26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਨਵਾਂਸ਼ਹਿਰ ਤੋਂ ਗੜ੍ਹਸ਼ੰਕਰ ਰੋਡ ਦੀ ਖਸਤਾ ਹਾਲਤ ਸੜਕ ਕਾਰਨ ਲੋਕ ਪ੍ਰੇਸ਼ਾਨ

Ad Position 21
No active advertisement
ਅਜੀਤ ਡੈਸਕ 08-03-2026
ਨਵਾਂਸ਼ਹਿਰ, 7 ਮਾਰਚ (ਹਰਮਿੰਦਰ ਸਿੰਘ ਪਿੰਟੂ) - ਨਵਾਂਸ਼ਹਿਰ ਤੋਂ ਗੜ੍ਹਸ਼ੰਕਰ ਨੂੰ ਜਾਂਦੀ ਖਸਤਾ ਹਾਲਤ ਸੜਕ ਕਾਰਨ ਜਿੱਥੇ ਆਉਣ ਜਾਣ ਵਾਲੇ ਰਾਹਗੀਰ ਪ੍ਰੇਸ਼ਾਨ ਹਨ ਉੱਥੇ ਰਹਿੰਦੇ ਲੋਕ ਅਤੇ ਦੁਕਾਨਦਾਰ ਇਸ ਸੜਕ ਤੋਂ ਕਾਫੀ ਪ੍ਰੇਸ਼ਾਨ ਹਨ | ਕਿਉਂਕਿ ਸੜਕ 'ਤੇ ਥਾਂ-ਥਾਂ 'ਤੇ ਡੂੰਘੇ ਟੋਏ ਪਏ ਹੋਏ ਹਨ ਅਤੇ ਰਾਤ ਸਮੇਂ ਟਿੱਪਰਾਂ ਦੀ ਵੱਧ ਰਹੀ ਆਵਾਜਾਈ ਕਾਰਨ ਇੱਥੋਂ ਲੰਘਣਾ ਵੀ ਮੁਸ਼ਕਿਲ ਹੋ ਗਿਆ ਹੈ | ਇਸ ਸਬੰਧੀ ਸਮਾਜ ਸੇਵੀ ਵੈਦ ਲਖਵਿੰਦਰ ਸਿੰਘ ਸੂਰਾਪੁਰੀ ਨੇ ਦੱਸਿਆ ਕਿ ਬਾਈਪਾਸ ਤੋਂ ਲੈ ਕੇ ਅਲਾਚੌਰ ਬੱਸ ਅੱਡੇ ਤੱਕ ਸੜਕ ਦਾ ਬਹੁਤ ਹੀ ਬੁਰਾ ਹਾਲ ਹੈ ਵੱਡੇ-ਵੱਡੇ ਟੋਏ ਪਏ ਹੋਏ ਹਨ ਜਿਸ ਕਾਰਨ ਰਾਹਗੀਰਾਂ ਨੂੰ ਲੰਘਣਾ ਬਹੁਤ ਹੀ ਮੁਸ਼ਕਿਲ ਹੋ ਗਿਆ | ਐਨ.ਆਰ.ਆਈ ਅਵਤਾਰ ਸਿੰਘ ਯੂ.ਐਸ.ਏ ਨੇ ਕਿਹਾ ਇਹ ਸੜਕ ਅੱਗੇ ਕਈ ਸ਼ਹਿਰਾਂ ਨੂੰ ਜੋੜਦੀ ਹੈ | ਜਿਸ ਕਾਰਨ ਇਥੇ ਆਵਾਜਾਈ ਵੱਧ ਹੁੰਦੀ ਹੈ ਪਰ ਪ੍ਰਸ਼ਾਸਨ ਵੱਲੋਂ ਇਸ ਸੜਕ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ ਜਿਸ ਕਾਰਨ ਨਿੱਤ ਦਿਨ ਹਾਦਸੇ ਵਾਪਰਦੇ ਹਨ | ਸਥਾਨਕ ਦੁਕਾਨਦਾਰ ਬਾਬਾ ਕੁਲਵੀਰ ਨੇ ਦੱਸਿਆ ਕਿ ਸੜਕ ਦਾ ਬਹੁਤ ਹੀ ਮੰਦਾ ਹਾਲ ਹੈ | ਸਥਾਨਕ ਦੁਕਾਨਦਾਰਾਂ ਵੱਲੋਂ ਰਲ ਮਿਲ ਕੇ ਟੋਏ ਪੂਰੇ ਜਾਂਦੇ ਹਨ ਨਹੀਂ ਤਾਂ ਇੱਥੇ ਬਹੁਤ ਹੀ ਹਾਦਸੇ ਹੋ ਜਾਂਦੇ ਹਨ | ਦੋ ਪਹੀਆ ਵਾਹਨ ਤਾਂ ਨਿਤ ਦਿਨ ਹਾਦਸਿਆਂ ਦਾ ਸ਼ਿਕਾਰ ਹੁੰਦੇ ਹਨ | ਉਹਨਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਘੱਟੋ-ਘੱਟ ਟੋਇਆਂ ਨੂੰ ਜਰੂਰ ਪੂਰਿਆ ਜਾਵੇ ਤਾਂ ਜੋ ਜਾਨੀ ਮਾਲੀ ਨੁਕਸਾਨ ਤੋਂ ਬਚਿਆ ਜਾ ਸਕੇ | ਸਥਾਨਕ ਵਾਸੀ ਹਰਬੰਸ ਲਾਲ ਸਾਬਕਾ ਚੇਅਰਮੈਨ ਨੇ ਦੱਸਿਆ ਕਿ ਰਾਤ ਸਮੇਂ ਟਿੱਪਰਾਂ ਦੀ ਬਹੁਤ ਆਵਾਜਾਈ ਰਹਿੰਦੀ ਹੈ ਜਿਸ ਕਾਰਨ ਉਹਨਾਂ ਨੂੰ ਉੱਥੇ ਰਹਿਣਾ ਵੀ ਮੁਸ਼ਕਿਲ ਹੋ ਗਿਆ ਹੈ ਕਿਉਂਕਿ ਸੜਕ ਖਰਾਬ ਹੋਣ ਕਾਰਨ ਡੂੰਘੇ ਪਏ ਟੋਇਆਂ ਕਾਰਨ ਮਿੱਟੀ ਬਹੁਤ ਉੱਡਦੀ ਹੈ ਜੋ ਕਿ ਉਹਨਾਂ ਦੇ ਘਰ ਤੱਕ ਜਾਂਦੀ ਹੈ ਇਸ ਨਾਲ ਕਈ ਪ੍ਰਕਾਰ ਦੀਆਂ ਬਿਮਾਰੀਆਂ ਫੈਲਣ ਦਾ ਖਦਸ਼ਾ ਬਣਿਆ ਰਹਿੰਦਾ ਅਸੀਂ ਪ੍ਰਸ਼ਾਸਨ ਅਤੇ ਸਬੰਧਤ ਮਹਿਕਮੇ ਤੋਂ ਮੰਗ ਕਰਦੇ ਹਾਂ ਕਿ ਇਸ ਸੜਕ ਦੀ ਤੁਰੰਤ ਸਾਰ ਲਈ ਜਾਵੇ ਤਾਂ ਜੋ ਕੋਈ ਜਾਨੀ ਮਾਲੀ ਨੁਕਸਾਨ ਨਾ ਹੋ ਸਕੇ |
Ad Position 22
No active advertisement
ਪਿਛਲੀ ਖ਼ਬਰ ਮਜ਼ਦੂਰ ਤੇ ਮੁਲਾਜ਼ਮ ਜਥੇਬੰਦੀਆਂ ਵਲੋਂ 22 ਮਾਰਚ ਦੀ ਲੁਧਿਆਣਾ ਰੈਲੀ ਲਈ ਤਿਆਰੀ ਮੀਟਿੰਗ ਅਗਲੀ ਖ਼ਬਰ ਪੁਲਿਸ ਅਫ਼ਸਰ ਕਮਲ ਤਨੇਜਾ ਦਾ ਸਨਮਾਨ
Ad Position 24