ਰਾਹੋਂ, 26 ਫਰਵਰੀ (ਉਂਕਾਰ ਸਿੰਘ ਰਾਠੋਰ)-ਪਾਠਸ਼ਾਲਾ ਪਲੇਅ ਵੇਅ ਅਤੇ ਡੇਅ ਕੇਅਰ ਸਕੂਲ ਨਵਾਂਸ਼ਹਿਰ ਵਲੋਂ ਸਕੂਲੀ ਬੱਚਿਆਂ ਅਤੇ ਸਟਾਫ਼ ਨੇ ਜਥੇਦਾਰ ਫਾਰਮ ਰਾਹੋਂ ਦਾ ਟੂਰ ਲਗਾਇਆ | ਇਸ ਮੌਕੇ ਬੱਚਿਆਂ ਵਲੋਂ ਜਥੇਦਾਰ ਫਾਰਮ ਤੇ ਰਿਸੋਰਟ ਵਿਖੇ ਪਾਰਕ 'ਚ ਵੱਖ-ਵੱਖ ਗਤੀਵਿਧੀਆਂ ਕਰਕੇ ਮਨੋਰੰਜਨ ਕੀਤਾ ਗਿਆ | ਇਸ ਮੌਕੇ ਉਨ੍ਹਾਂ ਉਥੇ ਸਥਾਪਿਤ ਵਿਰਾਸਤੀ ਚੀਜ਼ਾਂ ਵੀ ਵੇਖੀਆਂ | ਇਸ ਸਬੰਧੀ ਜਾਣਕਾਰੀ ਦਿੰਦਿਆਂ ਮੈਡਮ ਕੰਵਲਜੀਤ ਕੌਰ ਨੇ ਦੱਸਿਆ ਕਿ ਅਜਿਹੇ ਵਿਦਿਅਕ ਟੂਰ ਨਾਲ ਬੱਚਿਆਂ ਅੰਦਰ ਚੀਜ਼ਾਂ ਨੂੰ ਦੇਖਣ ਅਤੇ ਸਿੱਖਣ ਵਿਚ ਸਹਾਇਤਾ ਮਿਲਦੀ ਹੈ | ਉਨ੍ਹਾਂ ਕਿਹਾ ਕਿ 25 ਬੱਚਿਆਂ ਅਤੇ ਅਧਿਆਪਕਾਵਾਂ ਦੇ ਗਰੁੱਪ ਨੇ ਟੂਰ ਦੌਰਾਨ ਬਹੁਤ ਮਨੋਰੰਜਨ ਕੀਤਾ | ਇਸ ਟੂਰ ਨਾਲ ਬੱਚੇ ਬਹੁਤ ਖੁਸ਼ ਹੋਏ | ਇਸ ਮੌਕੇ ਹਰਤੇਸ਼ਵਰ ਕੌਰ, ਜੱਸੀ ਕੌਰ, ਸਰਬਜੀਤ ਕੌਰ, ਹਰਪ੍ਰੀਤ ਕੌਰ, ਕੋਮਲ ਆਦਿ ਹਾਜ਼ਰ ਸਨ |