ਘੁੰਮਣਾਂ, 24 ਫਰਵਰੀ (ਮਹਿੰਦਰ ਪਾਲ ਸਿੰਘ)-ਜਿੱਥੇ ਅੱਜ ਦੇ ਯੁੱਗ 'ਚ ਲੋਕਾਂ ਦਾ ਰਹਿਣਾ-ਸਹਿਣਾ ਵਧੀਆ ਹੈ ਉੱਥੇ ਕਈ ਪ੍ਰੇਸ਼ਾਨੀਆਂ ਵੀ ਪੇਸ਼ ਆਉਂਦੀਆਂ ਹਨ | ਹਰ ਚੀਜ਼ ਦਾ ਜੋੜਾ ਹੈ ਜਿੱਥੇ ਦੁੱਖ ਉੱਥੇ ਸੁੱਖ ਵੀ ਹਨ ਇਹ ਵਿਚਾਰ ਆਮ ਆਦਮੀ ਪਾਰਟੀ ਦੇ ਸਰਪੰਚ ਸੁਖਵਿੰਦਰ ਸਿੰਘ ਬਿੱਲਾ ਬਲਾਕ ਪ੍ਰਧਾਨ ਨੇ ਪ੍ਰਗਟ ਕਰਦਿਆਂ ਕਹੇ | ਉਨ੍ਹਾਂ ਕਿਹਾ ਕਿ ਇਲਾਜ ਬਹੁਤ ਮਹਿੰਗਾ ਹੋ ਚੁੱਕਾ ਹੈ | ਪ੍ਰਾਈਵੇਟ ਹਸਪਤਾਲਾਂ 'ਚ ਆਮ ਬੰਦਾ ਇਲਾਜ ਦੇ ਦੁੱਖੋਂ ਮਰ ਜਾਂਦਾ ਸੀ | ਸਰਕਾਰ ਨੇ ਵੋਟਾਂ ਵੇਲੇ ਜੋ ਲੋਕਾਂ ਨਾਲ ਸਿਹਤ ਬੀਮੇ ਨੂੰ ਲੈ ਕੇ ਵਾਅਦਾ ਕੀਤਾ ਸੀ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਹਰੇਕ ਪਰਿਵਾਰ ਨੂੰ 10 ਲੱਖ ਦਾ ਸਿਹਤ ਬੀਮਾ ਕਾਰਡ ਮੁਹੱਈਆ ਕਰਨ ਦਾ ਕਾਰਜ ਆਰੰਭਿਆ ਹੈ ਜਿਸ ਨਾਲ ਪੰਜਾਬ ਦੇ ਲੋਕਾਂ ਦਾ ਭਲਾ ਹੋਵੇਗਾ |