ਮਜਾਰੀ/ਸਾਹਿਬਾ, 9 ਮਾਰਚ (ਨਿਰਮਲਜੀਤ ਸਿੰਘ ਚਾਹਲ)-ਸਿਆਣ ਗੋਤ ਦੇ ਭਾਈਚਾਰੇ ਵਲੋਂ ਆਪਣੇ ਵੱਡੇ ਵਡੇਰਿਆਂ ਦੇ ਅਸਥਾਨ 'ਤੇ ਪਿੰਡ ਰੈਲਮਾਜਰਾ (ਨੇੜੇ ਰੋਪੜ) ਵਿਖੇ ਚੇਤ ਦੀ ਮੱਸਿਆ 'ਤੇ ਸਲਾਨਾ ਮੇਲਾ 18 ਮਾਰਚ ਨੂੰ ਲਗਾਇਆ ਜਾ ਰਿਹਾ ਹੈ | ਇਸ ਬਾਰੇ ਜਾਣਕਾਰੀ ਦਿੰਦਿਆਂ ਜਗਦੀਸ਼ ਸਿੰਘ ਸਿਆਣ ਪਿੰਡ ਜੈਨਪੁਰ ਨੇ ਦੱਸਿਆ ਕਿ ਇਸ ਦਿਨ ਸਵੇਰੇ 9 ਵਜੇ ਸਤੀ ਮਾਤਾ ਦੀ ਪੂਜਾ ਅਰਚਨਾ ਹੋਵੇਗੀ ਤੇ ਝੰਡੇ ਚੜ੍ਹਾਉਣ ਦੀ ਰਸਮ ਕੀਤੀ ਜਾਵੇਗੀ | ਉਪਰੰਤ ਧਾਰਮਿਕ ਪ੍ਰੋਗਰਾਮ ਹੋਵੇਗਾ | ਸੰਗਤਾਂ ਵਾਸਤੇ ਲੰਗਰ ਲਗਾਇਆ ਜਾਵੇਗਾ | ਉਨ੍ਹਾਂ ਸਿਆਣ ਭਾਈਚਾਰੇ ਦੀਆਂ ਸੰਗਤਾਂ ਨੂੰ ਸਮੇਂ ਸਿਰ ਪਹੁੰਚਣ ਦੀ ਅਪੀਲ ਕੀਤੀ ਹੈ |