29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਐੱਮ. ਬੀ. ਜੀ. ਸਰਕਾਰੀ ਕਾਲਜ ਪੋਜੇਵਾਲ ਦੀਆਂ ਵਿਦਿਆਰਥਣਾਂ ਨੇ ਰਾਜ ਪੱਧਰੀ ਸਮਾਗਮ 'ਚ ਕੀਤੀ ਸ਼ਿਰਕਤ

Ad Position 21
No active advertisement
ਅਜੀਤ ਡੈਸਕ 10-03-2026
ਪੋਜੇਵਾਲ ਸਰਾਂ, 9 ਮਾਰਚ (ਨਵਾਂਗਰਾਈਾ)-ਅੰਤਰ ਰਾਸ਼ਟਰੀ ਮਹਿਲਾ ਦਿਵਸ 2026 ਦੇ ਸਬੰਧ ਵਿਚ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਵਲੋਂ ਪਿਛਲੇ ਦਿਨੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਰਾਜ ਪੱਧਰੀ ਸਮਾਗਮ ਕਰਵਾਇਆ ਗਿਆ, ਜਿਸ ਵਿਚ ਪੰਜਾਬ ਦੇ ਸਮੂਹ ਸਰਕਾਰੀ ਕਾਲਜਾਂ ਦੀਆਂ ਯੂਨੀਵਰਸਿਟੀ ਇਮਤਿਹਾਨਾਂ ਵਿੱਚ ਟਾਪਰ ਰਹਿਣ ਵਾਲੀਆਂ ਵਿਦਿਆਰਥਣਾਂ ਨੂੰ ਸੱਦਾ-ਪੱਤਰ ਦਿੱਤਾ ਗਿਆ | ਇਸ ਸਮਾਗਮ ਵਿਚ ਮਹਾਰਾਜ ਭੂਰੀਵਾਲੇ ਗਰੀਬਦਾਸੀ ਸਰਕਾਰੀ ਕਾਲਜ ਪੋਜੇਵਾਲ (ਸ਼.ਭ.ਸ. ਨਗਰ) ਦੇ ਅਸਿਸਟੈਂਟ ਪ੍ਰੋਫੈਸਰ ਮੀਨਾਕਸ਼ੀ ਸ਼ਰਮਾ (ਭੂਗੋਲ) ਦੇ ਨਾਲ ਤਮੰਨਿਆ ਸਪੁੱਤਰੀ ਹਰਮੇਸ਼ ਲਾਲ ਪਿੰਡ ਚਾਂਦਪੁਰ ਰੁੜਕੀ ਐੱਮ. ਏ. ਭਾਗ ਦੂਜਾ ਅਤੇ ਤਾਨੀਆ ਸਪੁੱਤਰੀ ਦੇਵਰਾਜ ਪਿੰਡ ਮੰਗੂਪੁਰ ਬੀ. ਏ. ਭਾਗ ਤੀਜਾ ਨੇ ਸ਼ਿਰਕਤ ਕੀਤੀ | ਇਸ ਮੌਕੇ 'ਤੇ ਕਾਲਜ ਦੇ ਪਿ੍ੰਸੀਪਲ ਡਾ. ਮਨੀਸ਼ ਕੁਮਾਰ ਨੇ ਵਿਦਿਆਰਥਣਾਂ ਨੂੰ ਵਧਾਈ ਅਤੇ ਹੱਲਾਸ਼ੇਰੀ ਦਿੱਤੀ ਅਤੇ ਭਵਿੱਖ ਵਿੱਚ ਹੋਰ ਬੁਲੰਦੀਆਂ ਹਾਸਲ ਕਰਨ ਲਈ ਪ੍ਰੇਰਿਤ ਕੀਤਾ | ਉਹਨਾਂ ਕਿਹਾ ਇਹ ਕਾਲਜ ਲਈ ਮਾਣ ਵਾਲੀ ਗੱਲ ਹੈ ਕਿ ਇੱਕ ਪੇਂਡੂ ਅਤੇ ਪੱਛੜੇ ਇਲਾਕੇ ਦੇ ਕਾਲਜ ਦੀਆਂ ਵਿਦਿਆਰਥਣਾ ਰਾਜ ਪੱਧਰੀ ਸਮਾਗਮ ਵਿੱਚ ਭਾਗ ਲੈਣ | ਇਸ ਸਭ ਲਈ ਉਹਨਾਂ ਵਿਦਿਆਰਥਣਾਂ ਅਤੇ ਸਮੂਹ ਸਟਾਫ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਸਭ ਉਹਨਾਂ ਦੀ ਮਿਹਨਤ ਦਾ ਨਤੀਜਾ ਹੈ |
Ad Position 22
No active advertisement
ਪਿਛਲੀ ਖ਼ਬਰ ਖੇਤੀਬਾੜੀ ਵਿਭਾਗ ਔੜ ਵੱਲੋਂ ਦੋ ਰੋਜ਼ਾ ਤੇਲ ਬੀਜ ਸਿਖ਼ਲਾਈ ਕੈਂਪ ਲਗਾਇਆ ਅਗਲੀ ਖ਼ਬਰ ਸਿਆਣ ਗੋਤ ਦੀਆਂ ਸਤੀਆਂ 'ਤੇ ਮੇਲਾ 18 ਨੂੰ
Ad Position 24