ਕਾਠਗੜ੍ਹ, 9 ਮਾਰਚ (ਹਰਸਿਮਰਨ ਜੋਤ ਸਿੰਘ ਕਲੇਰ)-ਖਿਸੀ ਗੋਤਰ ਸਤੀ ਮਾਤਾ ਦੇ ਸਥਾਨ ਕੰਗਣਾ ਪੁਲ ਬਲਾਚੌਰ, ਸ਼ਹੀਦ ਭਗਤ ਸਿੰਘ ਨਗਰ ਵਿਖੇ ਚੇਤ ਚੌਦਾਂ ਨੂੰ ਸਮਰਪਿਤ ਮੇਲਾ 17 ਮਾਰਚ ਦਿਨ ਮੰਗਲਵਾਰ ਨੂੰ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ਼ਰਧਾ ਪੂਰਵਕ ਕਰਵਾਇਆ ਜਾ ਰਿਹਾ ਹੈ | ਮੁੱਖ ਸੇਵਾਦਾਰ ਤੇਜ ਪ੍ਰਕਾਸ਼ ਖਾਸਾ, ਸੂਬੇਦਾਰ ਕਿ੍ਸ਼ਨ ਲਾਲ, ਗਿਆਨ ਚੰਦ, ਕੁਲਵਿੰਦਰ ਸਿੰਘ ਫਗਵਾੜਾ, ਸਤਨਾਮ ਸੱਤੀ, ਸ਼ਾਮ ਲਾਲ, ਰਾਮ ਪਾਲ ਰਾਮਾ, ਕਾਲਾ, ਵਰਿੰਦਰ ਖਾਸੀਆ, ਸੁਰਿੰਦਰ ਪਾਲ ਸੇਠੀ ਚਾਹਲਾਂ ਨੇ ਦੱਸਿਆ ਕਿ 17 ਮਾਰਚ ਨੂੰ ਸਵੇਰੇ 8 ਵਜੇ ਹਵਨ ਪੂਜਾ ਕਰਨ ਉਪਰੰਤ ਸਤੀ ਮਾਤਾ ਦਾ ਝੰਡਾ ਚੜ੍ਹਾਉਣ ਦੀ ਰਸਮ ਅਦਾ ਕੀਤੀ ਜਾਵੇਗੀ ਅਤੇ 11 ਵਜੇ ਕੰਜਕ ਪੂਜਨ ਕਰਨ ਉਪਰੰਤ ਮਾਤਾ ਦਾ ਅਤੁੱਟ ਲੰਗਰ ਵਰਤਾਇਆ ਜਾਵੇਗਾ | ਸਤੀ ਮਾਤਾ ਦੇ ਮੇਲੇ ਨੂੰ ਦੇਖਦੇ ਹੋਏ ਤਿਆਰੀਆਂ ਚੱਲ ਰਹੀਆਂ ਹਨ | ਉਨ੍ਹਾਂ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਮੇਲੇ ਦੌਰਾਨ ਵੱਧ ਤੋਂ ਵੱਧ ਹਾਜਰੀ ਲਵਾਉਣ ਤੇ ਸਤੀ ਮਾਤਾ ਦਾ ਆਸ਼ੀਰਵਾਦ ਪ੍ਰਾਪਤ ਕਰਨ |