26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਕਾਂਸ਼ੀ ਰਾਮ ਦੇ ਜਨਮ ਦਿਨ 'ਤੇ ਬਹਿਰਾਮ ਵਿਖੇ ਹੋਵੇਗੀ ਸੂਬਾ ਪੱਧਰੀ ਰੈਲੀ -ਕਰੀਮਪੁਰੀ

Ad Position 21
No active advertisement
ਅਜੀਤ ਡੈਸਕ 27-02-2026
ਬਹਿਰਾਮ, 26 ਫਰਵਰੀ (ਨਛੱਤਰ ਸਿੰਘ ਬਹਿਰਾਮ)-ਪੰਜਾਬ ਦੀ ਮੌਜੂਦਾ ਸਰਕਾਰ ਸਿੱਖਿਆ ਅਤੇ ਸਿਹਤ ਕ੍ਰਾਂਤੀ ਵਿਚ ਫੇਲ੍ਹ ਹੋਣ ਦੇ ਨਾਲ-ਨਾਲ ਲੈਂਡ ਮਾਫੀਆ, ਡਰੱਗ ਮਾਫੀਆ ਨੂੰ ਖਤਮ ਕਰਨ 'ਚ ਵੀ ਅਸਫਲ ਹੋ ਚੁੱਕੀ ਹੈ | ਇਹ ਸ਼ਬਦ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਨੇ ਬਹਿਰਾਮ ਵਿਖੇ ਪਾਰਟੀ ਵਲੋਂ ਰੱਖੀ ਦੁਆਬਾ ਪੱਧਰ ਦੀ ਮੀਟਿੰਗ ਨੂੰ ਸੰਬੋਧਨ ਕਰਦਿਆ ਆਖੇ | ਉਨ੍ਹਾ ਕਿਹਾ ਕਿ 15 ਮਾਰਚ ਨੂੰ ਕਾਂਸੀ ਰਾਮ ਦੇ ਜਨਮ ਦਿਨ 'ਤੇ ਉਕਤ ਸਥਾਨ 'ਤੇ ਸੂਬਾ ਪੱਧਰ ਦੀ ਰੈਲੀ ਕੀਤੀ ਜਾਵੇਗੀ | ਜਿਸ ਦਾ ਮੁੱਖ ਅਦੇਸ਼ ਸੱਤਾ ਪ੍ਰਾਪਤ ਕਰੋ ਰੈਲੀ ਹੋਵੇਗੀ | ਜੋ ਕਿ ਬਹੁਤ ਇਤਿਹਾਸਿਕ ਰੈਲੀ ਹੋਵੇਗੀ | ਇਸ ਮੌਕੇ ਚੌਧਰੀ ਗੁਰਨਾਮ ਸਿੰਘ ਸੂਬਾ ਇੰਚਾਰਜ, ਤੀਰਥ ਰਾਜਪੁਰਾ ਸਟੇਟ ਕੋਆਰਡੀਨੇਟਰ, ਪ੍ਰਵੀਨ ਬੰਗਾ ਜ/ਸ ਪੰਜਾਬ, ਬਲਵਿੰਦਰ ਕੁਮਾਰ ਕਰਤਾਰਪੁਰ, ਠੇਕੇਦਾਰ ਭਗਵਾਨ ਸਿੰਘ ਸਿੱਧੂ ਹੁਸ਼ਿਆਂਰਪੁਰ, ਗੁਰਮੇਲ ਚੁੰਬਰ ਨਕੋਦਰ, ਲਾਲ ਚੰਦ ਔਜਲਾ, ਹਰਭਜਨ ਸਿੰਘ ਬਲਾਲੋਂ, ਦਿਲਬਾਗ ਰਾਏ ਸਕੱਤਰ ਪੰਜਾਬ, ਮਨਿੰਦਰ ਸ਼ੇਰਪੁਰੀ, ਸਰਬਜੀਤ ਜਾਫਰਪੁਰ ਜ਼ਿਲ੍ਹਾ ਪ੍ਰਧਾਨ ਨਵਾਂਸ਼ਹਿਰ, ਸੁਖਦੇਵ ਬਿੱਟਾ ਸਟੇੇਟ ਸਕੱਤਰ, ਜ਼ਿਲ੍ਹਾ ਪ੍ਰਧਾਨ ਦਲਜੀਤ ਰਾਏ ਹੁਸ਼ਿਆਰਪੁਰ, ਪ੍ਰਤਾਪ ਸਿੰਘ ਸਟੇਟ ਕੋਆਰਡੀਨੇਟਰ, ਮਨੋਹਰ ਕਮਾਮ, ਵਿਜੇ ਗੁਣਾਚੌਰ, ਸੋਮ ਨਾਥ ਰਟੈਂਡਾ, ਹਰਬਲਾਸ ਬਸਰਾ ਜ਼ਿਲ੍ਹਾ ਜਨਰਲ ਸਕੱਤਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਟਿੱਪਰ ਨੇ ਕਾਰ ਨੂੰ ਮਾਰੀ ਟੱਕਰ, ਜਾਨੀ ਨੁਕਸਾਨ ਤੋਂ ਬਚਾਅ ਅਗਲੀ ਖ਼ਬਰ ਇੱਕ ਸਾਲ ਤੋਂ ਬੰਦ ਪਈ ਗਲੀ ਦਾ ਕੰਮ ਸ਼ੁਰੂ ਕਰਵਾਉਣ ਦੀ ਕੀਤੀ ਮੰਗ
Ad Position 24