ਨਵਾਂਸ਼ਹਿਰ, 6 ਮਾਰਚ (ਜਸਬੀਰ ਸਿੰਘ ਨੂਰਪੁਰ)-ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਅੱਜ ਸ਼ਨੀਵਾਰ ਸ਼ਹਿਰ ਦੇ ਇਕ ਵੱਡੇ ਹਿੱਸੇ ਵਿਚ ਬਿਜਲੀ ਪੂਰਾ ਦਿਨ ਬੰਦ ਰਹੇਗੀ | 220 ਕੇ.ਵੀ ਸਬ-ਸਟੇਸ਼ਨ ਜਾਡਲਾ ਵਿਖੇ ਜ਼ਰੂਰੀ ਮੁਰੰਮਤ ਦੇ ਕੰਮ ਕਾਰਨ 66 ਕੇ.ਵੀ ਸਬ-ਸਟੇਸ਼ਨ ਨਵਾਂਸ਼ਹਿਰ ਤੋਂ ਚੱਲਦੇ ਕਈ ਫੀਡਰਾਂ ਦੀ ਸਪਲਾਈ ਠੱਪ ਰਹੇਗੀ, ਜਿੰਨਾ 'ਚ 7 ਮਾਰਚ ਦਿਨ ਸ਼ਨੀਵਾਰ ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਰਹਿਣ ਵਾਲੇ ਫੀਡਰ ਸ਼ਹਿਰੀ 1, ਸ਼ਹਿਰੀ 3, ਰਾਹੋਂ ਰੋਡ, ਸਲੋਹ ਰੋਡ, ਰੇਲਵੇ ਰੋਡ, ਬਰਨਾਲਾ ਗੇਟ, ਸਿਵਲ ਹਸਪਤਾਲ, ਬੇਗਮਪੁਰ, ਦਾਣਾ ਮੰਡੀ, ਫੋਕਲ ਪੁਆਇੰਟ ਅਤੇ ਘਾਹ ਮੰਡੀ ਫੀਡਰ ਸ਼ਾਮਿਲ ਹਨ | ਇਸ ਨਾਲ ਪ੍ਰਭਾਵਿਤ ਹੋਣ ਵਾਲੇ ਮੁੱਖ ਇਲਾਕਿਆਂ 'ਚ ਸਿਵਲ ਹਸਪਤਾਲ, ਆਈ.ਵੀ.ਵਾਈ ਹਸਪਤਾਲ, ਨਵਾਂ ਕੋਰਟ ਕੰਪਲੈਕਸ, ਮੇਨ ਰੋਡ, ਕੁਲਾਮ ਰੋਡ, ਬਰਨਾਲਾ ਰੋਡ, ਰਾਹੋਂ ਰੋਡ, ਸਲੋਹ ਰੋਡ, ਰੇਲਵੇ ਰੋਡ, ਕੋਠੀ ਰੋਡ, ਗੀਤਾ ਭਵਨ ਰੋਡ, ਕਰਿਆਮ ਰੋਡ, ਚੰਡੀਗੜ੍ਹ ਰੋਡ, ਕਨਾਲ ਰੋਡ, ਮੂਸਾਪੁਰ ਰੋਡ, ਬੰਗਾ ਰੋਡ, ਮਿਨੀ ਬਾਈਪਾਸ ਬੰਗਾ-ਗੜ੍ਹਸ਼ੰਕਰ ਰੋਡ, ਦਾਣਾ ਮੰਡੀ, ਨਵੀਂ ਦਾਣਾ ਮੰਡੀ, ਫੋਕਲ ਪੁਆਇੰਟ, ਪਿੰਡ ਬੇਗਮਪੁਰ, ਘਾਹ ਮੰਡੀ ਆਦਿ ਇਲਾਕਾ ਸ਼ਾਮਿਲ ਹੈ |