਵੀਰ ਸਿੰਘ, ਰਘਵੀਰ ਸਿੰਘ, ਪਿਆਰਾ ਸਿੰਘ ਪੰਚ, ਤਜਿੰਦਰ ਸੋਢੀ, ਬਲਬੀਰ ਸਿੰਘ, ਵਰਿੰਦਰ ਸਿੰਘ, ਗਗਨਦੀਪ ਸਿੰਘ ਅਤੇ ਕੁਲਦੀਪ ਸਿੰਘ ਆਦਿ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪਿੰਡ ਬਾਲੋਂ ਵਿਖੇ ਚਿੱਟੀ ਵੇਈਾ 'ਚੋਂ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਅਗਲੀ ਖ਼ਬਰ ਬੱਚਿਆਂ ਨੰੂ ਖੇਡਾਂ ਨਾਲ ਜੋੜੀ ਰੱਖਣਾ ਅਤੀ ਜ਼ਰੂਰੀ-ਅੰਗਦ ਸੈਣੀ ਸ਼ਰੀਂਹ ਦੀ ਟੀਮ ਨੇ ਜਿੱਤਿਆ ਚੱਕਦਾਨਾ ਹਾਕੀ ਟੂਰਨਾਮ...
Ad Position 24