26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਇੱਕ ਸਾਲ ਤੋਂ ਬੰਦ ਪਈ ਗਲੀ ਦਾ ਕੰਮ ਸ਼ੁਰੂ ਕਰਵਾਉਣ ਦੀ ਕੀਤੀ ਮੰਗ

Ad Position 21
No active advertisement
ਅਜੀਤ ਡੈਸਕ 27-02-2026
ਸੜੋਆ, 26 ਫਰਵਰੀ (ਹਰਮੇਲ ਸਹੂੰਗੜਾ)-ਗ੍ਰਾਮ ਪੰਚਾਇਤ ਦਿਆਲਾ ਦੇ ਸਰਪੰਚ ਜਥੇਦਾਰ ਮੋਹਣ ਸਿੰਘ ਤੇ ਸਮੂਹ ਪੰਚਾਇਤ ਮੈਂਬਰਾਂ ਨੇ ਦੱਸਿਆ ਕਿ ਇੱਕ ਸਾਲ ਤੋਂ ਵੱਧ ਗਲੀ ਦਾ ਕੰਮ ਚਲਦੇ ਨੂੰ ਹੋ ਗਏ ਹਨ ਅਤੇ ਇਸ ਨੂੰ ਸ਼ੁਰੂ ਕਰਵਾਉਣ ਲਈ ਸੰਬੰਧਤ ਜੇ.ਈ ਨੂੰ ਕਈ ਵਾਰੀ ਕਿਹਾ ਹੈ ਤੇ ਜੇ.ਈ ਵਲੋਂ ਅਜੇ ਤੱਕ ਇਸ ਗਲੀ ਨੂੰ ਬਣਾਉਣ ਦਾ ਕੋਈ ਵੀ ਫੈਸਲਾ ਨਹੀਂ ਲਿਆ ਗਿਆ | ਸਰਪੰਚ ਮੋਹਣ ਸਿੰਘ ਨੇ ਦੱਸਿਆ ਕਿ ਇਹ ਗਲੀ ਨਰੇਗਾ 'ਚ ਪਾਸ ਹੋਈ ਹੈ ਅਤੇ ਨਾਲ ਦੇ ਘਰ ਵਾਲਿਆਂ ਸੁਰਿੰਦਰ ਸਿੰਘ ਤੇ ਗੁਰਚਰਨ ਸਿੰਘ ਨੇ ਆਪਣੇ ਖਰਚੇ 'ਤੇ ਲਗਭਗ 50 ਹਜ਼ਾਰ ਦੀ ਮਿੱਟੀ ਇਸ ਗਲੀ ਵਿੱਚ ਪਵਾਈ ਹੋਈ ਹੈ | ਸਰਪੰਚ ਨੇ ਦੱਸਿਆ ਕਿ ਸਬੰਧਤ ਜੇ.ਈ ਵਲੋਂ ਦਬਾਅ ਪਾਇਆ ਜਾ ਰਿਹਾ ਹੈ ਕਿ ਇਸ ਗਲੀ ਨੂੰ ਨਰੇਗਾ ਤੋਂ ਬਣਾਉਣ ਦੀ ਬਜਾਏ ਪੰਚਾਇਤ ਦੀ ਗਰਾਂਟ 'ਚੋਂ ਹੀ ਬਣਾਇਆ ਜਾਵੇ | ਸਰਪੰਚ ਵਲੋਂ ਨਾਂਹ ਕਰਨ 'ਤੇ ਉੱਥੇ ਕੰਮ ਕਰ ਰਹੀ ਲੇਬਰ ਨੂੰ ਜੇ.ਈ ਵਲੋਂ ਕਿਸੇ ਦੂਸਰੇ ਪਿੰਡ ਵਿਚ ਲਗਾ ਦਿੱਤਾ ਗਿਆ ਸੀ, ਨਾਲ ਹੀ ਦੱਸਿਆ ਕਿ ਇਹ ਗਲੀ ਨਾ ਬਣਨ ਦੀ ਸੂਰਤ 'ਚ ਘਰ ਵਾਲੇ ਹਰ ਰੋਜ਼ ਲੜਾਈ ਝਗੜਾ ਕਰਦੇ ਹਨ ਤੇ ਕਹਿੰਦੇ ਹਨ ਕਿ ਜੇ ਇਹ ਗਲੀ ਨਹੀਂ ਬਣਾਉਣੀ ਸੀ ਤਾਂ ਇਸ 'ਚ ਮਿੱਟੀ ਕਿਉਂ ਪਵਾਈ | ਉਨ੍ਹਾਂ ਪੰਚਾਇਤ ਵਿਭਾਗ ਦੇ ਸਬੰਧਤ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਬੰਦ ਪਈ ਗਲੀ ਦਾ ਕੰਮ ਜਲਦੀ ਤੋਂ ਜਲਦੀ ਸ਼ੁਰੂ ਕਰਵਾਇਆ ਜਾਵੇ | ਸਬੰਧਤ ਜੀ.ਏ ਨੂੰ ਪੰਜ ਵਾਰ ਫੋਨ ਕਰਨ 'ਤੇ ਵੀ ਜੇ.ਈ ਨੇ ਫੋਨ ਨਹੀਂ ਚੁੱਕਿਆ ਅਤੇ ਖਬਰ ਲਿਖੇ ਜਾਣ ਤੱਕ ਸਬੰਧਤ ਜੇ.ਈ ਵਲੋਂ ਕੋਈ ਵੀ ਜਵਾਬ ਨਹੀਂ ਦਿੱਤਾ ਗਿਆ | ਇਸ ਮੌਕੇ ਜਸਵਿੰਦਰ ਸਿੰਘ ਪੰਚ, ਕੁਲਬੀਰ ਸਿੰਘ ਪੰਚ, ਦਰਬਾਰਾ ਸਿੰਘ ਪੰਚ, ਜਸਵਿੰਦਰ ਕੌਰ ਪੰਚ, ਕਿਰਨ ਕੌਰ ਪੰਚ, ਜਗਮੋਹਨ ਕੌਰ ਪੰਚ, ਕੁਲਵਿੰਦਰ ਕੌਰ ਪੰਚ, ਪਰਮਜੀਤ ਸਿੰਘ, ਜਸਵਿੰਦਰ ਸਿੰਘ, ਅਵਤਾਰ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕਾਂਸ਼ੀ ਰਾਮ ਦੇ ਜਨਮ ਦਿਨ 'ਤੇ ਬਹਿਰਾਮ ਵਿਖੇ ਹੋਵੇਗੀ ਸੂਬਾ ਪੱਧਰੀ ਰੈਲੀ -ਕਰੀਮਪੁਰੀ ਅਗਲੀ ਖ਼ਬਰ ਪਾਠਸ਼ਾਲਾ ਪਲੇਅ ਵੇਅ ਸਕੂਲ ਦੇ ਬੱਚਿਆਂ ਅਤੇ ਸਟਾਫ਼ ਨੇ ਜਥੇਦਾਰ ਫ਼ਾਰਮ ਦਾ ਟੂਰ ਲਗਾਇਆ
Ad Position 24