ਬਲਾਚੌਰ, 8 ਮਾਰਚ (ਦੀਦਾਰ ਸਿੰਘ ਬਲਾਚੌਰੀਆ)-ਸੰਤ ਬਾਬਾ ਓਅੰਕਾਰ ਸਿੰਘ ਦੀ 44ਵੀਂ, ਸੰਤ ਬਾਬਾ ਗੁਰਮੇਲ ਸਿੰਘ ਦੀ 11ਵੀਂ ਤੇ ਸੰਤ ਬਾਬਾ ਰਣਵੀਰ ਸਿੰਘ ਦੀ 18ਵੀਂ ਬਰਸੀ ਦੇ ਸੰਬੰਧ ਵਿੱਚ ਤਿੰਨ ਦਿਨਾ ਧਾਰਮਿਕ ਸਮਾਗਮਾਂ ਦੀ ਅਰੰਭਤਾ 9 ਮਾਰਚ ਤੋਂ ਹੋਵੇਗੀ, ਇਹ ਜਾਣਕਾਰੀ ਮੁੱਖ ਸੇਵਾਦਾਰ ਸੰਤ ਬਾਬਾ ਅਮਰੀਕ ਸਿੰਘ ਨੇ ਦਿੱਤੀ | ਉਹਨਾਂ ਦੱਸਿਆ ਕਿ 9 ਅਤੇ 10 ਮਾਰਚ ਨੂੰ ਸ਼ਾਮੀ 6 ਵਜੇ ਤੋਂ ਰਾਤ 11 ਵਜੇ ਤੱਕ ਦੀਵਾਨ ਸਜਾਏ ਜਾਣਗੇ ਅਤੇ 11 ਮਾਰਚ ਨੂੰ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਦੀਵਾਨ ਸਜਾਏ ਜਾਣਗੇ, ਜਿਨਾਂ ਵਿੱਚ ਪੰਥ ਪ੍ਰਸਿੱਧ ਕੀਰਤਨੀ ਜਥੇ, ਰਾਗੀ ਢਾਡੀ ਤੇ ਕਵੀਸ਼ਰੀ ਜਥੇ ਹਾਜ਼ਰੀਆਂ ਭਰਨਗੇ ਤੇ 11 ਮਾਰਚ ਦਿਨ ਬੁੱਧਵਾਰ ਨੂੰ ਦਿਨ ਦੇ ਦੀਵਾਨ ਤਹਿਤ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਦੀਵਾਨ ਸਜਣਗੇ | ਸਮਾਜ ਸੇਵੀ ਭਾਈ ਮਹਿੰਦਰਪਾਲ ਸਿੰਘ ਜਲਵਾਹਾ ਨੇ ਦੱਸਿਆ ਕਿ 11 ਮਾਰਚ ਨੂੰ ਸਵੇਰੇ 10 ਵਜੇ ਅੰਮਿ੍ਤ ਸੰਚਾਰ ਹੋਵੇਗਾ ਅਤੇ ਕਕਾਰਾਂ ਦੀ ਸੇਵਾ ਡੇਰੇ ਵਲੋਂ ਹੀ ਕੀਤੀ ਜਾਵੇਗੀ |