30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਸਹਿਯੋਗ ਸੇਵਾ ਸੋਸਾਇਟੀ ਨੇ ਖ਼ੂਨਦਾਨ ਕੈਂਪ ਲਗਾਇਆ

Ad Position 21
No active advertisement
ਅਜੀਤ ਡੈਸਕ 10-03-2026
ਨਵਾਂਸ਼ਹਿਰ, 9 ਮਾਰਚ (ਜਸਬੀਰ ਸਿੰਘ ਨੂਰਪੁਰ)-ਸਹਿਯੋਗ ਸੇਵਾ ਸੋਸਾਇਟੀ ਨਵਾਂਸ਼ਹਿਰ ਵਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ 'ਤੇ ਪੰਡੋਰਾ ਮੁਹੱਲਾ ਵਿਖੇ 'ਬਾਈ ਜੀ ਦੀ ਕੁਟੀਆ' ਨਵਾਂਸ਼ਹਿਰ ਵਿਖੇ ਪਹਿਲਾ ਖ਼ੂਨਦਾਨ ਤੇ ਮੈਡੀਕਲ ਕੈਂਪ ਲਗਾਇਆ | ਜਿਸ ਦਾ ਉਦਘਾਟਨ ਕੁਟੀਆ ਦੇ ਸੰਤਾਂ ਬਾਈ ਜੀ ਬੈਰਾਗਪੁਰੀ ਅਤੇ ਕਰੁਣਾ ਪੁਰੀ ਨੇ ਕੀਤਾ | ਪ੍ਰਧਾਨ ਪ੍ਰਦੀਪ ਢੀਂਗਰਾ ਨੇ ਮੁੱਖ ਮਹਿਮਾਨ ਅਤੇ ਖੂਨਦਾਨੀਆਂ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ | ਮੁੱਖ ਮਹਿਮਾਨ ਬਾਈ ਜੀ ਬੈਰਾਗਪੁਰੀ ਅਤੇ ਕਰੁਣਾ ਪੁਰੀ ਨੇ ਸਹਿਯੋਗ ਸੰਸਥਾ ਦੇ ਨੇਕ ਕਾਰਜਾਂ ਲਈ ਸ਼ਲਾਘਾ ਕਰਦਿਆਂ ਕਿਹਾ ਕਿ ਨੌਜਵਾਨ ਵਰਗ ਨੂੰ ਖੂਨਦਾਨ ਕੈਂਪ ਵਿੱਚ ਵੱਧ ਚੜ੍ਹ ਕੇ ਖੂਨਦਾਨ ਕਰਨਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਦੂਜਿਆਂ ਦੀ ਸੇਵਾ ਕਰਨੀ ਸਭ ਤੋਂ ਵਧੀਆ ਸਵੈ-ਸੇਵਾ ਉਤਮ ਕਾਰਜ ਹੈ | ਇਸ ਖੂਨਦਾਨ ਕੈਪ ਵਿੱਚ ਸੀਨੀਅਰ ਕੌਂਸਲਰ ਚੇਤ ਰਾਮ ਰਤਨ ਨਵਾਂਸ਼ਹਿਰ ਅਤੇ ਨੈਸ਼ਨਲ ਚੇਅਰਮੈਨ ਆਲ ਇੰਡੀਆ ਹਿਉਮਨ ਰਾਈਟਸ ਕੌਂਸਲ ਭਾਰਤ ਨੇ 51ਵੀਂ ਵਾਰ 'ਓ' ਨੈਗਟਿਵ ਖੂਨਦਾਨ ਮਹਿਲਾ ਦਿਵਸ ਨੂੰ ਸਮਰਪਿਤ ਕੀਤਾ | ਇਸ ਮੌਕੇ 'ਆਪ' ਆਗੂ ਲਲਿਤ ਮੋਹਨ ਪਾਠਕ, ਸਾਬਕਾ ਵਿਧਾਇਕ ਅੰਗਦ ਸਿੰਘ, ਸ਼ਿਵ ਸੈਨਾ ਚੇਅਰਮੈਨ ਭਾਰਤੀ ਆਗਰਾ, ਜੇ.ਕੇ.ਦੱਤਾ, ਵਪਾਰ ਮੰਡਲ ਦੇ ਪ੍ਰਧਾਨ ਚਿੰਟੂ ਅਰੋੜਾ, ਸਨੇਹੀ ਸੰਕੀਰਤਨ ਮੰਡਲ ਵਿਨੋਦ ਚੋਪੜਾ, ਰਾਜ ਛੋਕਰ, ਕਪਿਲ ਕਿ੍ਪਾਲ, ਗੋਪਾਲ ਸ਼ਾਰਦਾ, ਸੰਤੇਵਾਲਾ ਗੋਪਾਲ, ਕਪਿਲ ਕਿ੍ਪਾਲ ਸਮੇਤ ਸ਼ਹਿਰ ਦੀਆਂ ਨਾਮਵਰ ਸ਼ਖਸੀਅਤ ਤੋਂ ਇਲਾਵਾ ਕੀਮਤੀ ਲਾਲ, ਪ੍ਰਧਾਨ ਜਤਿੰਦਰ ਦੇਵ ਵਰਮਾ, ਰਾਜਵਿੰਦਰ ਹੀਰ, ਸ਼ਰਮਾ, ਮਨੀਸ਼ ਖੋਸਲਾ, ਦੀਪਕ ਵਰਮਾ, ਤਰਸੇਮ ਲਾਲ, ਵਿਨੋਦ ਹਾਂਡਾ, ਸੁਰੇਸ਼ ਸ਼ਰਮਾ, ਨਵੀਨ ਵਰਮਾ, ਗੁਰਦੇਵ ਕੌਰ, ਰਾਜਿੰਦਰ ਕੌਰ, ਕੁਮਾਰ ਚੰਦਰਾ, ਐਚ.ਐਸ. ਅਰੋੜਾ, ਕਰਨ ਕਾਲੜਾ ਹਾਜ਼ਰ | ਚੇਅਰਮੈਨ ਪ੍ਰਦੀਪ ਜੋਸ਼ੀ, ਉਪ ਪ੍ਰਧਾਨ ਚੇਤਨ ਅਤੇ ਜਨਰਲ ਸਕੱਤਰ ਮਨੀਸ਼ ਖੋਸਲਾ ਨੇ ਸਾਰੇ ਖੂਨਦਾਨੀਆਂ ਦਾ ਧੰਨਵਾਦ ਕੀਤਾ | ਕੈਸ਼ੀਅਰ ਦੀਪਕ ਵਰਮਾ ਨੇ ਕਿਹਾ ਕਿ ਸੁਸਾਇਟੀ ਭਵਿੱਖ ਵਿੱਚ ਵੀ ਅਜਿਹੇ ਕੰਮ ਕਰਦੀ ਰਹੇਗੀ | ਇਸ ਮੌਕੇ ਖ਼ੂਨਦਾਨ ਤੇ ਮੈਡੀਕਲ ਕੈਂਪ ਵਿਚ ਬਲੱਡ ਡੋਨਰ ਕੌਂਸਲ ਬੀ.ਡੀ.ਸੀ. ਬਲੱਡ ਬੈਂਕ ਦੇ ਡਾ. ਨਿਕਿਤਾ ਪੁਰੀ ਨੇ ਖ਼ੂਨਦਾਨੀਆਂ ਦੀ ਜਾਂਚ ਕੀਤੀ ਅਤੇ ਉਨ੍ਹਾਂ ਨੂੰ ਦਾਨ ਕਰਨ ਲਈ ਉਤਸ਼ਾਹਿਤ ਕੀਤਾ ਅਤੇ ਲਿਵਾਸ ਹਸਪਤਾਲ ਨਵਾਂਸਹਿਰ ਦੀ ਟੀਮ ਤੇ ਸਕਿਨ ਸਪੈਸ਼ਲਿਸਟ ਡਾ. ਈਸ਼ਾਨ ਅਗਰਵਾਲ ਦਾ ਮੈਡੀਕਲ ਕੈਂਪ ਵਿਚ ਵਿਸ਼ੇਸ਼ ਯੋਗਦਾਨ ਰਿਹਾ | ਕੈਂਪ ਵਿਚ 52 ਯੂਨਿਟ ਖ਼ੂਨਦਾਨ ਅਤੇ 156 ਲੋਕਾਂ ਦਾ ਚੈੱਕਅਪ ਕਰਵਾਇਆ ਅਤੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ |
Ad Position 22
No active advertisement
ਪਿਛਲੀ ਖ਼ਬਰ ਸਿੱਖ ਨੈਸ਼ਨਲ ਕਾਲਜੀਏਟ ਸਕੂਲ ਬੰਗਾ ਵਿਖੇ ਖੇਡ ਮੇਲਾ ਕਰਵਾਇਆ ਅਗਲੀ ਖ਼ਬਰ ਖਿਸੀ ਗੋਤਰ ਸਤੀ ਮਾਤਾ ਦਾ ਮੇਲਾ 17 ਨੂੰ
Ad Position 24