ਕਾਠਗੜ੍ਹ, 24 ਫਰਵਰੀ (ਹਰਸਿਮਰਨ ਜੋਤ ਸਿੰਘ ਕਲੇਰ) - ਰੋਪੜ ਬਲਾਚੌਰ ਨੈਸ਼ਨਲ ਹਾਈਵੇ ਨੇੜੇ ਟੌਂਸਾ ਦੇ ਸਨਫਾਰਮਾ ਫੈਕਟਰੀ ਦੇ ਕੋਲ ਇਕ ਕਾਰ ਅਸੰਤੁਲਿਤ ਹੋ ਕੇ ਡਿਵਾਈਡਰ 'ਤੇ ਚੜ੍ਹ ਕੇ ਦੂਸਰੀ ਸਾਈਡ ਜਾ ਡਿੱਗੀ | ਗੱਡੀ ਵਿੱਚ ਸਵਾਰ ਇਕ ਵਿਅਕਤੀ ਦਾ ਵਾਲ-ਵਾਲ ਬਚਾਅ ਹੋ ਗਿਆ ਅਤੇ ਕਾਰ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ | ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਐਸ.ਐਸ.ਐਫ ਟੀਮ ਦੇ ਏ.ਐਸ.ਆਈ ਕੁਲਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਹਗੀਰਾਂ ਤੋਂ ਸੂਚਨਾ ਮਿਲੀ ਕਿ ਸਨਫਾਰਮਾ ਫੈਕਟਰੀ ਟੌਂਸਾ ਦੇ ਕੋਲ ਇਕ ਗੱਡੀ ਜਿਸਦਾ ਨੰਬਰ ਪੀ.ਬੀ 02 ਈ 6888 ਜਿਸਨੂੰ ਅਰਸ਼ਦੀਪ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਪਿੰਡ ਕੌਲਗੜ੍ਹ ਚਲਾ ਰਿਹਾ ਸੀ | ਗੱਡੀ ਦਾ ਅਚਾਨਕ ਸੰਤੁਲਨ ਵਿਗੜਨ ਨਾਲ ਅਸੰਤੁਲਿਤ ਹੋ ਕੇ ਡਿਵਾਇਡਰ 'ਤੇ ਚੜ੍ਹ ਕੇ ਦੂਸਰੀ ਸਾਇਡ ਜਾ ਡਿੱਗੀ | ਜਿਸ ਨੂੰ ਐਸ. ਐਸ.ਐਫ ਦੀ ਟੀਮ ਵਲੋਂ ਸਾਇਡ 'ਤੇ ਕਰਵਾ ਕੇ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਬਹਾਲ ਕਰਵਾਇਆ ਅਤੇ ਹਾਦਸੇ ਦੀ ਸੂਚਨਾ ਕੰਟ੍ਰੋਲ ਰੂਮ ਨਵਾਂਸ਼ਹਿਰ ਅਤੇ ਥਾਣਾ ਕਾਠਗੜ੍ਹ ਨੂੰ ਸੂਚਿਤ ਕਰ ਦਿੱਤਾ ਗਿਆ |