09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਪਿੰਡ ਮੁਬਾਰਕਪੁਰ ਵਿਖੇ ਝਿੜੀ ਬਾਬਾ ਸ਼ਹਿਜ਼ਾਦਾ ਦਾ ਮੇਲਾ ਕਰਵਾਇਆ

Ad Position 21
No active advertisement
ਅਜੀਤ ਡੈਸਕ 06-03-2026
ਨਵਾਂਸ਼ਹਿਰ, 5 ਮਾਰਚ (ਦੀਦਾਰ ਸਿੰਘ ਸ਼ੇਤਰਾ)-ਨਵਾਂਸ਼ਹਿਰ ਗੜ੍ਹਸ਼ੰਕਰ ਸੜਕ 'ਤੇ ਵਸੇ ਪਿੰਡ ਮੁਬਾਰਕਪੁਰ ਦੇ ਧਾਰਮਿਕ ਅਸਥਾਨ 'ਝਿੜੀ ਬਾਬਾ ਸ਼ਹਿਜ਼ਾਦਾ ਜੀ' ਦੇ ਅਸਥਾਨ 'ਤੇ ਸਲਾਨਾ ਹੋਲੇ ਮਹੱਲੇ ਦਾ ਮੇਲਾ ਪੂਰੀ ਸ਼ਰਧਾ ਭਾਵਨਾ ਅਤੇ ਪਿਆਰ ਸਤਿਕਾਰ ਨਾਲ ਸੰਪੂਰਨ ਹੋਇਆ | ਪਿੰਡ ਦੀਆਂ ਸਮੂਹ ਸੰਗਤਾਂ, ਐੱਨ. ਆਰ. ਆਈ ਅਤੇ ਨੌਜਵਾਨ ਵੀਰਾਂ ਦੇ ਸਹਿਯੋਗ ਦੇ ਨਾਲ ਇਹ ਮੇਲਾ ਪਿਛਲੇ ਛੇ ਦਿਨ ਤੋਂ ਲਗਾਤਾਰ ਚੱਲ ਰਿਹਾ ਸੀ | ਪਹਿਲੇ ਪੰਜ ਦਿਨ ਇਸ ਮੇਲੇ ਵਿਚ ਬਾਬਾ ਸ਼ਹਿਜ਼ਾਦਾ ਜੀ ਦੀ ਪ੍ਰਬੰਧਕ ਕਮੇਟੀ ਵੱਲੋਂ ਅਨੰਦਪੁਰ ਸਾਹਿਬ ਜਾ ਰਹੀਆਂ ਸੰਗਤਾਂ ਵਾਸਤੇ ਲੰਗਰਾਂ ਦਾ ਪ੍ਰਬੰਧ ਕੀਤਾ ਗਿਆ ਸੀ, ਜੋ ਸੜਕ ਦੇ ਨੇੜੇ ਲਗਾਇਆ ਗਿਆ ਸੀ | ਇਸ ਦੌਰਾਨ ਰਮਾਇਣ ਦੇ ਪਾਠ ਦੇ ਭੋਗ ਸੰਪੂਰਨ ਹੋਏ ਅਤੇ ਰਾਤ ਨੂੰ ਸ਼ਬਦ ਚੌਂਕੀ ਅਤੇ ਹੋਲਿਕਾ ਦਹਿਨ ਦੀ ਰਸਮ ਅਦਾ ਕੀਤੀ ਗਈ | ਮੇਲੇ ਦੇ ਆਖਰੀ ਦਿਨ ਪੰਜਾਬ ਦੇ ਮਸ਼ਹੂਰ ਕਲਾਕਾਰ ਅਬਰਾਮ ਅਤੇ ਸੁਰਜੀਤ ਖਾਨ ਵੱਲੋਂ ਸੱਭਿਆਚਾਰਕ, ਧਾਰਮਿਕ ਅਤੇ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਪੇਸ਼ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਹੈਰੋਇਨ ਸਮੇਤ ਦੋ ਵਿਅਕਤੀ ਕਾਬੂ ਅਗਲੀ ਖ਼ਬਰ ਪਾਠ ਦੇ ਭੋਗ ਉਪਰੰਤ ਸੰਗਤਾਂ ਲਈ ਲੰਗਰ ਲਗਾਏ
Ad Position 24