ਬੰਗਾ, 6 ਮਾਰਚ (ਕੁਲਦੀਪ ਸਿੰਘ ਪਾਬਲਾ)-ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਬਲਾਕ ਬਹਿਰਾਮ ਦੀ ਮੀਟਿੰਗ ਬਲਾਕ ਪ੍ਰਧਾਨ ਜਤਿੰਦਰ ਸਹਿਗਲ ਦੀ ਪ੍ਰਧਾਨਗੀ ਹੇਠ ਉਨ੍ਹਾਂ ਦੀ ਰਿਹਾਇਸ਼ ਪਿੰਡ ਲੰਗੇਰੀ ਵਿਖੇ ਹੋਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਮੀਟਿੰਗ ਹੋਲਾ ਮਹੱਲਾ ਤੇ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਕੀਤੀ ਤੇ ਕਿਹਾ ਕਿ ਸਾਨੂੰ ਗੁਰੂਆਂ ਦੇ ਦੱਸੇ ਮਾਰਗ 'ਤੇ ਚੱਲ ਕੇ ਸਮਾਜ ਸੇਵਾ ਅਤੇ ਸਮਾਜਿਕ ਬਰਾਬਰੀ ਲਈ ਕੰਮ ਕਰਨਾ ਚਾਹੀਦਾ ਹੈ | ਇਸ ਮੌਕੇ ਮੀਟਿੰਗ ਵਿਚ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ ਜ਼ਿਲ੍ਹਾ ਪ੍ਰਧਾਨ ਬਲਕਾਰ ਕਟਾਰੀਆ ਨੇ ਮੈਡੀਕਲ ਪ੍ਰੈਕਟੀਸ਼ਨਰਜ਼ ਦੇ ਹੱਕ ਵਿੱਚ ਅਵਾਜ਼ ਉਠਾਉਣ ਲਈ ਰਾਘਵ ਚੱਢਾ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਰਾਘਵ ਚੱਢਾ ਦਾ ਬਿਆਨ ਕਿ ਅਗਰ ਮੈਡੀਕਲ ਪ੍ਰੈਕਟੀਸ਼ਨਰ ਨਾ ਹੁੰਦੇ ਤਾਂ ਗਰੀਬ ਲੋਕ ਬਿਨਾ ਇਲਾਜ ਦੇ ਹੀ ਮਰ ਜਾਂਦੇ, ਤਾਂ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਸਵਾਗਤ ਕਰਦੀ ਹੈ | ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਮੈਡੀਕਲ ਪ੍ਰੈਕਟੀਸ਼ਨਰਜ਼ ਦੀਆਂ ਚਿਰਾਂ ਤੋਂ ਲਟਕਦੀਆਂ ਮੰਗਾਂ ਮੰਨ ਕੇ ਲੀਗਲ ਪ੍ਰੈਕਟਿਸ ਦਾ ਅਧਿਕਾਰ ਦੇਵੇ | ਇਸ ਮੌਕੇ ਹਸਪਤਾਲ ਜਲੰਧਰ ਤੋਂ ਪੀ.ਆਰ.ਓ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ ਅਤੇ ਹਸਪਤਾਲ ਵਿੱਚ ਆਧੁਨਿਕ ਸਹੂਲਤਾਂ ਅਤੇ ਸਪੈਸ਼ਲਿਸਟ ਡਾਕਟਰਾਂ ਬਾਰੇ ਜਾਣਕਾਰੀ ਦਿੱਤੀ | ਇਸ ਮੌਕੇ ਜਗਦੀਸ਼ ਬੰਗੜ, ਸਤਨਾਮ ਜੌਹਲ, ਸੰਜੇ ਕਪਿਲ, ਅਸ਼ੋਕ ਮੁਕੰਦਪੁਰ, ਸਤਵਿੰਦਰ ਜੀਤ, ਸੁਖਵਿੰਦਰ ਮੰਢਾਲੀ, ਸੁਰਿੰਦਰ ਪਾਲ, ਕੁਲਦੀਪ ਕੁਮਾਰ, ਜੋਤੀ, ਚਰਨਜੀਤ, ਰਾਜਿੰਦਰ ਸੌਂਧੀ, ਰਛਪਾਲ ਭੱਟੀ, ਹਰਦੀਪ, ਰੋਹਿਤ, ਗੁਲਸ਼ਨ ਕੁਮਾਰ, ਨਵੀਨ ਕੁਮਾਰ, ਗੁਲਜ਼ਾਰ, ਸੋਮ ਲਾਲ, ਧਰਮਵੀਰ, ਊਸ਼ਾ ਦੇਵੀ, ਨਛੱਤਰ ਸਿੰਘ, ਸਨੀ, ਵਿਕੀ ਕੁਮਾਰ, ਰਵੀ ਕੁਮਾਰ ਸ਼ਾਮਲ ਸਨ |