ਬਲਾਚੌਰ, 6 ਮਾਰਚ (ਨਰੇਸ਼ ਧੌਲ)-ਭਾਜਪਾ ਦਫ਼ਤਰ ਬਲਾਚੌਰ ਵਿਖੇ ਜ਼ਿਲ੍ਹਾ ਪ੍ਰਧਾਨ ਭਾਜਪਾ ਨਵਾਂਸ਼ਹਿਰ ਰਾਜਵਿੰਦਰ ਸਿੰਘ ਲੱਕੀ ਦੀ ਪ੍ਰਧਾਨਗੀ ਹੇਠ ਸੀਨੀਅਰ ਆਗੂਆਂ ਦੀ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ | ਇਸ ਮੀਟਿੰਗ ਦਾ ਮੁੱਖ ਉਦੇਸ਼ ਆਉਣ ਵਾਲੀ 14 ਮਾਰਚ ਨੂੰ ਭਾਜਪਾ ਪੰਜਾਬ ਵੱਲੋਂ ਹੋਣ ਵਾਲੀ ਬਦਲਾਵ ਰੈਲੀ ਜਿਸਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਸੰਬੋਧਨ ਕੀਤਾ ਜਾਵੇਗਾ, ਦੀਆਂ ਤਿਆਰੀਆਂ ਸਬੰਧੀ ਵਿਸ਼ੇਸ਼ ਵਿਚਾਰ ਵਟਾਂਦਰਾ ਕਰਨਾ ਸੀ | ਮੀਟਿੰਗ ਦੌਰਾਨ ਰੈਲੀ ਦੀਆਂ ਤਿਆਰੀਆਂ, ਸੰਗਠਨਕ ਪ੍ਰਬੰਧ, ਬੂਥ ਅਤੇ ਮੰਡਲ ਪੱਧਰ 'ਤੇ ਵਰਕਰਾਂ ਦੀ ਮੋਬਿਲਾਈਜ਼ੇਸ਼ਨ ਤੇ ਹੋਰ ਪ੍ਰਬੰਧਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ? ਜ਼ਿਲ੍ਹਾ ਅਤੇ ਮੰਡਲ ਪੱਧਰ ਦੇ ਆਗੂਆਂ ਨੇ ਆਪਣੇ ਸੁਝਾਅ ਸਾਂਝੇ ਕੀਤੇ ਅਤੇ ਰੈਲੀ ਨੂੰ ਕਾਮਯਾਬ ਬਣਾਉਣ ਲਈ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਲੱਕੀ ਨੇ ਕਿਹਾ ਕਿ ਇਹ ਬਦਲਾਵ ਰੈਲੀ ਪੰਜਾਬ ਵਿੱਚ ਭਾਜਪਾ ਨੂੰ ਮਜ਼ਬੂਤ ਕਰਨ ਅਤੇ ਲੋਕਾਂ ਤੱਕ ਪਾਰਟੀ ਦੀਆਂ ਨੀਤੀਆਂ ਅਤੇ ਵਿਕਾਸ ਦੇ ਵਿਜ਼ਨ ਨੂੰ ਪਹੁੰਚਾਉਣ ਲਈ ਮਹੱਤਵਪੂਰਨ ਸਾਬਤ ਹੋਵੇਗੀ? ਉਨ੍ਹਾਂ ਸਾਰੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਇਕਜੁੱਟ ਹੋ ਕੇ ਇਸ ਰੈਲੀ ਨੂੰ ਇਤਿਹਾਸਕ ਬਣਾਉਣ ਲਈ ਪੂਰੀ ਤਨਦੇਹੀ ਨਾਲ ਕੰਮ ਕਰਨ | ਮੀਟਿੰਗ ਵਿਚ ਮੌਜੂਦ ਸਾਰੇ ਆਗੂਆਂ ਨੇ ਭਰੋਸਾ ਜਤਾਇਆ ਕਿ ਅਮਿਤ ਸ਼ਾਹ ਦੀ ਹਾਜ਼ਰੀ 'ਚ ਹੋਣ ਵਾਲੀ ਇਹ ਰੈਲੀ ਪੰਜਾਬ ਦੇ ਲੋਕਾਂ ਵਿੱਚ ਨਵਾਂ ਉਤਸ਼ਾਹ ਪੈਦਾ ਕਰੇਗੀ ਅਤੇ ਭਾਜਪਾ ਦੇ ਵਿਕਾਸ, ਸੁਸ਼ਾਸਨ ਅਤੇ ਪਾਰਦਰਸ਼ੀ ਪ੍ਰਸ਼ਾਸਨ ਦੇ ਸੰਦੇਸ਼ ਨੂੰ ਮਜ਼ਬੂਤੀ ਨਾਲ ਪਹੁੰਚਾਏਗੀ | ਇਸ ਮੌਕੇ ਭਾਜਪਾ ਬਲਾਚੌਰ ਸ਼ਹਿਰੀ ਸਰਕਲ ਦੇ ਪ੍ਰਧਾਨ ਪਰਵੀਨ ਪੁਰੀ, ਜ਼ਿਲ੍ਹਾ ਜਨਰਲ ਸਕੱਤਰ ਐਡਵੋਕੇਟ ਅਮਨ ਰਾਣਾ, ਦਫ਼ਤਰ ਇੰਚਾਰਜ ਨਰਿੰਦਰ ਨਾਥ ਸੂਦਨ, ਜ਼ਿਲ੍ਹਾ ਉਪ ਪ੍ਰਧਾਨ ਨੰਦ ਕਿਸ਼ੋਰ, ਵਰਿੰਦਰ ਸੈਣੀ, ਬਿੱਟੂ ਰਾਣਾ ਐੱਮ. ਸੀ., ਜ਼ਿਲ੍ਹਾ ਪ੍ਰਧਾਨ ਭਾਜਪਾ ਯੁਵਾ ਮੋਰਚਾ ਪੰਕਜ਼ ਕੁਮਾਰ, ਵਿਸ਼ਵਵਿਜੇ, ਰਾਮ ਪਾਲ ਪਾਲੀ, ਸੁਰਿੰਦਰ ਪਾਲ ਵਰਮਾ, ਰਵੀ ਰਾਣਾ, ਮਨੋਹਰ ਲਾਲ ਅਨੰਦ, ਵਰਿੰਦਰ ਰਜਵਾੜਾ, ਇੱਲੀ ਜੈਨ, ਅਸ਼ਵਨੀ ਸ਼ਰਮਾ, ਰਾਜੂ ਅਨੰਦ, ਰੋਹਿਤ ਬਾਦਲ, ਵਿਨੋਦ ਨੰਬਰਦਾਰ, ਭੂਰਾ ਰਾਣਾ, ਉਮੇਸ਼ ਯਾਦਵ, ਸਤਨਾਮ ਸਿੰਘ ਮਹਿੰਦੀਪੁਰ ਤੇ ਪਵਨ ਕੁਮਾਰ ਚੇਚੀ ਆਦਿ ਹਾਜ਼ਰ ਸਨ |