ਨਵਾਂਸ਼ਹਿਰ, 9 ਮਾਰਚ (ਜਸਬੀਰ ਸਿੰਘ ਨੂਰਪੁਰ)-ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਸਬੰਧੀ ਵਿਚ ਬੀ. ਐੱਲ. ਐੱਮ ਗਰਲਜ਼ ਕਾਲਜ ਦੇ ਐੱਨ. ਐੱਸ. ਐੱਸ ਯੂਨਿਟ ਅਤੇ ਪਲੇਸਮੈਂਟ ਸੈੱਲ ਵਲੋਂ ਨੰਦੀ ਫਾਉਂਡੇਸ਼ਨ ਦੇ ਯੋਗਦਾਨ ਨਾਲ ਵਿਦਿਆਰਥਣਾਂ ਦੀ ਸਕਿੱਲ ਡਿਵੈਲਪਮੈਂਟ ਲਈ 7 ਰੋਜ਼ਾ ਟ੍ਰੇਨਿੰਗ ਕੈਂਪ ਲਗਾਇਆ ਗਿਆ | ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਵਿਦਿਆਰਥਣਾਂ ਨੂੰ ਨਵੀਆਂ ਕੌਸ਼ਲਤਾਵਾਂ ਨਾਲ ਜਾਣੂੰ ਕਰਵਾਉਣਾ ਅਤੇ ਉਨ੍ਹਾਂ ਨੂੰ ਆਤਮਨਿਰਭਰ ਬਣਾਉਣ ਵੱਲ ਪ੍ਰੇਰਿਤ ਕਰਨਾ ਸੀ | ਪ੍ਰੋਗਰਾਮ ਦੀ ਸ਼ੁਰੂਆਤ ਐੱਨ. ਐੱਸ. ਐੱਸ. ਪ੍ਰੋਗਰਾਮ ਅਫ਼ਸਰ ਡਾ. ਹਰਦੀਪ ਕੌਰ ਨੇ ਸਵਾਗਤ ਭਾਸ਼ਣ ਨਾਲ ਕੀਤੀ ਗਈ, ਜਿਸ ਵਿਚ ਮਹਿਲਾ ਦਿਵਸ ਦੀ ਮਹੱਤਤਾ ਬਾਰੇ ਦੱਸਿਆ ਗਿਆ | ਇਸ ਟ੍ਰੇਨਿੰਗ ਦੌਰਾਨ ਟ੍ਰੇਨਰ ਬਲਜੀਤ ਕੌਰ ਨੇ ਵਿਦਿਆਰਥਣਾਂ ਨੂੰ ਕਮਿਊਨੀਕੇਸ਼ਨ ਸਕਿੱਲਜ਼, ਪਰਸਨੈਲਿਟੀ ਡਿਵੈਲਪਮੈਂਟ, ਲੀਡਰਸ਼ਿਪ ਕੌਸ਼ਲਤਾ ਅਤੇ ਕਰੀਅਰ ਗਾਈਡੈਂਸ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ | ਪਿੰ੍ਰਸੀਪਲ ਤਰਨਪ੍ਰੀਤ ਕੌਰ ਨੇ ਵਿਦਿਆਰਥਣਾਂ ਨੂੰ ਦੱਸਿਆ ਕਿ ਕਿਵੇਂ ਉਹ ਆਪਣੇ ਅੰਦਰ ਦੀਆਂ ਕਾਬਲੀਅਤਾਂ ਨੂੰ ਵਿਕਸਤ ਕਰ ਸਕਦੀਆਂ ਹਨ ਅਤੇ ਭਵਿੱਖ ਵਿੱਚ ਵਧੀਆ ਮੌਕਿਆਂ ਦਾ ਲਾਭ ਲੈ ਸਕਦੀਆਂ ਹਨ | ਟ੍ਰੇਨਿੰਗ ਸੈਸ਼ਨ ਇੰਟਰੈਕਟਿਵ ਰਿਹਾ ਜਿਸ ਵਿੱਚ ਵਿਦਿਆਰਥਣਾਂ ਨੇ ਬੜੀ ਰੁਚੀ ਨਾਲ ਭਾਗ ਲਿਆ ਅਤੇ ਆਪਣੇ ਸਵਾਲ ਵੀ ਪੁੱਛੇ | ਸਮਾਗਮ ਦੌਰਾਨ ਸੁਰਿੰਦਰ ਕੌਰ, ਨੇਵੇਦਿਤਾ, ਡਾ. ਗੋਰੀ, ਡਾ. ਅਰੁਣਾ ਪਾਠਕ, ਹਰਦੀਪ ਕੌਰ, ਆਸਥਾ, ਦੀਪਕ ਤੇ ਉਂਕਾਰ ਸਿੰਘ ਆਦਿ ਹਾਜ਼ਰ ਸਨ |