20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਪੰਜਾਬ ਐਂਡ ਸਿੰਧ ਬੈਂਕ ਦੇ ਮੈਨੇਜਰ ਨੇ ਬੀਮਾ ਰਾਸ਼ੀ ਮਿ੍ਤਕ ਦੇ ਵਾਰਸਾਂ ਨੂੰ ਸੌਂਪੀ

Ad Position 21
No active advertisement
ਅਜੀਤ ਡੈਸਕ 12-03-2026
ਮਜਾਰੀ/ਸਾਹਿਬਾ, 11 ਮਾਰਚ (ਨਿਰਮਲਜੀਤ ਸਿੰਘ ਚਾਹਲ)-ਪੰਜਾਬ ਐਂਡ ਸਿੰਘ ਬੈਂਕ ਮਜਾਰੀ ਦੇ ਮੈਨੇਜਰ ਰਾਜੇਸ਼ ਕੁਮਾਰ ਨੇ ਆਪਣੀ ਬ੍ਰਾਂਚ ਦੇ ਇੱਕ ਬੱਚਤ ਖਾਤਾ ਧਾਰਕ ਬੀਬੀ ਇਕਵਾਨਾ ਪਤਨੀ ਰਮਜਾਨ ਹੁਸੈਨ ਪਿੰਡ ਮਹਿੰਦਪੁਰ ਜਿਸ ਨੇ ਪ੍ਰਧਾਨ ਮੰਤਰੀ ਜੀਵਨ ਯੋਤੀ ਬੀਮਾ ਯੋਜਨਾ ਲਈ ਹੋਈ ਸੀ, ਜਿਸ ਦੀ ਕੁੱਝ ਸਮਾਂ ਪਹਿਲਾਂ ਬਿਮਾਰ ਹੋਣ ਉਪਰੰਤ ਮੌਤ ਹੋ ਗਈ ਸੀ | ਪੰਜਾਬ ਐਂਡ ਸਿੰਧ ਬੈਂਕ ਬ੍ਰਾਂਚ ਮਜਾਰੀ ਦੇ ਮੈਨੇਜਰ ਰਾਜੇਸ਼ ਕੁਮਾਰ ਨੇ ਕਾਗਜੀ ਕਾਰਵਾਈ ਪੂਰੀ ਕਰਕੇ ਬੀਬੀ ਦੇ ਵਾਰਸ ਸਲਮਾਨ ਖਾਨ ਪੁੱਤਰ ਰਮਜਾਨ ਹੁਸੈਨ ਨੂੰ ਦੋ ਲੱਖ ਰੁਪਏ ਦਾ ਚੈੱਕ ਸੌਂਪਿਆ | ਇਸ ਮੌਕੇ ਮੈਨੇਜਰ ਰਾਜੇਸ਼ ਕੁਮਾਰ ਨੇ ਦੱਸਿਆ ਕਿ ਕੇਂਦਰ ਸਰਕਾਰ ਵਲੋਂ ਹਰੇਕ ਖਾਤਾ ਧਾਰਕ ਜਿਸ ਦੀ ਉਮਰ 18 ਤੋਂ 70 ਸਾਲ ਤੱਕ ਹੈ ਨੂੰ ਪ੍ਰਧਾਨ ਮੰਤਰੀ ਸੁਰਕਸ਼ਾ ਬੀਮਾ ਯੋਜਨਾ ਐਕਸੀਡੈਂਟ ਦਾ ਕਲੇਮ ਕਵਰ ਜੋ ਬੱਚਤ ਖਾਤਾ ਧਾਰਕ ਦੇ ਖਾਤੇ ਵਿਚੋਂ ਸਲਾਨਾ 20 ਰੁਪਏ ਦੀ ਰਾਸ਼ੀ ਕੱਟਦੀ ਹੈ ਤੇ ਐਕਸੀਡੈਂਟ ਕਾਰਨ ਮੌਤ ਦੇ ਵਾਰਸਾਂ ਨੂੰ ਦੋ ਲੱਖ ਰੁਪਏ ਅਤੇ ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾਂ ਯੋਜਨਾ ਬੱਚਤ ਖਾਤਾ ਧਾਰਕ ਦੇ ਖਾਤੇ ਵਿਚੋਂ ਸਲਾਨਾ 436 ਰੁਪਏ ਦੀ ਰਾਸ਼ੀ ਕੱਟਦੀ ਹੈ, ਜੋ ਕਿਸੇ ਬਿਮਾਰੀ ਜਾ ਕੁਦਰਤੀ ਮੌਤ ਹੋਣ 'ਤੇ ਦੋ ਲੱਖ ਰੁਪਏ ਰਾਸ਼ੀ ਵਾਰਸਾਂ ਨੂੰ ਦਿੱਤੀ ਜਾਂਦੀ ਹੈ | ਉਨਾਂ ਸਾਰੇ ਬੱਚਤ ਖਾਤਾ ਧਾਰਕਾਂ ਨੂੰ ਸਰਕਾਰ ਦੀਆਂ ਇਨਾਂ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕੀਤੀ ਹੈ | ਇਸ ਮੌਕੇ ਜੀਵਨ ਸਿੰਘ, ਗੁਰਪ੍ਰੀਤ ਕੌਰ, ਜੋਤੀ ਅਤੇ ਬਹਾਦਰ ਸਿੰਘ ਸਾਰੇ ਬੈਂਕ ਮੁਲਾਜਮ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਫਰੌਤੀਆਂ ਲੈਣ ਲਈ ਫਾਇਰਿੰਗ ਕਰਨ ਵਾਲੇ ਅੰਤਰਰਾਸ਼ਟਰੀ ਗਰੋਹ ਦੇ ਦੋ ਮੁੱਖ ਦੋਸ਼ੀ ਪੁਲਿਸ ਵਲੋਂ ਕਾਬੂ ਅਗਲੀ ਖ਼ਬਰ ਪੀ. ਡਬਲਿਊ. ਡੀ. ਵਰਕਰ ਯੂਨੀਅਨ ਵਲੋਂ ਧਰਨਾ
Ad Position 24