ਮਜਾਰੀ/ਸਾਹਿਬਾ, 8 ਮਾਰਚ (ਨਿਰਮਲਜੀਤ ਸਿੰਘ ਚਾਹਲ)-ਬਾਬਾ ਬਾਲਕ ਨਾਥ ਮੰਦਰ ਪਿੰਡ ਚਣਕੋਆ ਵਿਖੇ 62ਵਾਂ ਸਲਾਨਾ ਭੰਡਾਰਾ ਤੇ ਚੌਂਕੀ 15 ਮਾਰਚ ਦਿਨ ਐਤਵਾਰ ਨੂੰ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ | ਸਵੇਰ ਵੇਲੇ ਬਾਬਾ ਜੀ ਦਾ ਹਵਨ ਪੂਜਾ ਤੇ ਝੰਡੇ ਚੜ੍ਹਾਉਣ ਦੀ ਰਸਮ ਕੀਤੀ ਜਾਵੇਗੀ | ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਗਾਇਕ ਸਾਗਰ ਬਗਵਾਈ ਬਾਬਾ ਜੀ ਦੀ ਮਹਿਮਾ ਦਾ ਗੁਣਗਾਨ ਕਰਨਗੇ | ਸੰਗਤਾਂ ਵਾਸਤੇ ਲੰਗਰ ਲਗਾਇਆ ਜਾਵੇਗਾ | ਇਹ ਜਾਣਕਾਰੀ ਭਗਤ ਪਾਲ ਨੇ ਦਿੱਤੀ |