ਬੰਗਾ, 6 ਮਾਰਚ (ਧਰਮਵੀਰ ਪਾਲ)-ਡਾ. ਬੀ. ਆਰ. ਅੰਬੇਡਕਰ ਚੇਤਨਾ ਸੋਸਾਇਟੀ ਬੰਗਾ ਵਲੋਂ ਡਾ. ਵੇਦ ਪ੍ਰਕਾਸ਼ ਦੀ ਪ੍ਰਧਾਨਗੀ ਹੇਠ ਸ਼੍ਰੀ ਗੁਰੂ ਰਵਿਦਾਸ ਗੁਰਦੁਆਰਾ ਅੰਬੇਡਕਰ ਨਗਰ ਬੰਗਾ ਵਿਖੇ ਇਕ ਮੀਟਿੰਗ ਕੀਤੀ ਗਈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਡਾ. ਵੇਦ ਪ੍ਰਕਾਸ਼ ਤੇ ਡਾ. ਕਸ਼ਮੀਰ ਚੰਦ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਬਾਬਾ ਸਾਹਿਬ ਦਾ ਜਨਮ ਦਿਵਸ 14 ਅਪ੍ਰੈਲ ਨੂੰ ਪੂਨੀਆਂ ਗਰਾਊਾਡ ਬੰਗਾ ਵਿੱਚ ਵੱਡੇ ਪੱਧਰ 'ਤੇ ਮਨਾਇਆ ਜਾ ਰਿਹਾ ਹੈ, ਜਿਸ ਅਨੁਸਾਰ ਵੱਖ-ਵੱਖ ਜ਼ੋਨ ਬਣਾਏ ਗਏ ਅਤੇ ਜ਼ੋਨ ਦੇ ਅਨੁਸਾਰ ਮਿਸ਼ਨਰੀ ਸਾਥੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ | ਉਨ੍ਹਾਂ ਦੱਸਿਆ ਕਿ ਇਸ ਸਮਾਗਮ ਵਿਚ ਬੁੁਲਾਰਿਆਂ ਦੇ ਭਾਸ਼ਣ, ਸਕੂਲੀ ਬੱਚਿਆਂ ਦੇ ਪੇਂਟਿੰਗ ਮੁਕਾਬਲੇ, ਤੇ ਕੋਰੀਓਗ੍ਰਾਫ਼ੀ ਪੇਸ਼ ਕੀਤੀਆਂ ਜਾਣਗੀਆਂ | ਜੇਤੂ ਬੱਚਿਆਂ ਨੂੰ ਸਰਟੀਫਿਕੇਟ ਤੇ ਨਕਦ ਇਨਾਮ ਦਿੱਤੇ ਜਾਣਗੇ | ਉਹਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਵੱਖ-ਵੱਖ ਜ਼ੋਨਾਂ ਵਿੱਚ ਕਮੇਟੀ ਵਲੋਂ ਮੀਟਿੰਗਾਂ ਕੀਤੀਆਂ ਜਾਣਗੀਆਂ | ਉਹਨਾਂ ਸਮੂਹ ਸ੍ਰੀ ਗੁਰੂ ਰਵਿਦਾਸ ਸਭਾਵਾਂ, ਭਗਵਾਨ ਵਾਲਮੀਕਿ ਸਭਾਵਾਂ, ਡਾ. ਅੰਬੇਡਕਰ ਸਭਾਵਾਂ ਤੇ ਇਲਾਕੇ ਦੇ ਸਰਪੰਚ, ਪੰਚਾਂ ਅਤੇ ਪਤਵੰਤੇ ਸੱਜਣਾਂ ਨੂੰ ਇਸ ਸਮਾਗਮ ਵਿੱਚ ਵਧ ਚੜ੍ਹ ਕੇ ਸਹਿਯੋਗ ਕਰਨ ਅਤੇ ਸ਼ਮੂਲੀਅਤ ਕਰਨ ਲਈ ਬੇਨਤੀ ਕੀਤੀ | ਉਨ੍ਹਾਂ ਕਿਹਾ ਕਿ ਅਸੀਂ ਬਾਬਾ ਸਾਹਿਬ ਨੂੰ ਪੜ੍ਹ ਕੇ ਹੀ ਜੀਵਨ ਵਿਚ ਅੱਗੇ ਵੱਧ ਸਕਦੇ ਹਾਂ | ਇਸ ਮੌਕੇ ਡਾ. ਵੇਦ ਪ੍ਰਕਾਸ਼ ਪ੍ਰਧਾਨ, ਡਾ. ਕਸ਼ਮੀਰ ਚੰਦ, ਡਾ. ਅਜੇ ਬਸਰਾ, ਡਾ. ਅਮਰੀਕ ਸਿੰਘ, ਡਾ. ਸੁਖਵਿੰਦਰ ਹੀਰਾ, ਲੈਕ. ਬਲਿਹਾਰ ਚੰਦ, ਲੈਕ. ਕੁਲਵਿੰਦਰ ਸਿੰਘ, ਸੁਰਿੰਦਰ ਮੋਹਣ ਸੇਵਾ ਮੁਕਤ ਬੈਂਕ ਮੈਨੇਜਰ, ਲੈਕ. ਰਾਮ ਕਿ੍ਸ਼ਨ ਪੱਲੀ ਝਿੱਕੀ, ਲੈਕ. ਸੁੁਰਜੀਤ ਸੈਂਪਲੇ, ਦੀਨ ਦਿਆਲ, ਰਮੇਸ਼ ਕੁਮਾਰ ਪੀ.ਟੀ.ਆਈ, ਡਾਕਟਰ ਜਸਵਿੰਦਰ ਲਾਲ, ਹਰਬਲਾਸ ਬੰਗਾ, ਪਿ੍ਥੀ ਪਾਲ ਭਾਟੀਆ, ਸ਼ਾਦੀ ਲਾਲ ਸਰਹਾਲ, ਲੈਕ. ਰਵੀ ਬਸਰਾ, ਹਰਜਿੰਦਰ ਸਿੰਘ ਸੇਵਾ ਮੁਕਤ ਬੈਂਕ ਮੈਨੇਜਰ, ਸੁਰਜੀਤ ਸਿੰਘ, ਸੁਰੇਸ਼ ਕੁਮਾਰ, ਹਰਜਿੰਦਰ ਪਾਲ, ਗਗਨਦੀਪ ਕੁੁਮਾਰ ਤੇ ਅਮਰੀਕ ਸਿੰਘ ਆਦਿ ਹਾਜ਼ਰ ਸਨ |