30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਆਧੁਨਿਕ ਯੁੱਗ ਦੀਆਂ ਮਹਿਲਾਵਾਂ ਨੂੰ 1000 ਰੁਪਏ ਨਹੀਂ, ਸਨਮਾਨ, ਮੌਕੇ ਅਤੇ ਸਸ਼ਕਤੀਕਰਨ ਚਾਹੀਦਾ-ਮੇਜਰ ਅੰਜੂ ਬਾਲਾ ਸਿੰਘ <br/>

Ad Position 21
No active advertisement
ਅਜੀਤ ਡੈਸਕ 10-03-2026
ਸ਼੍ਰੀ ਚਮਕੌਰ ਸਾਹਿਬ, 9 ਮਾਰਚ (ਜਗਮੋਹਣ ਸਿੰਘ ਨਾਰੰਗ)-ਆਧੁਨਿਕ ਯੁੱਗ ਦੀਆਂ ਮਹਿਲਾਵਾਂ ਨੂੰ 1000 ਰੁਪਏ ਨਹੀਂ, ਸਨਮਾਨ, ਮੌਕੇ ਅਤੇ ਸਸ਼ਕਤੀਕਰਨ ਚਾਹੀਦਾ ਹੈ, ਇਹ ਵਿਚਾਰ ਭਾਜਪਾ ਐਸ. ਸੀ. ਮੋਰਚਾ ਜ਼ਿਲ੍ਹਾ ਰੂਪਨਗਰ ਦੀ ਪ੍ਰਧਾਨ ਅਤੇ ਹਲਕਾ ਸ੍ਰੀ ਚਮਕੌਰ ਸਾਹਿਬ ਦੀ ਆਗੂ ਮੇਜਰ ਅੰਜੂ ਬਾਲਾ ਸਿੰਘ ਨੇ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਜਾਰੀ ਕੀਤਾ ਬਜਟ ਲੋਕਾਂ ਨਾਲ ਵੱਡਾ ਧੋਖਾ ਅਤੇ ਝੂਠ ਦਾ ਪੁਲੰਦਾ ਹੈ | ਉਨ੍ਹਾਂ ਕਿਹਾ ਕਿ ਅੱਜ ਦੇ ਆਧੁਨਿਕ ਸਮੇਂ ਵਿਚ ਮਹਿਲਾਵਾਂ ਹਰ ਖੇਤਰ ਵਿਚ ਅੱਗੇ ਵੱਧ ਰਹੀਆਂ ਹਨ ਅਤੇ ਦੇਸ਼ ਦੀ ਤਰੱਕੀ ਵਿਚ ਮਹੱਤਵਪੂਰਨ ਭੂਮਿਕਾ ਨਿਭਾ ਰਹੀਆਂ ਹਨ | ਇਸ ਲਈ ਅੱਜ ਦੀ ਮਹਿਲਾ ਸਿਰਫ਼ 1000 ਰੁਪਏ ਦੀ ਮਦਦ ਨਹੀਂ, ਸਗੋਂ ਬਿਹਤਰ ਸਿੱਖਿਆ, ਰੋਜ਼ਗਾਰ ਦੇ ਮੌਕੇ, ਉਦਯੋਗ ਵਿਚ ਹਿੱਸੇਦਾਰੀ ਅਤੇ ਆਤਮਨਿਰਭਰ ਬਣਨ ਲਈ ਮਜ਼ਬੂਤ ਨੀਤੀਆਂ ਦੀ ਹੱਕਦਾਰ ਹੈ | ਮੇਜਰ ਅੰਜੂ ਬਾਲਾ ਸਿੰਘ ਨੇ ਕਿਹਾ ਕਿ ਜੇ ਸਰਕਾਰ ਸੱਚਮੁੱਚ ਮਹਿਲਾਵਾਂ ਦੇ ਵਿਕਾਸ ਲਈ ਗੰਭੀਰ ਹੁੰਦੀ ਤਾਂ ਬਜਟ ਵਿਚ ਮਹਿਲਾ ਉਦਯੋਗਪਤੀਆਂ ਲਈ ਵਿਸ਼ੇਸ਼ ਯੋਜਨਾਵਾਂ, ਸਟਾਰਟਅਪ ਲਈ ਆਰਥਿਕ ਸਹਾਇਤਾ, ਸਕਿੱਲ ਡਿਵੈਲਪਮੈਂਟ ਸੈਂਟਰ ਅਤੇ ਸੁਰੱਖਿਅਤ ਕੰਮਕਾਜੀ ਮਾਹੌਲ ਲਈ ਪੱਕੇ ਪ੍ਰਬੰਧ ਕੀਤੇ ਜਾਂਦੇ | ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਅਤੇ ਮਹਿਲਾਵਾਂ ਲਈ ਉੱਚ ਗੁਣਵੱਤਾ ਵਾਲੀ ਸਿੱਖਿਆ, ਤਕਨੀਕੀ ਤਾਲੀਮ ਅਤੇ ਉਦਯੋਗ ਵਿਚ ਨਵੇਂ ਮੌਕੇ ਪੈਦਾ ਕਰਨ ਦੀ ਲੋੜ ਹੈ | ਸਰਕਾਰ ਨੂੰ ਚਾਹੀਦਾ ਹੈ ਕਿ ਉਹ ਫ੍ਰੀਬੀਆਂ ਦੀ ਰਾਜਨੀਤੀ ਤੋਂ ਬਾਹਰ ਨਿਕਲ ਕੇ ਉਹ ਨੀਤੀਆਂ ਬਣਾਏ ਜੋ ਰਾਜ ਦੀ ਅਰਥਵਿਵਸਥਾ ਨੂੰ ਮਜ਼ਬੂਤ ਕਰਨ ਅਤੇ ਲੋਕਾਂ ਨੂੰ ਆਪਣੇ ਪੈਰਾਂ ਤੇ ਖੜ੍ਹਾ ਹੋਣ ਦਾ ਮੌਕਾ ਦੇਣ |

Ad Position 22
No active advertisement
ਪਿਛਲੀ ਖ਼ਬਰ ਸਿੱਖ ਵਿਦਵਾਨ ਭਾਈ ਹਰਿਸਿਮਰਨ ਸਿੰਘ ਨਮਿਤ ਹੋਇਆ ਸ਼ਰਧਾਂਜਲੀ ਸਮਾਗਮ <br/> ਅਗਲੀ ਖ਼ਬਰ ਪਰਮਾਤਮਾ ਦੀ ਭਗਤੀ ਮਨ ਨੂੰ ਪਵਿੱਤਰ ਕਰਦੀ ਹੈ-ਆਚਾਰੀਆ ਸ਼ੈਲ
Ad Position 24