26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਸਰਬਸੰਮਤੀ ਨਾਲ ਚੁਣੀਆਂ ਪੰਚਾਇਤਾਂ ਨੂੰ ਪੰਜਾਬ ਸਰਕਾਰ ਵਲੋਂ ਗ੍ਰਾਂਟ ਜਾਰੀ

Ad Position 21
No active advertisement
<br/> 27-02-2026
ਨਵਾਂਸ਼ਹਿਰ, 26 ਫਰਵਰੀ (ਜਸਬੀਰ ਸਿੰਘ ਨੂਰਪੁਰ)-ਪੰਜਾਬ ਸਰਕਾਰ ਵੱਲੋਂ ਪਿੰਡਾਂ ਵਿਚ ਭਾਈਚਾਰਕ ਸਾਂਝ ਅਤੇ ਏਕਤਾ ਨੂੰ ਮਜ਼ਬੂਤ ਕਰਨ ਦੇ ਮਕਸਦ ਨਾਲ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਵਾਈਸ ਚੇਅਰਮੈਨ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਲਲਿਤ ਮੋਹਨ ਪਾਠਕ ਬੱਲੂ ਵੱਲੋਂ ਹਲਕੇ 'ਚ ਸਰਬਸੰਮਤੀ ਨਾਲ ਚੁਣੀਆਂ ਗਈਆਂ 32 ਗ੍ਰਾਮ ਪੰਚਾਇਤਾਂ ਨੂੰ 5-5 ਲੱਖ ਰੁਪਏ ਦੀ ਉਤਸ਼ਾਹਤ ਰਾਸ਼ੀ ਦੇ ਚੈੱਕ ਭੇਟ ਕੀਤੇ ਗਏ | ਉਨ੍ਹਾਂ ਦੱਸਿਆ ਕਿ ਨਵਾਂਸ਼ਹਿਰ ਹਲਕੇ ਦੀਆਂ ਸਰਬਸੰਮਤੀ ਨਾਲ ਚੁਣੀਆਂ 32 ਪੰਚਾਇਤਾਂ ਨੂੰ ਪੰਜਾਬ ਸਰਕਾਰ ਵਲੋਂ ਕੁੱਲ 1.60 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ | ਲਲਿਤ ਮੋਹਨ ਪਾਠਕ ਨੇ ਕਿਹਾ ਕਿ ਮਾਨ ਸਰਕਾਰ ਜੋ ਕਹਿੰਦੀ ਹੈ, ਉਹ ਕਰਕੇ ਵਿਖਾਉਂਦੀ ਹੈ | ਉਨ੍ਹਾਂ ਦੱਸਿਆ ਕਿ ਜਿਨ੍ਹਾਂ ਪੰਚਾਇਤਾਂ ਨੂੰ ਚੈੱਕ ਸੌਂਪੇ ਗਏ, ਉਨ੍ਹਾਂ 'ਚ ਆਲੋਵਾਲ, ਅਮਰਗੜ੍ਹ, ਭਗੋਰਾ, ਬੜਵਾ, ਭਾਨ ਮਜਾਰਾ, ਚਾਹੜ ਮਜਾਰਾ, ਚੱਕ ਇਲਾਹੀ ਬਖਸ਼, ਧੈਂਗੜਪੁਰ, ਹੁਸੈਨਪੁਰ, ਜਲਵਾਹਾ, ਕਿਸ਼ਨਪੁਰ, ਕੋਟ ਪੱਤੀ, ਮਹੱਦੀਪੁਰ ਕਲਾਂ, ਮਝੂਰ, ਮਲਕਪੁਰ, ਮਜਾਰਾ ਕਲਾਂ, ਨਾਈ ਮਜਾਰਾ, ਨੰਗਲ ਛਾਂਗਾ, ਪੱਲੀ ਉੱਚੀ, ਰਕਾਸਨ ਰਾਮਗੜ, ਤਾਜੋਵਾਲ, ਊਧੋਵਾਲ, ਉਸਮਾਨਪੁਰ, ਉਟਾਲ, ਚੱਕਦਾਣਾ, ਨੰਗਲ ਜੱਟਾਂ, ਕੰਗ, ਦੁਧਾਲਾ, ਭਾਰਟਾ ਕਲਾਂ, ਬੈਰਸਾਲ, ਲਾਲੇਵਾਲ ਸ਼ਾਮਿਲ ਸਨ | ਪਿੰਡ ਵਾਸੀਆਂ ਨੇ ਸਰਕਾਰ ਦੇ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ | ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਗਗਨ ਅਗਨੀਹੋਤਰੀ, ਮਨਦੀਪ ਅਟਵਾਲ, ਤਜਿੰਦਰਪਾਲ ਤੇਜਾ, ਵਿਨੋਦ ਕੁਮਾਰ, ਕਰਨ ਦੱਤ, ਪਾਰਟੀ ਦੇ ਅਹੁਦੇਦਾਰ, ਵਰਕਰ ਤੇ ਪਿੰਡਾਂ ਦੇ ਲੋਕ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਨਸ਼ੇ ਦੀਆਂ ਗੋਲੀਆਂ ਸਮੇਤ ਵਿਅਕਤੀ ਕਾਬੂ ਅਗਲੀ ਖ਼ਬਰ ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਤਾਵਰਨ ਕਮੇਟੀ ਦੀ ਕੀਤੀ ਮੀਟਿੰਗ
Ad Position 24