ਪੋਜੇਵਾਲ ਸਰਾਂ, 6 ਮਾਰਚ (ਨਵਾਂਗਰਾਂਈ)-ਤਹਿਸੀਲ ਬਲਾਚੌਰ ਦੇ ਪਿੰਡ ਕਰੀਮਪੁਰ ਧਿਆਨੀ ਦੀ ਲੜਕੀ ਨੇ ਅੱਜ ਐਲਾਨੇ ਯੂ. ਪੀ. ਐੱਸ. ਸੀ. ਦੀ ਪ੍ਰੀਖਿਆ ਦੇ ਨਤੀਜੇ ਵਿਚ ਆਲ ਇੰਡੀਆ ਲੈਵਲ 'ਤੇ 312 ਰੈਂਕ ਪ੍ਰਾਪਤ ਕਰਕੇ ਆਪਣੇ ਇਲਾਕੇ ਗੁੱਜਰ ਬਿਰਾਦਰੀ ਅਤੇ ਆਪਣੇ ਮਾਤਾ-ਪਿਤਾ ਦਾ ਨਾਂ ਰੌਸ਼ਨ ਕੀਤਾ ਹੈ | ਅੱਜ ਯੂ. ਪੀ. ਐੱਸ. ਸੀ. ਦੀ ਪ੍ਰੀਖਿਆ ਦਾ ਨਤੀਜਾ ਐਲਾਨਿਆ ਹੈ, ਜਿਸ ਵਿਚ ਪਿੰਡ ਕਰੀਮਪੁਰ ਧਿਆਨੀ ਦੀ ਕਰਿਤਕਾ ਚੌਧਰੀ ਪੁੱਤਰੀ ਇੰਸਪੈਕਟਰ ਰਾਜੀਵ ਕੁਮਾਰ ਕਾਲਾ ਨੇ ਯੂ.ਪੀ.ਐੱਸ.ਸੀ. ਦੀ ਪ੍ਰੀਖਿਆ ਵਿਚ 312 ਰੈਂਕ ਪ੍ਰਾਪਤ ਕੀਤਾ ਹੈ | ਕਰਿਤਕਾ ਚੌਧਰੀ ਦੀ ਇਸ ਪ੍ਰਾਪਤੀ ਨਾਲ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਰਿਤਕਾ ਚੌਧਰੀ ਦੇ ਤਾਇਆ ਡਾ. ਸੁਭਾਸ਼ ਚੌਧਰੀ ਸਾਬਕਾ ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਕਰਿਤਕਾ ਚੌਧਰੀ ਸ਼ੁਰੂ ਤੋਂ ਹੀ ਪੜ੍ਹਨ ਵਿਚ ਬਹੁਤ ਹੁਸ਼ਿਆਰ ਸੀ ਤੇ ਕਰਿਤਕਾ ਚੌਧਰੀ ਨੇ ਦਸਵੀਂ ਅਤੇ ਬਾਰ੍ਹਵੀਂ ਦੀ ਪ੍ਰੀਖਿਆ ਵਿਚ ਨਾਰਥ ਜ਼ੋਨ ਵਿਚ ਟਾਪ ਕੀਤਾ ਤੇ ਕਰਿਤਕਾ ਚੌਧਰੀ ਨੇ ਗਰੈਜੂਏਸ਼ਨ ਲੇਡੀ ਸਿਰੀ ਰਾਮ ਕਾਲਜ ਦਿੱਲੀ ਤੋਂ ਗੋਲਡ ਮੈਡਲਿਸਟ ਰਹਿ ਕੇ ਕੀਤੀ ਤੇ ਐੱਮ.ਐੱਸ.ਸੀ. ਸਾਇਕੋਲੌਜੀ ਵੀ ਦਿੱਲੀ ਯੂਨੀਵਰਸਿਟੀ ਤੋਂ ਗੋਲਡ ਮੈਡਲਿਸਟ ਰਹਿ ਕੇ ਕੀਤੀ | ਇੱਥੇ ਵਰਨਣਯੋਗ ਹੈ ਕਿ ਕਰਿਤਕਾ ਚੌਧਰੀ ਪੰਜਾਬ ਦੇ ਗੁੱਜਰ ਸਮਾਜ ਦੀ ਪਹਿਲੀ ਅਜਿਹੀ ਬੇਟੀ ਹੈ ਜਿਸ ਨੇ ਯੂ.ਪੀ.ਐੱਸ.ਸੀ. ਦੀ ਪ੍ਰੀਖਿਆ ਪਾਸ ਕੀਤੀ | ਕਰਿਤਕਾ ਚੌਧਰੀ ਦੀ ਇਸ ਪ੍ਰਾਪਤੀ 'ਤੇ ਸਮਾਜ ਦੇ ਵੱਖ-ਵੱਖ ਆਗੂਆਂ ਨੇ ਕਰਿਤਕਾ ਚੌਧਰੀ ਅਤੇ ਉਸਦੇ ਪਰਿਵਾਰ ਨੂੰ ਵਧਾਈ ਦਿੱਤੀ ਹੈ | ਕਰਿਤਕਾ ਚੌਧਰੀ ਦੀ ਇਸ ਪ੍ਰਾਪਤੀ 'ਤੇ ਉਸਦੇ ਮਾਤਾ-ਪਿਤਾ ਨੂੰ ਅੱਜ ਵਧਾਈ ਦੇਣ ਵਾਲਿਆਂ ਦਾ