ਬੰਗਾ, 24 ਫਰਵਰੀ (ਸੁਰਿੰਦਰ ਸਿੰਘ ਕਰਮ ਲਧਾਣਾ, ਧਰਮਵੀਰ ਪਾਲ)-ਵਿਧਾਨ ਸਭਾ ਹਲਕਾ ਬੰਗਾ ਦੇ ਪਿੰਡ ਬਾਲੋਂ ਵਿਖੇ ਉੱਥੋਂ ਲੰਘਦੀ ਡਰੇਨ ਚਿੱਟੀ ਵੇਈਾ 'ਚੋਂ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲਣ ਦਾ ਸਮਾਚਾਰ ਹੈ | ਮੌਕੇ 'ਤੇ ਪੁੱਜੀ ਥਾਣਾ ਸਦਰ ਬੰਗਾ ਦੀ ਪੁਲਿਸ ਨੂੰ ਜਾਣਕਾਰੀ ਦਿੰਦੇ ਹੋਏ ਪਿੰਡ ਬਾਲੋਂ ਦੇ ਨੰਬਰਦਾਰ ਹਰਮੇਲ ਸਿੰਘ ਨੇ ਦੱਸਿਆ ਕਿ ਇਸ ਅਣਪਛਾਤੇ ਵਿਅਕਤੀ ਦੀ ਲਾਸ਼ ਅੱਜ ਪਿੰਡ ਦੇ ਕੋਲੋਂ ਲੰਘਦੀ ਉਕਤ ਡ੍ਰੇਨ ਚਿੱਟੀ ਵੇਈਾ 'ਚੋਂ ਬਰਾਮਦ ਹੋਈ ਹੈ | ਅਜੇ ਤੱਕ ਉਸ ਦੀ ਪਛਾਣ ਨਹੀਂ ਹੋਈ | ਉਨ੍ਹਾਂ ਥਾਣਾ ਸਦਰ ਦੀ ਪੁਲਿਸ ਨੂੰ ਲਾਸ਼ ਸੰਬੰਧੀ ਸੂਚਿਤ ਕੀਤਾ | ਉਨ੍ਹਾਂ ਦੱਸਿਆ ਕਿ ਉਕਤ ਲਾਸ਼ ਦੇ ਮੂੰਹ 'ਤੇ ਤੇਜ਼ਧਾਰ ਹਥਿਆਰ ਨਾਲ ਟੱਕਾਂ ਦੇ ਨਿਸ਼ਾਨ ਹਨ | ਮੌਕੇ 'ਤੇ ਇਕੱਤਰ ਲੋਕਾਂ ਤੇ ਪੁਲਿਸ ਪ੍ਰਸ਼ਾਸਨ ਦੀ ਮਦਦ ਨਾਲ ਨੌਜਵਾਨ ਦੀ ਮਿ੍ਤਕ ਦੇਹ ਨੂੰ ਵੇਈਾ 'ਚੋਂ ਬਾਹਰ ਕੱਢਿਆ ਗਿਆ |
ਪਿੰਡ ਬਾਲੋਂ ਵਿਖੇ ਚਿੱਟੀ ਵੇਈਾ 'ਚੋਂ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ
ਅਜੀਤ ਡੈਸਕ
25-02-2026