ਮਜਾਰੀ/ਸਾਹਿਬਾ, 8 ਮਾਰਚ (ਨਿਰਮਲਜੀਤ ਸਿੰਘ ਚਾਹਲ)-ਸਿੱਧ ਬਾਬਾ ਬਾਲਕ ਨਾਥ ਮੰਦਰ ਸਾਹਿਬਾ ਵਿਖੇ ਸਲਾਨਾ ਭੰਡਾਰਾ 15 ਮਾਰਚ ਦਿਨ ਐਤਵਾਰ ਨੂੰ ਕਰਵਾਇਆ ਜਾ ਰਿਹਾ ਹੈ | ਭਗਤ ਸਤਪਾਲ ਨੇ ਦੱਸਿਆ ਕਿ ਇਸ ਦਿਨ ਸਵੇਰੇ 8 ਵਜੇ ਹਵਨ ਪੂਜਾ ਕੀਤੀ ਜਾਵੇਗੀ ਤੇ 11 ਵਜੇ ਝੰਡੇ ਦੀ ਰਸਮ ਕਰਨ ਤੋਂ ਬਾਅਦ ਬਾਬਾ ਜੀ ਦੀ ਚੌਂਕੀ ਲਗਾਈ ਜਾਵੇਗੀ | ਜਿਸ ਵਿਚ ਪੰਜਾਬੀ ਗਾਇਕ ਆਰ.ਜੇ ਮੱਟੂ ਬਾਬਾ ਜੀ ਦੀ ਮਹਿਮਾ ਦਾ ਗੁਣਗਾਨ ਕਰਨਗੇ | ਸੰਗਤਾਂ ਵਾਸਤੇ ਲੰਗਰ ਲਗਾਇਆ ਜਾਵੇਗਾ | ਇਸ ਮੌਕੇ ਰਾਹੁਲ, ਬੰਟੀ, ਨਿਸ਼ਾਂਤ, ਰੋਬਿੰਨ, ਬਲਵੀਰ ਚੰਦ, ਮਾਤਾ ਕਿਰਨਜੀਤ ਆਦਿ ਹਾਜ਼ਰ ਸਨ |