ਪੋਜੇਵਾਲ ਸਰਾਂ, 6 ਮਾਰਚ (ਨਵਾਂਗਰਾਂਈ)-ਪਿੰਡ ਕਰੀਮਪੁਰ ਚਾਹਵਾਲਾ ਵਿਖੇ ਦਿਨ ਦਿਹਾੜੇ ਚੋਰੀ ਹੋਣ ਦਾ ਸਮਾਚਾਰ ਮਿਲਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮਨਜੀਤ ਕੁਮਾਰੀ ਪਤਨੀ ਰਾਮ ਕੁਮਾਰ ਵਾਸੀ ਕਰੀਮਪੁਰ ਚਾਹਵਾਲਾ ਥਾਣਾ ਪੋਜੇਵਾਲ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੇ ਦੱਸਿਆ ਕਿ ਬੀਤੇ ਦਿਨ ਉਹ ਅਤੇ ਉਸਦਾ ਪਰਿਵਾਰ ਨਿੱਜੀ ਰਿਸ਼ਤੇਦਾਰੀ ਵਿੱਚ ਗਏ ਹੋਏ ਸੀ ਤੇ ਤਕਰੀਬਨ ਦੁਪਹਿਰ 3 ਵਜੇ ਦੇ ਕਰੀਬ ਉਨ੍ਹਾਂ ਆਪਣੇ ਘਰ ਆ ਕੇ ਦੇਖਿਆ ਤਾਂ ਘਰ ਦੇ ਮੇਨ ਗੇਟ ਨੂੰ ਤਾਲਾ ਲੱਗਾ ਸੀ ਜਦੋਂ ਉਹਨਾਂ ਨੇ ਘਰ ਦੇ ਮੇਨ ਗੇਟ ਦਾ ਤਾਲਾ ਖੋਲ੍ਹ ਕੇ ਘਰ ਅੰਦਰ ਦੇਖਿਆ ਤਾਂ ਘਰ ਦੇ ਮੇਨ ਦਰਵਾਜੇ ਦਾ ਤਾਲਾ ਟੁੱਟਿਆ ਹੋਇਆ ਸੀ ਅਤੇ ਕਮਰਿਆਂ ਅੰਦਰ ਸਮਾਨ ਖਿਲਰਿਆ ਹੋਇਆ ਸੀ | ਜਦੋਂ ਉਸ ਨੇ ਆਪਣਾ ਘਰ ਚੈੱਕ ਕੀਤਾ ਤਾਂ ਦੋ ਲੈਪਟੌਪ, ਦੋ ਮੋਬਾਈਲ ਫ਼ੋਨ ਅਤੇ ਇਕ ਘੜੀ ਕੋਈ ਨਾ ਮਲੂਮ ਵਿਅਕਤੀ ਘਰ ਵਿੱਚੋ ਉਹਨਾਂ ਦੀ ਗੈਰ ਮੌਜੂਦਗੀ ਵਿਚ ਚੋਰੀ ਕਰਕੇ ਲੈ ਗਿਆ ਸੀ | ਇਸ ਸਬੰਧੀ ਪੋਜੇਵਾਲ ਪੁਲਿਸ ਵਲੋਂ ਆਪਣੀ ਕਾਰਵਾਈ ਆਰੰਭ ਦਿੱਤੀ ਹੈ |