ਘੁੰਮਣਾਂ, 5 ਮਾਰਚ (ਮਹਿੰਦਰਪਾਲ ਸਿੰਘ)-ਪਿੰਡ ਮੰੁਨਾ ਤੋਂ ਫਗਵਾੜਾ ਸੜਕ ਪਹਿਲਾਂ ਪੱਕੀ ਬਣੀ ਹੋਈ ਸੀ ਉਹ ਸੜਕ ਬਣੀ ਨੂੰ ਬਹੁਤ ਦੇਰ ਹੋ ਗਈ, ਜਿਸ ਦੀ ਹਾਲਤ ਬੜੀ ਖਸਤਾ ਹੋ ਚੁੱਕੀ ਹੈ ਬਜਰੀ ਪੱਥਰ ਬਿਲਕੁਲ ਦਿਖਾਈ ਹੀ ਨਹੀਂ ਦਿੰਦਾ | ਗ੍ਰਾਮ ਪੰਚਾਇਤ ਮੁੰਨਾ, ਪ੍ਰਵਾਸੀ ਭਾਰਤੀ ਬਲਵਿੰਦਰ ਸਿੰਘ, ਰਛਪਾਲ ਸਿੰਘ ਨੇ ਦੱਸਿਆ ਕਿ ਤਿੰਨ ਕਿਲੋਮੀਟਰ ਦੇ ਲਗਪਗ ਸੜਕ ਬਣਾਉਣ ਲਈ ਰਹਿੰਦੀ ਹੈ ਇਥੇ ਮਿਲਟਰੀ ਏਰੀਆ ਵੀ ਹੈ | ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਹ ਪਤਾ ਹੀ ਨਹੀਂ ਲੱਗ ਰਿਹਾ ਕਿ ਇਹ ਸੜਕ ਦਾ ਮਸਲਾ ਕਈ ਸਾਲਾਂ ਤੋਂ ਕਿਉਂ ਲਟਕਿਆ ਪਿਆ ਹੈ | ਇਹ ਸੜਕ ਮੁੰਨਾ ਤੋਂ ਸਿੱਧੀ ਫਗਵਾੜਾ ਨੂੰ ਜਾਂਦੀ ਹੈ | ਰਾਹਗੀਰ ਤੇ ਕੰਮਾਂ ਕਾਰਾਂ 'ਤੇ ਜਾਣ ਵਾਲੇ ਲੋਕ ਪ੍ਰੇਸ਼ਾਨ ਹਨ ਉਹਨਾਂ ਨੂੰ ਫਗਵਾੜਾ ਜਾਣ ਲਈ ਹੋਰ ਪਿੰਡਾਂ ਵਿੱਚੋਂ ਦੀ ਹੋ ਕੇ ਜਾਣਾ ਪੈਂਦਾ ਹੈ | ਪਿੰਡ ਵਾਸੀ ਬਲਵਿੰਦਰ ਸਿੰਘ, ਅਮਰੀਕ ਸਿੰਘ, ਸੁਰਜੀਤ ਸਿੰਘ ਪੰਚ, ਸੁਭਾਸ਼ ਚੰਦਰ, ਹਰਜਿੰਦਰ ਕੌਰ, ਗੁਰਪਾਲ ਕੌਰ, ਦੀਦਾਰ ਸਿੰਘ ਪੰਚ, ਪਰਮਜੀਤ ਕੌਰ, ਰਛਪਾਲ ਸਿੰਘ ਤੇ ਮੱਖਣ ਸਿੰਘ ਮੁੰਨਾ ਨੇ ਕੇਂਦਰ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਮੁੰਨਾ ਤੋਂ ਫਗਵਾੜਾ ਸੜਕ ਨੂੰ ਬਣਾਉਣ ਦਾ ਮਸਲਾ ਹੱਲ ਕਰੇ |