ਬਲਾਚੌਰ, 7 ਮਾਰਚ (ਦੀਦਾਰ ਸਿੰਘ ਬਲਾਚੌਰੀਆ)-ਬਲਾਚੌਰ ਪ੍ਰਾਇਮਰੀ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਦਾ ਆਮ ਅਜਲਾਸ ਪੀ.ਏ.ਡੀ.ਬੀ ਬਲਾਚੌਰ ਦੇ ਪ੍ਰਧਾਨ ਨਰੇਸ਼ ਕੁਮਾਰ ਨੀਟਾ ਜੀਤਪੁਰ ਦੀ ਪ੍ਰਧਾਨਗੀ ਹੇਠ ਹੋਇਆ | ਇਸ ਮੌਕੇ ਬੈਂਕ ਦੇ ਵਿੱਤੀ ਸਾਲ 2024-25 ਦੀ ਬੈਂਲੈਂਸ ਸੀਟ, ਚਿੱਠਾ ਲਾਭ ਹਾਨੀ ਅਤੇ ਆਡੀਟਰ ਵੱਲੋਂ ਕੀਤੇ ਗਏ ਆਡਿਟ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਗਈ ਤੇ ਬੈਂਕ ਦੀ ਬਿਹਤਰੀ ਲਈ ਮਤੇ ਪਾਸ ਕੀਤੇ ਗਏ | ਪੀ.ਏ.ਡੀ.ਬੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸਹਾਇਕ ਜਨਰਲ ਮੈਨੇਜਰ ਪਰਮਜੀਤ ਸਿੰਘ ਖੇਤਰ ਨੇ ਬੈਂਕ ਦੀਆਂ ਲਾਭਪਾਤਰੀ ਸਕੀਮਾਂ ਬਾਰੇ ਜਾਣਕਾਰੀ ਦਿੱਤੀ | ਇਸ ਮੌਕੇ ਬੈਂਕ ਮੈਨੇਜਰ ਹਰਮੇਸ਼ ਲਾਲ ਨੇ ਆਏ ਹੋਏ ਮਹਿਮਾਨਾਂ ਅਤੇ ਪਤਵੰਤਿਆਂ ਦਾ ਸਵਾਗਤ ਕੀਤਾ | ਇਸ ਮੌਕੇ ਜਸਵਿੰਦਰ ਸਿੰਘ ਮੈਨੇਜਰ ਪੀ.ਏ.ਡੀ.ਬੀ ਬੰਗਾ, ਸੇਵਾਮੁਕਤ ਮੈਨੇਜਰ ਚਰਨਜੀਤ ਮੀਲੂ, ਨਰੇਸ਼ ਕੁਮਾਰ ਫ਼ੀਲਡ ਅਫ਼ਸਰ, ਕੁਲਜੀਤ ਸਿੰਘ ਫ਼ੀਲਡ ਅਫ਼ਸਰ, ਮੋਨਿਕਾ ਸਹਾਇਕ ਮੈਨੇਜਰ, ਮਨੋਹਰ ਕੁਮਾਰ ਨਵਾਂਸ਼ਹਿਰ, ਮਨੋਜ ਕੁਮਾਰ ਬਲਾਚੌਰ, ਰਣਜੀਤ ਸਿੰਘ ਟੱਪਰੀਆਂ ਖ਼ੁਰਦ, ਹਰਜਿੰਦਰ ਸਿੰਘ ਲਾਲੀ ਬਛੌੜੀ, ਸੰਦੀਪ ਭਾਟੀਆ ਬਲਾਚੌਰ, ਭਾਗਮੱਲ ਕੰਗਣਾ, ਭਜਨੋ ਦੇਵੀ ਲੰਬੂਆਂ, ਕਸ਼ਮੀਰ ਕੌਰ ਬੱਲੋਵਾਲ ਸੌਂਖੜੀ ਆਦਿ ਹਾਜ਼ਰ ਸਨ |
ਬਲਾਚੌਰ ਪ੍ਰਾਇਮਰੀ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਦਾ ਆਮ ਇਜਲਾਸ ਹੋਇਆ
ਅਜੀਤ ਡੈਸਕ
08-03-2026