ਬੰਗਾ, 9 ਮਾਰਚ (ਸੁਰਿੰਦਰ ਸਿੰਘ ਕਰਮ ਲਧਾਣਾ)-ਸਿੱਖ ਨੈਸ਼ਨਲ ਕਾਲਜੀਏਟ ਸਕੂਲ ਬੰਗਾ ਵਿਖੇ ਸਲਾਨਾ ਖੇਡ ਮੇਲਾ ਬੜੇ ਹੀ ਉਤਸ਼ਾਹ ਤੇ ਜੋਸ਼ ਨਾਲ ਕਰਵਾਇਆ ਗਿਆ | ਖੇਡ ਮੇਲੇ ਦੀ ਸ਼ੁਰੂਆਤ ਅਸਮਾਨ ਵਿੱਚ ਰੰਗ ਬਿਰੰਗੇ ਗੁਬਾਰੇ ਛੱਡ ਕੇ ਕੀਤੀ ਗਈ | ਸੰਸਥਾ ਦੀ ਹਰ ਚੰਗੇ ਕੰਮ ਤੋਂ ਪਹਿਲਾਂ ਪ੍ਰਮਾਤਮਾ ਦਾ ਨਾਂ ਲੈਣ ਦੀ ਰਿਵਾਇਤ ਨੂੰ ਅੱਗੇ ਤੋਰਦੇ ਹੋਏ ਵਿਦਿਆਰਥੀਆਂ ਵੱਲੋਂ ਰੂਹਾਨੀ ਸ਼ਬਦ ਗਾਇਨ ਕੀਤਾ ਗਿਆ | ਇਸ ਉਪਰੰਤ ਵਿਦਿਆਰਥੀਆਂ ਵਲੋਂ ਮਾਰਚ ਪਾਸਟ ਕੀਤਾ | ਵਿਦਿਆਰਥੀਆਂ ਵੱਲੋਂ ਅਨੁਸ਼ਾਸਨ ਤੇ ਖੇਡ ਭਾਵਨਾ ਨਾਲ ਖੇਡਣ ਦੀ ਸੋਹੁੰ ਚੁੱਕੀ ਗਈ | ਇਸ ਮੌਕੇ ਜਸਪਾਲ ਸਿੰਘ ਗਹੂੰਣੀਆ ਕੈਨੇਡਾ ਨੇ ਮੁੱਖ ਮਹਿਮਾਨ ਤੇ ਸਰਦਾਰ ਸੁਰਜੀਤ ਸਿੰਘ ਰੱਕੜ ਯੂ. ਐਸ. ਏ ਵਿਸ਼ੇਸ਼ ਮਹਿਮਾਨ ਵਜੋਂ ਤੇ ਪਰਮਜੀਤ ਸਿੰਘ ਹੇੜੀਆਂ ਯੂ. ਐੱਸ. ਏ., ਪ੍ਰਸਿੱਧ ਗਾਇਕ ਤੇ ਸਮਾਜ ਸੇਵੀ ਰੇਸ਼ਮ ਸਿੰਘ ਰੇਸ਼ਮ ਯੂ. ਐੱਸ. ਏ., ਮੋਹਨ ਸਿੰਘ ਕੰਦੋਲਾ ਅਤੇ ਸ਼ਮਿੰਦਰ ਸਿੰਘ ਗਰਚਾ ਮਹਿਮਾਨ ਵਜੋਂ ਸ਼ਾਮਲ ਹੋਏ | ਕਾਲਜ ਪਿ੍ੰਸੀਪਲ ਡਾ. ਤਰਸੇਮ ਸਿੰਘ ਭਿੰਡਰ ਤੇ ਸਕੂਲ ਇੰਚਾਰਜ ਜਤਿੰਦਰ ਮੋਹਨ ਨੇ ਆਏ ਹੋਏ ਮਹਿਮਾਨਾਂ ਨੂੰ ਫੁੱਲਾਂ ਦੇ ਗੁਲਦਸਤੇ ਭੇਟ ਕਰਕੇ ਨਿੱਘੀ ਜੀ ਆਇਆਂ ਆਖਿਆ | ਇਸ ਮੌਕੇ ਮੁੱਖ ਮਹਿਮਾਨ ਸਰਦਾਰ ਜਸਪਾਲ ਸਿੰਘ ਗਹੂੰਣੀਆਂ ਨੇ ਵਿਦਿਆਰਥੀਆਂ ਨੂੰ ਸੰਬੋਧਨ ਹੁੰਦੇ ਹੋਏ ਆਖਿਆ ਕਿ ਖੇਡਾਂ ਉੱਚ ਪੱਧਰੀ ਕਦਰਾਂ ਕੀਮਤਾਂ ਸਿਖਾਉਂਦੀਆਂ ਹਨ | ਜੀਵਨ ਨੂੰ ਚੰਗੇ ਢੰਗ ਨਾਲ ਜਿਉਣ ਲਈ ਜਿੱਥੇ ਖੇਡਾਂ ਸਰੀਰਕ ਤੰਦਰੁਸਤੀ ਬਖਸ਼ਦੀਆਂ ਹਨ , ਉਥੇ ਹੀ ਆਤਮ ਵਿਸ਼ਵਾਸ ਤੇ ਅਨੁਸ਼ਾਸਨ ਵੀ ਸਿਖਾਉਂਦੀਆਂ ਹਨ | ਵਿਦਿਆਰਥੀਆਂ ਨੇ ਇਸ ਸਲਾਨਾ ਖੇਡ ਮੇਲੇ ਦੌਰਾਨ ਬੜਾ ਹੀ ਉਤਸ਼ਾਹ ਦਿਖਾਉਂਦੇ ਹੋਏ ਹਰ ਖੇਡ ਵਿੱਚ ਵੱਧ ਚੜ ਕੇ ਹਿੱਸੇਦਾਰੀ ਕੀਤੀ ਇਸ ਮੌਕੇ 800 ਮੀਟਰ, 400 ਮੀਟਰ, 200 ਮੀਟਰ, ਲੰਬੀ ਛਾਲ, 100 ਮੀਟਰ ਦੌੜ, ਰੱਸਾ ਕਸ਼ੀ, ਸ਼ਾਟਪੁੱਟ ਅਤੇ ਮਨੋਰੰਜਨ ਖੇਡਾਂ ਥ੍ਰੀ-ਲੈੱਗ ਰੇਸ, ਸਪੂਨ ਰੇਸ ਦੇ ਮੁਕਾਬਲੇ ਕਰਵਾਏ ਗਏ | 100 ਮੀਟਰ ਦੌੜ ਲੜਕਿਆਂ ਵਿੱਚੋਂ ਰੋਹਿਤ ਤਿਰਕੀ ਨੇ ਪਹਿਲਾ ਸਥਾਨ ਜੋਵਨ ਵੀਰ ਸਿੰਘ ਨੇ ਦੂਜਾ ਸਥਾਨ ਤੇ ਵਿਕਰਮਜੀਤ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ | ਇਸੇ ਤਰਾਂ ਲੜਕੀਆਂ 100 ਮੀਟਰ ਰੇਸ ਵਿੱਚੋਂ ਪਹਿਲਾ ਸਥਾਨ ਪ੍ਰਭਜੋਤ ਕੌਰ ਨੇ, ਦੂਜਾ ਸਥਾਨ ਸਿਮਰਨ ਤੇ ਤੀਜਾ ਸਥਾਨ ਖੁਸ਼ਬੂ ਨੇ ਪ੍ਰਾਪਤ ਕੀਤਾ | ਇਸੇ ਲੜੀ ਵਿੱਚ 800 ਮੀਟਰ ਦੌੜ ਲੜਕੀਆਂ ਸਿਮਰਨ ਨੇ ਪਹਿਲਾ ਸਥਾਨ, ਰਮਨ ਨੇ ਦੂਜਾ ਤੇ ਨਿਆਸੀਆ ਨੇ ਤੀਜਾ ਸਥਾਨ ਹਾਸਲ ਕੀਤਾ | ਬੈਸਟ ਅਥਲੀਟ ਲੜਕੇ ਦਾ ਖਿਤਾਬ ਤਰੁਣ ਘਈ ਨੇ ਤੇ ਬੈਸਟ ਐਥਲੀਟ ਲੜਕੀ ਦਾ ਖਿਤਾਬ ਸਿਮਰਨ ਤੇ ਪ੍ਰਭਜੋਤ ਕੌਰ ਨੇ ਹਾਸਲ ਕੀਤਾ | ਇਸ ਮੌਕੇ ਪ੍ਰੋ. ਮੋਹਣ ਸਿੰਘ, ਪ੍ਰੋ. ਮਨਰਾਜ ਕੌਰ, ਪ੍ਰੋ. ਰੂਬੀ, ਪ੍ਰੋ. ਅਨੀਤਾ, ਪ੍ਰੋ. ਮਨਜੀਤ ਕੌਰ, ਪ੍ਰੋ. ਪੂਜਾ, ਪ੍ਰੋ. ਚਰਨਪ੍ਰੀਤ ਕੌਰ, ਪ੍ਰੋ. ਚਰਨਦੀਪ ਸੈਣੀ, ਪ੍ਰੋ. ਮਨਪ੍ਰੀਤ ਕੌਰ, ਪ੍ਰੋ. ਸਵਲੀਨ, ਪ੍ਰੋ. ਗੁਰਿੰਦਰ ਕੌਰ, ਪ੍ਰੋ. ਸਿਮਰਨਪ੍ਰੀਤ ਕੌਰ ਤੇ ਪ੍ਰੋ. ਹਰਮਨਦੀਪ ਕੌਰ ਆਦਿ ਹਾਜ਼ਰ ਸਨ |