ਉਸਮਾਨਪੁਰ, 8 ਮਾਰਚ (ਸੰਦੀਪ ਮਝੂਰ) - ਸਥਾਨਕ ਕਮਿਊਨਿਟੀ ਸੈਂਟਰ ਵਿਖੇ 220 ਕੇ. ਵੀ ਸਬ ਸਟੇਸ਼ਨ ਜਾਡਲਾ ਤੋਂ ਬਤੌਰ ਜੇ. ਈ ਦੀਆਂ ਸੇਵਾਵਾਂ ਨਿਭਾਉਣ ਉਪਰੰਤ ਆਪਣੀ 34 ਸਾਲ ਦੀ ਸੇਵਾ ਤੋਂ ਸੇਵਾਮੁਕਤ ਹੋਣ ਸਬੰਧੀ ਇੰਜੀ. ਬਲਕਾਰ ਰਾਮ ਕਿਸ਼ਨਪੁਰਾ ਨੂੰ ਉਨ੍ਹਾਂ ਦੇ ਵਿਭਾਗੀ ਸਾਥੀਆਂ, ਪਰਿਵਾਰਕ ਮੈਂਬਰਾਂ ਅਤੇ ਸ਼ੁੱਭ ਚਿੰਤਕਾਂ ਵਲੋਂ ਸ਼ਾਨਦਾਰ ਵਿਦਾਇਗੀ ਪਾਰਟੀ ਦਿੱਤੀ ਗਈ | ਇਸ ਮੌਕੇ ਇੰਜੀ ਸੁਵਿਕਾਸ ਪਾਲ, ਐਸ. ਡੀ. ਓ ਦਿਹਾਤੀ ਨਵਾਂਸ਼ਹਿਰ ਨੇ ਕਿਹਾ ਕਿ ਬਲਕਾਰ ਰਾਮ ਨੇ ਆਪਣੇ ਕਾਰਜਕਾਲ ਦੌਰਾਨ ਆਪਣੀ ਡਿਊਟੀ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਬੇਦਾਗ ਰਹਿ ਕੇ ਨਿਭਾਈ ਹੈ | ਉਨ੍ਹਾਂ ਕਿਹਾ ਕਿ ਵਿਭਾਗ ਨੂੰ ਉਨ੍ਹਾਂ ਦੀ ਕਮੀ ਹਮੇਸ਼ਾ ਮਹਿਸੂਸ ਹੁੰਦੀ ਰਹੇਗੀ | ਇਸ ਮੌਕੇ ਉਨ੍ਹਾਂ ਬਲਕਾਰ ਰਾਮ ਨੂੰ ਚੰਗੇਰੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ | ਇਸ ਮੌਕੇ ਬਲਕਾਰ ਰਾਮ ਅਤੇ ਉਨ੍ਹਾਂ ਦੀ ਧਰਮਪਤਨੀ ਸੀਤਾ ਰਾਣੀ ਨੂੰ ਵਿਭਾਗੀ ਸਾਥੀਆਂ, ਰਿਸ਼ਤੇਦਾਰਾਂ, ਦੋਸਤਾਂ - ਮਿੱਤਰਾਂ ਅਤੇ ਪਰਿਵਾਰਕ ਮੈਂਬਰਾਂ ਵਲੋਂ ਸ਼ਾਨਦਾਰ ਤੋਹਫ਼ੇ ਭੇਟ ਕੀਤੇ ਗਏ | ਇਸ ਮੌਕੇ ਇੰਜੀ. ਸੁਵਿਕਾਸ ਪਾਲ, ਐਸ. ਡੀ. ਓ ਦਿਹਾਤੀ ਨਵਾਂਸ਼ਹਿਰ ਇੰਜੀ ਗੁਰਮੇਲ ਸਿੰਘ, ਇੰਜੀ. ਪ੍ਰਵੇਸ਼ ਕੁਮਾਰ ਤਨੇਜਾ ਐਸ. ਡੀ. ਓ ਔੜ, ਇੰਜੀ. ਬਲਬੀਰ ਸਿੰਘ ਸੇਵਾਮੁਕਤ ਐਸ. ਡੀ. ਓ, ਇੰਜੀ. ਮਨਜੀਤ ਕੁਮਾਰ, ਕੁਲਵਿੰਦਰ ਸਿੰਘ ਅਟਵਾਲ ਪ੍ਰਧਾਨ ਪੈਨਸ਼ਨ ਯੂਨੀਅਨ, ਇੰਜੀ. ਆਰ. ਪੀ ਲਖਨਪਾਲ ਸੇਵਾਮੁਕਤ ਐਸ. ਡੀ. ਓ, ਸਤੀਸ਼ ਕੁਮਾਰ ਨਈਅਰ, ਪਰਮਜੀਤ ਸਿੰਘ ਬੰਗੜ ਜੋਨਲ ਮੈਨੇਜਰ ਬੈਂਕ ਆਫ ਇੰਡੀਆ, ਸਤਪਾਲ ਸਿੰਘ ਰਾਮਰਾਇਪੁਰ, ਹਰਭਜਨ ਸਿੰਘ ਜੇ. ਈ, ਪਰਵਿੰਦਰ ਸਿੰਘ ਜੇ. ਈ, ਕੁਲਵਿੰਦਰ ਸਿੰਘ ਐਸ. ਐਸ. ਓ 220 ਕੇ. ਵੀ, ਰਵੀ ਕੁਮਾਰ ਅਵਤਾਰ ਸਿੰਘ, ਹਰਨੇਕ ਸਿੰਘ ਸੁਰੇਸ਼ ਕੁਮਾਰ, ਕਮਲ ਚੌਧਰੀ, ਇੰਜੀ ਬਲਜਿੰਦਰ ਸਿੰਘ ਜੇ. ਈ, ਸੇਵਾ ਸਿੰਘ ਉਸਮਾਨਪੁਰ ਆਦਿ ਵੀ ਹਾਜਰ ਸਨ |