10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਪਿੰਡ ਝਿੰਗੜਾਂ ਵਿਖੇ ਡਾਕਖਾਨਾ ਵਿਭਾਗ ਵਲੋਂ ਜਾਗਰੂਕਤਾ ਕੈਂਪ ਲਗਾਇਆ

Ad Position 21
No active advertisement
ਅਜੀਤ ਡੈਸਕ 25-02-2026
ਔੜ/ਝਿੰਗੜਾਂ, 24 ਫਰਵਰੀ (ਕੁਲਦੀਪ ਸਿੰਘ ਝਿੰਗੜ)-ਡਾਕਖਾਨਾ ਬ੍ਰਾਂਚ ਝਿੰਗੜਾਂ ਵਿਖੇ ਡਾਕਖਾਨਾ ਵਿਭਾਗ ਨਵਾਂਸ਼ਹਿਰ ਵਲੋਂ ਵਿਭਾਗ ਦੀਆਂ ਵੱਖ-ਵੱਖ ਨਵੀਆਂ ਸਕੀਮਾਂ ਸੰਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ | ਜਿਸ 'ਚ ਪਿੰਡ ਵਾਸੀਆਂ ਨੇ ਸ਼ਮੂਲੀਅਤ ਕੀਤੀ | ਇਸ ਦੌਰਾਨ ਬ੍ਰਾਂਚ ਡਾਕ ਵਿਭਾਗ ਦੇ ਸਿਮਰਨ ਨੇ ਵਿਭਾਗ ਵਲੋਂ ਦਿੱਤੀਆਂ ਜਾਂਦੀਆਂ ਵੱਖ-ਵੱਖ ਸਕੀਮਾਂ ਦਾ ਵਿਭਾਗ ਨਾਲ ਜੁੜੇ ਲੋਕਾਂ ਨੂੰ ਵੱਧ ਤੋਂ ਵੱਧ ਲਾਭ ਲੈਣ ਲਈ ਪ੍ਰੇਰਿਤ ਕੀਤਾ | ਉਥੇ ਉਨ੍ਹਾਂ ਬੱਚਿਆਂ ਦੇ ਨਵੇਂ ਅਧਾਰ ਕਾਰਡ ਬਣਾਉਣ ਤੇ ਅਧਾਰ ਕਾਰਡ ਨਾਲ ਫੋਨ ਨੰਬਰ ਲਿੰਕ ਕਰਵਾਉਣ ਲਈ ਉਨ੍ਹਾਂ ਆਪਣੇ ਨੇੜਲੇ ਬ੍ਰਾਂਚ ਡਾਕਖਾਨੇ ਦੇ ਕਰਮਚਾਰੀ ਨਾਲ ਸੰਪਰਕ ਕਰਨ ਲਈ ਕਿਹਾ | ਸ਼ਿੰਗਾਰਾ ਸਿੰਘ ਢੰਡਾ ਬ੍ਰਾਂਚ ਪੋਸਟ ਮਾਸਟਰ ਝਿੰਗੜਾਂ ਨੇ ਕੈਂਪ ਵਿੱਚ ਪੁੱਜੇ ਪਿੰਡ ਵਾਸੀਆਂ ਤੇ ਨਵਾਂਸ਼ਹਿਰ ਤੋਂ ਵਿਭਾਗ ਦੇ ਪੁੱਜੇ ਮੁਲਾਜ਼ਮਾਂ ਦਾ ਧੰਨਵਾਦ ਕੀਤਾ | ਇਸ ਮੌਕੇ ਪਿ੍ਅੰਕਾ ਰਾਣੀ ਬ੍ਰਾਂਚ ਪੋਸਟ ਮਾਸਟਰ ਤਲਵੰਡੀ ਫੱਤੂ, ਗੁਰਦਾਵਰ ਸਿੰਘ ਬ੍ਰਾਂਚ ਪੋਸਟ ਮਾਸਟਰ ਲੜੋਆ, ਪਰਮਜੀਤ ਪੰਮੀ, ਕੁਲਵਿੰਦਰ ਕੌਰ, ਮਨਜੀਤ ਕੌਰ, ਗੁਰਦੀਪ ਰਾਮ ਚੌਂਕੀਦਾਰ, ਅਮਨਦੀਪ ਕੌਰ, ਮਨਜੀਤ ਕੌਰ, ਮਨਪ੍ਰੀਤ ਕੌਰ, ਤੀਰਥ ਕੌਰ, ਰਾਣੋ ਢੰਡਾ, ਪ੍ਰਵੀਨ ਕੌਰ, ਰਾਣੀ, ਸੋਹਣੀ ਰਾਣੀ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੀਣ ਵਾਲੇ ਪਾਣੀ ਤੇ ਨਵੀਂ ਵਾਟਰ ਸਪਲਾਈ ਸਕੀਮ ਦਾ ਕੀਤਾ ਉਦਘਾਟਨ ਅਗਲੀ ਖ਼ਬਰ ਨਵਦੀਪ ਬੰਗੜ ਦਾ ਭਾਰਤ 'ਚੋਂ ਤੀਜਾ ਅਤੇ ਪੰਜਾਬ 'ਚੋਂ ਪਹਿਲਾ ਸਥਾਨ ਪ੍ਰਾਪਤ ਕਰਨ 'ਤੇ ਸਨਮਾਨ
Ad Position 24