ਕਾਠਗੜ੍ਹ, 6 ਮਾਰਚ (ਹਰਸਿਮਰਨ ਜੋਤ ਸਿੰਘ ਕਲੇਰ)-ਕਾਠਗੜ੍ਹ ਪੁਲਿਸ ਨੇ 40 ਲੱਖ ਰੁਪਏ ਦੀ ਠੱਗੀ ਮਾਰਨ ਵਾਲੇ ਗ੍ਰੋਹ 'ਤੇ ਕਾਰਵਾਈ ਕਰਦੇ ਹੋਏ ਮੁਕੱਦਮਾ ਦਰਜ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ. ਐੱਚ. ਓ. ਅਭਿਸ਼ੇਕ ਸ਼ਰਮਾ ਥਾਣਾ ਕਾਠਗੜ੍ਹ ਨੇ ਦੱਸਿਆ ਕਿ ਜਸਵੀਰ ਸਿੰਘ ਪੁੱਤਰ ਆਤਮਾ ਸਿੰਘ ਵਾਸੀ ਉਸਮਾਨਪੁਰ ਥਾਣਾ ਰਾਹੋਂ ਨੇ ਬਿਆਨ ਕੀਤਾ ਹੈ ਕਿ ਮੈਨੂੰ ਮੇਰੇ ਇੱਕ ਜਾਣਕਾਰ ਵਿਅਕਤੀ ਨੇ ਪੈਸੇ ਦੁੱਗਣੇ ਕਰਨ ਦਾ ਝਾਂਸਾ ਦਿੱਤਾ, ਜਿਸ ਵਿਚ ਬਲਵਿੰਦਰ ਸਿੰਘ ਉਰਫ ਬਿੰਦਾ ਹਲਵਾਈ ਵਾਸੀ ਜਲਵਾਹਾ ਦੀਆਂ ਗੱਲਾਂ ਵਿੱਚ ਆ ਗਿਆ | ਜਿਸ ਨੇ ਮੈਨੂੰ ਰਾਜ ਕੁਮਾਰ ਉਰਫ ਕਾਲੀ ਪੁੱਤਰ ਹੀਰਾ ਲਾਲ ਵਾਸੀ ਬਲਾਚੌਰ, ਵਿਜੇ ਕੁਮਾਰ ਪੁੱਤਰ ਹੀਰਾ ਲਾਲ ਵਾਸੀ ਬਲਾਚੌਰ, ਹਰਪ੍ਰੀਤ ਸਿੰਘ ਉਰਫ ਸੋਨੂੰ ਪੁੱਤਰ ਕੇਵਲ ਕਿ੍ਸ਼ਨ ਵਾਸੀ ਕੌਲਗੜ੍ਹ ਅਤੇ ਬਲਵਿੰਦਰ ਉਰਫ ਬਿੰਦਾ ਹਲਵਾਈ ਨੇ ਹਮ ਸਲਾਹ ਹੋ ਇਕ ਸਾਜਿਸ਼ ਰੱਚ ਕੇ ਮੇਰੇ ਨਾਲ 40 ਲੱਖ ਰੁਪਏ ਦੀ ਠੱਗੀ ਮਾਰੀ ਹੈ | ਥਾਣਾ ਕਾਠਗੜ੍ਹ ਪੁਲਿਸ ਵਲੋਂ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ |