ਬੰਗਾ, 8 ਮਾਰਚ (ਸੁਰਿੰਦਰ ਸਿੰਘ ਕਰਮ ਲਧਾਣਾ)- ਪਰਲ ਕੰਪਨੀ ਵਿੱਚ ਕਰੋੜਾਂ ਲੋਕਾਂ ਵਲੋਂ ਨਿਵੇਸ਼ ਕੀਤਾ ਪੈਸਾ ਜਸਟਿਸ ਲੋਢਾ ਕਮੇਟੀ ਦੀ ਸਿਫਾਰਸ਼ ਸੇਬੀ ਵਲੋਂ ਆਨ ਲਾਈਨ ਭੁਗਤਾਨ ਨਿਵੇਸ਼ਕਾਂ ਦੇ ਖਾਤਿਆਂ ਵਿਚ ਪਾਇਆ ਜਾ ਰਿਹਾ ਹੈ | ਜਿਸ ਦਾ ਇਨਸਾਫ ਦੀ ਅਵਾਜ਼ ਜਥੇਬੰਦੀ ਜ਼ਿਲ੍ਹਾ ਇਕਾਈ ਸ਼ਹੀਦ ਭਗਤ ਸਿੰਘ ਨਗਰ ਵਲੋਂ ਪੁਰਜ਼ੋਰ ਸੁਆਗਤ ਕੀਤਾ ਜਾਂਦਾ ਹੈ ਪਰ ਭੁਗਤਾਨ ਸਬੰਧੀ ਆ ਰਹੀਆਂ ਦਿੱਕਤਾਂ ਬਾਰੇ ਗੱਲਬਾਤ ਕਰਦਿਆਂ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਝਿੱਕਾ, ਸਟੇਟ ਅਹੁਦੇਦਾਰ ਜੋਧ ਸਿੰਘ ਥਾਂਦੀ, ਅਮਰੀਕ ਸਿੰਘ ਪਠਲਾਵਾ, ਡਾ. ਕੁਲਦੀਪ ਰਾਜ ਬੰਗਾ ਅਤੇ ਮਲਕੀਅਤ ਸਿੰਘ ਖਮਾਚੋਂ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਸੇਬੀ ਦੇ ਪੋਰਟਲ ਨੂੰ ਆਨਲਾਈਨ ਚੈੱਕ ਕਰਨ ਤੋਂ ਪਤਾ ਲਗਦਾ ਹੈ ਕਿ ਬਹੁਤ ਸਾਰੇ ਨਿਵੇਸ਼ਕਾਂ, ਜਿਨ੍ਹਾਂ ਨੂੰ ਜ਼ਮੀਨ ਦੀ ਅਲਾਟਮੈਂਟ ਦਿਖਾਈ ਗਈ ਹੈ, ਬਹੁਤ ਸਾਰੇ ਨਿਵੇਸ਼ਕਾਂ ਬਾਰੇ ਡਾਟਾ ਮੈਚ ਨਾ ਕਰਨ ਦੀ ਗੱਲ ਕੀਤੀ ਜਾ ਰਹੀ ਹੈ | ਇਸ ਤੋਂ ਇਲਾਵਾ ਜਿਨ੍ਹਾਂ ਨਿਵੇਸ਼ਕਾਂ ਤੋਂ ਆਪਣੀਆਂ ਪਾਲਿਸੀਆਂ ਸਾਲ 2019 ਵਿਚ ਆਨ ਲਾਈਨ ਅਪਲਾਈ ਕਰਨ ਤੋਂ ਰਹਿ ਗਈਆਂ, ਵਰਗੀਆਂ ਦਿੱਕਤਾਂ ਬਣ ਰਹੀਆਂ ਹਨ ਨੂੰ ਸਰਕਾਰ ਤੋਂ ਦੂਰ ਕਰਵਾਉਣ ਲਈ ਜਥੇਬੰਦੀ ਵਲੋਂ 16 ਮਾਰਚ ਸਵੇਰੇ 10 ਵਜੇ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਬੰਗਾ ਵਿਖੇ ਇਕ ਮਹੱਤਵਪੂਰਨ ਮੀਟਿੰਗ ਹੋਣ ਜਾ ਰਹੀ ਹੈ | ਜਿਸਨੂੰ ਜਥੇਬੰਦੀ ਦੇ ਕੌਮੀ ਪ੍ਰਧਾਨ ਸ. ਮਹਿੰਦਰਪਾਲ ਸਿੰਘ ਦਾਨਗੜ੍ਹ ਅਤੇ ਹੋਰ ਆਗੂ ਸੰਬੋਧਨ ਕਰਨਗੇ | ਇਸ ਲਈ ਸਮੂਹ ਵਰਕਰ ਅਤੇ ਨਿਵੇਸ਼ਕਾਂ ਨੂੰ ਪੁਰਜ਼ੋਰ ਅਪੀਲ ਹੈ ਕਿ ਆਪਣੀ ਖ਼ੂਨ ਪਸੀਨੇ ਦੀ ਕਮਾਈ ਦੇ ਲਗਾਏ ਪੈਸੇ ਨੂੰ ਸਰਕਾਰ ਤੋਂ ਵਾਪਸ ਲੈਣ ਲਈ ਜਥੇਬੰਦੀ ਦਾ ਸਾਥ ਦੇਣ ਲਈ ਹੋ ਰਹੀ ਮੀਟਿੰਗ ਵਿੱਚ ਹੁੰਮ-ਹੁਮਾ ਕੇ ਪਹੁੰਚੋ |