26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਟਿੱਪਰ ਨੇ ਕਾਰ ਨੂੰ ਮਾਰੀ ਟੱਕਰ, ਜਾਨੀ ਨੁਕਸਾਨ ਤੋਂ ਬਚਾਅ

Ad Position 21
No active advertisement
ਅਜੀਤ ਡੈਸਕ 27-02-2026
ਬੀਣੇਵਾਲ, 26 ਫਰਵਰੀ (ਬੈਜ ਚੌਧਰੀ)-ਇਕ ਪਾਸੇ ਟਿੱਪਰ ਹੇਠ ਆਉਣ ਨਾਲ ਮੌਤ ਦੇ ਮੂੰਹ 'ਚ ਗਏ ਸਾਬਕਾ ਸਰਪੰਚ ਚੂਹੜ ਸਿੰਘ ਦਾ ਅੰਤਿਮ ਸੰਸਕਾਰ ਹੋ ਰਿਹਾ ਸੀ | ਦੂਜੇ ਪਾਸੇ ਸਮਾਂ ਸਾਰਿਣੀ ਦੀ ਉਲੰਘਣਾ ਕਰਨ ਵਾਲੇ ਟਿੱਪਰ ਨੇ ਇੱਕ ਕਾਰ ਨੂੰ ਅੰਡਾ ਝੁੰਗੀਆਂ ਵਿਚ ਟੱਕਰ ਮਾਰ ਦਿੱਤੀ | ਕਾਰ 'ਚ ਮਜਾਰੀ ਦਾ ਆਕਾਸ਼ ਰਾਣਾ ਪਰਿਵਾਰ ਨਲ ਪਿੰਡ ਨੂੰ ਜਾ ਰਿਹਾ ਸੀ | ਟੱਕਰ ਮਾਰਨ ਤੋਂ ਬਾਅਦ ਟਿੱਪਰ ਨੰਬਰ ਪੀ ਬੀ 07 ਸੀ.ਐਫ 3969 ਦਾ ਡਰਾਈਵਰ ਟਿੱਪਰ ਭਜਾ ਕੇ ਲੈ ਗਿਆ | ਕੁਝ ਨੌਜਵਾਨਾਂ ਵਲੋਂ ਟਿੱਪਰ ਨੂੰ ਅੱਡਾ ਡੱਲੇਵਾਲ ਨੇੜੇ ਘੇਰ ਲਿਆ | ਡਰਾਈਵਰ ਨੇ ਅੰਦਰੋਂ ਕੁੰਡੀ ਲਗਾ ਲਈ | ਲੋਕਾਂ ਦੇ ਕਹਿਣ 'ਤੇ ਵੀ ਅੰਦਰ ਹੀ ਬੈਠਾ ਰਿਹਾ | ਇਨੇ ਨੂੰ ਚੁਹੜ ਸਿੰਘ ਦੇ ਸੰਸਕਾਰ ਤੋਂ ਪਰਤ ਰਹੇ ਕਾਂਗਰਸੀ ਆਗੂ ਅਮਰਪ੍ਰੀਤ ਸਿੰਘ ਲਾਲੀ ਕਾਮਰੇਡ ਦਰਸ਼ਨ ਸਿੰਘ ਮੱਟੂ ਤੇ ਹੋਰ ਲੋਕ ਵੀ ਮੌਕੇ 'ਤੇ ਪਹੁੰਚ ਗਏ, ਉਨ੍ਹਾਂ ਦੇ ਵਾਰ ਵਾਰ ਕਹਿਣ 'ਤੇ ਵੀ ਡਰਾਈਵਰ ਨੇ ਅੰਦਰੋਂ ਕੁੰਡੀ ਨਹੀਂ ਖੋਲ੍ਹੀ | ਇਸ ਮੌਕੇ ਲੋਕਾਂ ਨੂੰ ਸੰਬੋਧਨ ਕਰਦਿਆਂ ਲਾਲੀ ਨੇ ਕਿਹਾ ਕਿ ਅਜੇ ਚੂਹੜ ਸਿੰਘ ਦਾ ਸਿਵਾ ਬਲ ਰਿਹਾ ਹੈ ਤਾਂ ਡੀ.ਸੀ ਦੇ ਹੁਕਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਦਿਨੇ ਟਿੱਪਰ ਦੌੜ ਰਹੇ ਹਨ | ਉਨ੍ਹਾਂ ਪ੍ਰਸ਼ਾਸਨ ਤੋਂ ਤੁਰੰਤ ਐਕਸ਼ਨ ਦੀ ਮੰਗ ਕੀਤੀ | ਪੁਲਿਸ ਚੌਕੀ ਬੀਣੇਵਾਲ ਦੇ ਇੰਚਾਰਜ ਉਂਕਾਰ ਸਿੰਘ ਏ.ਐਸ.ਆਈ ਤੁਰੰਤ ਪੁਲਿਸ ਪਾਰਟੀ ਨਾਲ ਮੌਕੇ 'ਤੇ ਪਹੁੰਚ ਗਏ ਅਤੇ ਉਨ੍ਹਾਂ ਟਿੱਪਰਾਂ ਵਿਰੁੱਧ ਬਣਦੀ ਕਾਰਵਾਈ ਦਾ ਭਰੋਸਾ ਦਿੱਤਾ | ਖਬਰ ਲਿੱਖੇ ਜਾਣ ਤਕ ਲੋਕਾਂ ਵਲੋਂ ਟਿੱਪਰ ਰੋਕੇ ਹੋਏ ਸਨ |
Ad Position 22
No active advertisement
ਪਿਛਲੀ ਖ਼ਬਰ ਹੋਲਾ-ਮਹੱਲਾ ਕਾਨਫਰੰਸ ਸੰਬੰਧੀ ਮੀਟਿੰਗਾਂ ਨੂੰ ਮਿਲ ਰਿਹਾ ਭਰਪੂਰ ਹੁੰਗਾਰਾ-ਸੇਠੀ ਸਰਪੰਚ, ਠੇਕੇਦਾਰ ਉੱਲਦਣੀ ਅਗਲੀ ਖ਼ਬਰ ਕਾਂਸ਼ੀ ਰਾਮ ਦੇ ਜਨਮ ਦਿਨ 'ਤੇ ਬਹਿਰਾਮ ਵਿਖੇ ਹੋਵੇਗੀ ਸੂਬਾ ਪੱਧਰੀ ਰੈਲੀ -ਕਰੀਮਪੁਰੀ
Ad Position 24