ਸੜੋਆ, 5 ਮਾਰਚ (ਬਲਵਿੰਦਰ ਨਾਨੋਵਾਲੀਆ)-ਹੋਲੇ ਮਹੱਲੇ ਦੇ ਸਬੰਧ 'ਚ ਗੁਰੂ ਘਰ ਦੇ ਸੇਵਕ ਭਾਈ ਸੰਸਾਰ ਸਿੰਘ ਯੂ.ਕੇ. ਨਿਵਾਸੀ ਵਲੋਂ ਸਮੂਹ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਤੇਗ ਬਹਾਦਰ ਮਾਰਗ ਪਿੰਡ ਕੁਕੜ ਮਜਾਰਾ ਵਿਖੇ ਅਰੰਭੇ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ | ਪਾਠ ਦੇ ਭੋਗ ਉਪਰੰਤ ਗੁਰੂ ਘਰ ਦੇ ਵਜੀਰ ਭਾਈ ਸੰਸਾਰ ਸਿੰਘ ਨੇ ਸੰਗਤਾਂ ਨੂੰ ਹੋਲੇ ਮਹੱਲੇ ਦੀਆਂ ਵਧਾਈਆਂ ਦਿੰਦਿਆਂ ਆਪਸੀ ਭਾਈਚਾਰਕ ਸਾਂਝ ਬਣਾਉਣ ਅਤੇ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਦਰਸਾਏ ਮਾਰਗ 'ਤੇ ਚੱਲਣ ਦਾ ਸੰਦੇਸ਼ ਦਿੱਤਾ | ਇਸ ਮੌਕੇ ਹਾਜ਼ਰ ਸੇਵਾਦਾਰਾਂ ਵਲੋਂ ਦੇਸੀ ਘਿਓ ਤੋਂ ਤਿਆਰ ਵੱਖ-ਵੱਖ ਤਰ੍ਹਾਂ ਦੇ ਲੰਗਰ ਵੀ ਸੰਗਤਾਂ ਨੂੰ ਸਤਿਕਾਰ ਸਹਿਤ ਰੋਕ-ਰੋਕ ਕੇ ਛਕਾਏ ਗਏ | ਇਸ ਮੌਕੇ ਕਰਤਾਰ ਰਾਮ, ਨਸੀਬ ਚੰਦ, ਰਾਮ ਪਾਲ, ਸੁਰਿੰਦਰ ਪਾਲ ਸੀ.ਆਰ.ਪੀ.ਐਫ, ਸੁਰਿੰਦਰ ਪਾਲ ਪੰਚ, ਰਾਜੀਵ ਕੁਮਾਰ ਪੁਨੂੰ, ਸਰਪੰਚ ਸੜੋਆ, ਰਾਜ ਕੁਮਾਰ ਪ੍ਰਧਾਨ, ਪ੍ਰਸ਼ੋਤਮ ਲਾਲ, ਹਨੀ ਸਿੰਘ, ਚਮਨ ਲਾਲ ਸਾਬਕਾ ਪੰਚ, ਸਤਨਾਮ ਸਿੰਘ, ਦੀਪਾ ਨਵਾਂਸ਼ਹਿਰ, ਮੰਗਤ ਰਾਏ ਨਵਾਂਸ਼ਹਿਰ, ਜੋਗੀ ਰਾਮ ਆਲੋਵਾਲ, ਰਾਕੇਸ਼ ਕੁਮਾਰ ਆਲੋਵਾਲ, ਚਮਨ ਲਾਲ, ਹਰਵਿੰਦਰ ਸਿੰਘ, ਗੁਰਕੀਰਤ ਸਿੰਘ ਤੇ ਹੋਰ ਹਾਜ਼ਰ ਸਨ |