30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਸਿੱਖ ਵਿਦਵਾਨ ਭਾਈ ਹਰਿਸਿਮਰਨ ਸਿੰਘ ਨਮਿਤ ਹੋਇਆ ਸ਼ਰਧਾਂਜਲੀ ਸਮਾਗਮ <br/>

Ad Position 21
No active advertisement
ਅਜੀਤ ਡੈਸਕ 10-03-2026
ਸ੍ਰੀ ਅਨੰਦਪੁਰ ਸਾਹਿਬ, 9 ਮਾਰਚ (ਜੇ ਐੱਸ ਨਿੱਕੂਵਾਲ)-ਉੱਘੇ ਸਿੱਖ ਵਿਦਵਾਨ, ਦਲ ਖਾਲਸਾ ਦਾ ਬਾਨੀ ਮੈਂਬਰ ਅਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਥਿਤ ਭਾਈ ਗੁਰਦਾਸ ਇੰਸਟੀਚਿਉਟ ਆਫ ਐਂਡਵਾਸਡ ਸਿੱਖ ਸਟੱਡੀਸ ਦੇ ਮੁਖੀ ਭਾਈ ਹਰਿਸਿਮਰਨ ਸਿੰਘ (76) ਦਾ ਅੰਤਿਮ ਅਰਦਾਸ ਸਮਾਗਮ ਗੁਰਦੁਆਰਾ ਸ੍ਰੀ ਗੁਰੂ ਹਰਿਰਾਏ ਸਾਹਿਬ ਵਿੱਚ ਉਨ੍ਹਾਂ ਦੀ ਤਸਵੀਰ ਕੇਂਦਰੀ ਸਿੱਖ ਅਜਾਇਬਘਰ ਵਿਚ ਲਗਾਉਣ ਅਤੇ 2021 ਵਿਚ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਐਲਾਨੇ ਗਏ ਸਿੱਖ ਪੰਥ ਦੇ ਕੌਮੀ ਚਿੰਤਕ ਐਵਾਰਡ ਨੂੰ ਦੇਣ ਦੀ ਮੰਗ ਵੀ ਜੈਕਾਰਿਆਂ ਦੀ ਗੂੰਜ ਨਾਲ ਕੀਤੀ ਗਈ | ਇਸ ਸਮਾਗਮ ਵਿਚ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਉਨ੍ਹਾਂ ਵਲੋਂ ਸਿੱਖ ਫਲਸਫੇ ਅਤੇ ਪੰਥਕ ਵਿਚਾਰਧਾਰਾ ਨੂੰ ਮਜਬੂਤ ਕਰਨ ਲਈ ਕੀਤੇ ਗਏ ਕਾਰਜਾਂ ਨੂੰ ਯਾਦ ਕੀਤਾ ਗਿਆ | ਇਸ ਤੋਂ ਬਿਨ੍ਹਾਂ ਦਲ ਖਾਲਸਾ ਦੇ ਪ੍ਰਮੁੱਖ ਆਗੂ ਭਾਈ ਸਤਨਾਮ ਸਿੰਘ ਪਾਊਾਟਾ ਸਾਹਿਬ, ਭਾਈ ਸਰਬਜੀਤ ਸਿੰਘ ਘੁਮਾਣ, ਕੰਵਰਪਾਲ ਸਿੰਘ ਬਿੱਟੂ, ਸ੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ, ਸ੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਗੁਰਿੰਦਰ ਸਿੰਘ ਗੋਗੀ ਅਤੇ ਫੈਡਰੇਸ਼ਨ ਆਗੂ ਸਰਬਜੀਤ ਸਿੰਘ ਦੇ ਨਾਲ ਸ੍ਰੀ ਅਨੰਦਪੁਰ ਸਾਹਿਬ ਤੋਂ ਸਾਬਕਾ ਮੈਂਬਰ ਲੋਕ ਸਭਾ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਭਾਈ ਹਰਿਸਿਮਰਨ ਸਿੰਘ ਨੇ ਆਪਣੀਆਂ ਲਿਖਤਾਂ ਦੇ ਨਾਲ ਨਾਲ ਸਘੰਰਸ਼ਮਈ ਜੀਵਨ ਨੂੰ ਵੀ ਪ੍ਰਮੁੱਖਤਾ ਦੇ ਕੇ ਸਿੱਖ ਪੰਥ ਦੀ ਭਲਾਈ ਲਈ ਵੱਡਮੁੱਲਾ ਯੋਗਦਾਨ ਪਾਇਆ | ਉਨ੍ਹਾਂ ਭਰਾਤਾ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਬਾਨੀ ਪ੍ਰਧਾਨ ਗੁਰਮੀਤ ਸਿੰਘ ਅਤੇ ਉਨ੍ਹਾਂ ਦੀ ਪੁੱਤਰੀ ਡਾ. ਰਵਨੀਤ ਕੌਰ ਵਲੋਂ ਭਾਈ ਹਰਿਸਿਮਰਨ ਸਿੰਘ ਦੇ ਜੀਵਨ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ | ਅੰਤ ਵਿਚ ਸ੍ਰੋਮਣੀ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਭਾਈ ਕਰਨੈਲ ਸਿੰਘ ਪੰਜੋਲੀ ਨੇ ਸਾਰੀਆਂ ਸਖਸੀਅਤਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਪਿੰਡ ਪੰਜੋਲੀ ਵਿਖੇ ਪੰਥ ਰਤਨ ਮਰਹੂਮ ਜਥੇਦਾਰ ਗੁਰਚਰਨ ਸਿੰੰਘ ਟੌਹੜਾ ਦੀ ਯਾਦ ਵਿੱਚ ਬਣਾਈ ਗਈ ਇਕ ਵਿਸ਼ਾਲ ਲਾਇਬ੍ਰੇਰੀ ਵਿੱਚ ਉਨ੍ਹਾਂ ਦੀਆਂ ਕਿਤਾਬਾਂ ਤਾਂ ਰੱਖੀਆਂ ਹੀ ਜਾਣਗੀਆਂ, ਨਾਲ ਹੀ ਉਨ੍ਹਾਂ ਦੀ ਵੱਡੀ ਤਸਵੀਰ ਵੀ ਲਾਇਬ੍ਰੇਰੀ ਵਿੱਚ ਲਗਾਈ ਜਾਵੇਗੀ | ਅੰਤਿਮ ਅਰਦਾਸ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜੋਗਿੰਦਰ ਸਿੰਘ ਵਲੋਂ ਕੀਤੀ ਗਈ | ਅੰਤ ਵਿਚ ਕੇਂਦਰੀ ਰੇਲ ਮੰਤਰੀ ਰਵਨੀਤ ਸਿੰਘ ਬਿੱਟੂ ਦਾ ਸੋਗ ਸੰਦੇਸ਼ ਵੀ ਪੜ੍ਹ ਕੇ ਸੁਣਾਇਆ ਗਿਆ | ਸਮਾਗਮ ਦੌਰਾਨ ਪਰਿਵਾਰ ਵਲੋਂ ਭਾਈ ਹਰਿਸਿਮਰਨ ਸਿੰਘ ਰਚਿਤ ਪੁਸਤਕਾਂ ਦਾ ਲੰਗਰ ਵੀ ਲਗਾਇਆ ਗਿਆ | ਇਸ ਮੌਕੇ ਉਨ੍ਹਾਂ ਦੇ ਸਪੁੱਤਰ ਬੀਰਦਵਿੰਦਰ ਸਿੰਘ, ਬਲਵੀਰ ਸਿੰਘ ਭੀਰੀ, ਹਵਾਰਾ ਕਮੇਟੀ ਦੇ ਬਾਪੂ ਗੁਰਚਰਨ ਸਿੰਘ, ਪ੍ਰੋ: ਜਗਮੋਹਨ ਸਿੰਘ ਟੋਨੀ, ਡਾ. ਆਤਮਾ ਸਿੰਘ ਰਾਣਾ, ਵਿਜੇ ਗਰਚਾ, ਐਡ. ਸ਼ਿਮਰਨਜੀਤ ਸਿੰਘ ਚੰਦੂਮਾਜਰਾ, ਕਾਲਮ ਨਵੀਸ ਤਲਵਿੰਦਰ ਸਿੰਘ ਬੁੱਟਰ, ਸਾਬਕਾ ਮੈਨੇਜਰ ਬੇਅੰਤ ਸਿੰਘ ਚਨੋਲੀ, ਕੁਲਦੀਪ ਸਿੰਘ ਬੰਗਾ, ਹਰਤੇਗਵੀਰ ਸਿੰਘ ਤੇਗੀ, ਸਿੱਖ ਮਿਸ਼ਨਰੀ ਕਾਲਜ ਦੇ ਪਿ੍ੰਸਪਲ ਚਰਨਜੀਤ ਸਿੰਘ, ਯੁਵਰਾਜ ਸਿੰਘ ਸੈਣੀ, ਕਾਮਰੇਡ ਸੁਰਜੀਤ ਸਿੰਘ ਢੇਰ, ਗੁਰਦੀਪ ਸਿੰਘ ਬਠਿੰਡਾ, ਡਾ. ਇੰਦਰਜੀਤ ਸਿੰਘ, ਡਾ. ਗੁਰਚਰਨ ਸਿੰਘ, ਭਾਈ ਧਰਮਪਾਲ ਸਿੰਘ, ਤੇਜਿੰਦਰ ਸਿੰਘ, ਬਲਜੀਤ ਸਿੰਘ ਚੇਅਰਮੈਨ, ਇੰਦਰਪਾਲ ਸਿੰਘ ਚੱਡਾ, ਹਰਿੰਦਰ ਸਿੰਘ ਗਿੱਲ, ਹਰਪ੍ਰੀਤ ਸਿੰਘ ਮਝੈਲ, ਬਾਪੂ ਤਰਸੇਮ ਸਿੰਘ, ਪਰਮਜੀਤ ਸਿੰਘ ਜ਼ੌਲ, ਐਡ. ਸਿਮਰਨਜੀਤ ਸਿੰਘ, ਆਈ.ਪੀ. ਸਿੰਘ, ਸੁਰਿੰਦਰਪਾਲ ਸਿੰਘ ਮੋਗਾ, ਜੀ.ਪੀ. ਸਿੰਘ, ਰਣਜੀਤ ਸਿੰਘ ਧਾਲੀਵਾਲ, ਕੁਲਦੀਪ ਸਿੰਘ ਟੇਲਰ ਮਾਸਟਰ, ਮਨਿੰਦਰਪਾਲ ਸਿੰਘ, ਰਾਮਜੀ ਦਾਸ ਬਾਲੂ, ਸੰਤੋਖ ਸਿੰਘ, ਹਰਸ਼ਰਨ ਕੌਰ, ਬਲਵੀਰ ਕੌਰ, ਹਰਮਿੰਦਰ ਸਿੰਘ, ਡਾ. ਸੁਮੀਤ ਸਿੰਘ, ਹਰਜੀਤ ਸਿੰਘ, ਜ਼ੋਗਿੰਦਰ ਕੌਰ, ਸਰਵਿੰਦਰ ਕੌਰ, ਅਵਿਨਾਸ਼ ਕੌਰ, ਹਰਕੀਰਤ ਸਿੰਘ, ਬਲਜੀਤ ਕੌਰ, ਜ਼ਸਵੀਰ ਸਿੰਘ, ਹਰਮਿੰਦਰ ਕੌਰ, ਹਰਪ੍ਰੀਤ ਕੌਰ, ਸੁਖਵਿੰਦਰ ਸਿੰਘ ਵੀਰ, ਅਵਤਾਰ ਸਿੰਘ ਟੌਹੜਾ, ਸਰਬਜੀਤ ਸਿੰਘ ਰੇਣੂ, ਠੇਕੇਦਾਰ ਕਰਨੈਲ ਸਿੰਘ ਬਜਰੂੜ, ਭਾਈ ਜ਼ਸਵੀਰ ਸਿੰਘ ਖਾਲਸਾ, ਮਲਵਿੰਦਰ ਸਿੰਘ ਮਾਲੀ, ਪਰਮਜੀਤ ਸਿੰਘ ਕੋਹਲੀ, ਮਲਕੀਤ ਸਿੰਘ ਛੱਜਾ, ਸੀਏ ਗੁਰਜਿੰਦਰ ਸਿੰਘ, ਰਜਿੰਦਰ ਗਿੱਲ, ਗੁਰਚਰਨ ਸਿੰਘ ਬੋਪਾਰਾਏ, ਇੰਦਰਜੀਤ ਸਿੰਘ ਰਾਜੂ, ਗਿਆਨੀ ਅਮਿ੍ਤਪਾਲ ਸਿੰਘ ਯੂ.ਐੱਸ.ਏ, ਦਲਜੀਤ ਸਿੰਘ ਗੋਪਾ, ਪਿ੍ਤਪਾਲ ਸਿੰਘ ਗੰਡਾ ਸਮੇਤ ਵੱਡੀ ਗਿਣਤੀ ਵਿਚ ਸੰਗਤ ਹਾਜ਼ਰ ਸੀ |

Ad Position 22
No active advertisement
ਪਿਛਲੀ ਖ਼ਬਰ ਖਿਸੀ ਗੋਤਰ ਸਤੀ ਮਾਤਾ ਦਾ ਮੇਲਾ 17 ਨੂੰ ਅਗਲੀ ਖ਼ਬਰ ਆਧੁਨਿਕ ਯੁੱਗ ਦੀਆਂ ਮਹਿਲਾਵਾਂ ਨੂੰ 1000 ਰੁਪਏ ਨਹੀਂ, ਸਨਮਾਨ, ਮੌਕੇ ਅਤੇ ਸਸ਼ਕਤੀਕਰਨ ਚਾਹੀਦਾ-ਮੇਜਰ ਅੰਜੂ ਬਾਲਾ ਸਿੰਘ...
Ad Position 24