21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਫੁੱਟਬਾਲ ਖਿਡਾਰੀ ਰਵਿੰਦਰ ਸਿੰਘ ਮਜਾਰੀ ਨੂੰ ਦਿੱਤੀ ਨਮ ਅੱਖਾਂ ਨਾਲ ਅੰਤਿਮ ਵਿਦਾਈ

Ad Position 21
No active advertisement
ਅਜੀਤ ਡੈਸਕ 12-03-2026
ਮਜਾਰੀ/ਸਾਹਿਬਾ, 11 ਮਾਰਚ (ਨਿਰਮਲਜੀਤ ਸਿੰਘ ਚਾਹਲ)-ਉੱਭਰ ਰਹੇ ਨੌਜਵਾਨ ਫੁੱਟਬਾਲ ਖਿਡਾਰੀ ਰਵਿੰਦਰ ਸਿੰਘ ਮਜਾਰੀ ਜਿਸ ਦੀ ਬੀਤੇ ਦਿਨ ਪਿੰਡ ਬਛੌੜੀ ਵਿਖੇ ਚੱਲ ਰਹੇ ਫੁੱਟਬਾਲ ਦੇ ਟੂਰਨਾਮੈਂਟ ਦੇ ਇਕ ਚੱਲਦੇ ਮੈਚ ਦੌਰਾਨ ਖੇਡਦੇ ਸਮੇਂ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਸੀ | ਉਸ ਦੀ ਮਿ੍ਤਕ ਦੇਹ ਦਾ ਸਸਕਾਰ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ, ਖੇਡ ਪ੍ਰੇਮੀਆਂ, ਵੱਡੀ ਗਿਣਤੀ ਵਿਚ ਪਹੁੰਚੇ ਫੁੱਟਬਾਲ ਖਿਡਾਰੀ ਤੇ ਇਲਾਕੇ ਦੇ ਲੋਕਾਂ ਦੀ ਹਾਜ਼ਰੀ ਵਿਚ ਨਮ ਅੱਖਾਂ ਨਾਲ ਕਰ ਦਿੱਤਾ ਗਿਆ | ਚਿਖ੍ਹਾ ਨੂੰ ਅਗਨੀ ਵੱਡੇ ਭਰਾ ਭੁਪਿੰਦਰ ਸਿੰਘ ਵਲੋਂ ਦਿਖਾਈ ਗਈ | ਇਹ ਨੌਜਵਾਨ ਇਸ ਵੇਲੇ ਨਾਮਧਾਰੀ ਫੁੱਟਬਾਲ ਕਲੱਬ ਸ਼੍ਰੀ ਭੈਣੀ ਸਾਹਿਬ ਜ਼ਿਲ੍ਹਾ ਲੁਧਿਆਣਾ ਵਲੋਂ ਖੇਡਦਾ ਸੀ | ਇਸ ਮੌਕੇ ਵੱਖ-ਵੱਖ ਫੁੱਟਬਾਲ ਕਲੱਬਾਂ ਦੇ ਖਿਡਾਰੀ, ਪਿਤਾ ਕਸ਼ਮੀਰ ਸਿੰਘ, ਭਰਾ ਭੁਪਿੰਦਰ ਸਿੰਘ, ਕੁਲਵਿੰਦਰ ਸਿੰਘ ਸਮੁੰਦੜਾ, ਇਕਬਾਲ ਸਿੰਘ ਖੇੜਾ, ਸਰਪੰਚ ਰਸ਼ਪਾਲ ਸਿੰਘ, ਸਾਬਕਾ ਸਰਪੰਚ ਅਵਤਾਰ ਸਿੰਘ ਮਾਹੀ, ਹਰਨੇਕ ਸਿੰਘ ਥਿਆੜਾ, ਸਮਸ਼ੇਰ ਸਿੰਘ ਨਾਮਧਾਰੀ, ਅਸ਼ੋਕ ਬਜਾੜ, ਤੀਰਥ ਸਿੰਘ ਰੱਕੜ, ਅਜੈਬ ਸਿੰਘ ਚੱਕ ਗੁੱਜਰਾਂ, ਸਤਨਾਮ ਸਿੰਘ ਅਟਵਾਲ, ਕਮਲ ਪਾਲਦੀ, ਡੈਵਿਡ ਵੀਹੜਾਂ, ਜੱਸਾ ਫਿਰਨੀ ਮਜਾਰਾ, ਲੱਕੀ ਬਛੌੜੀ, ਲਾਡੀ ਪਨਾਮ, ਕਾਕਾ ਡੰਘਾਮ, ਜੁਝਾਰ ਸਿੰਘ ਰੱਕੜ, ਕੈਪ. ਗੁਰਪਾਲ ਸਿੰਘ, ਹਰਕਮਲ ਸਿੰਘ, ਮੋਹਣ ਸਿੰਘ ਪਨੇਸਰ, ਸੁਖਵਿੰਦਰ ਸਿੰਘ ਪਨੇਸਰ, ਤੇਜਿੰਦਰ ਸਿੰਘ ਤਿੰਦੂ, ਡਾ. ਬਲਿਹਾਰ ਸਿੰਘ, ਚਰਨਜੀਤ ਸਿੰਘ, ਗੁਰਨਾਮ ਸਿੰਘ ਛਦੌੜੀ, ਬਚਿੱਤਰ ਸਿੰਘ ਭਾਰਾਪੁਰ, ਤਿਲਕ ਰਾਜ ਸੂਦ, ਹਰਮੇਜਰ ਸਿੰਘ, ਸੁਖਵਿੰਦਰ ਸਿੰਘ, ਸੁੱਚਾ ਸਿੰਘ, ਇਕਬਾਲ ਸਿੰਘ ਅਟਵਾਲ, ਸੁੱਚਾ ਸਿੰਘ ਧੌਲ, ਪਰਮਿੰਦਰ ਸਿੰਘ ਬਛੌੜੀ, ਰਸ਼ਵਿੰਦਰ ਸਿੰਘ ਬੱਲ, ਬਲਵੰਤ ਸਿੰਘ ਰਹੱਲੀ, ਸੁਖਵਿੰਦਰ ਸਿੰਘ ਸੁੱਖਾ ਤੇ ਮਨਜੀਤ ਸਿੰਘ ਲਾਡੀ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਅੱਖਾਂ ਦਾ ਮੁਫ਼ਤ ਜਾਂਚ ਤੇ ਆਪ੍ਰੇਸ਼ਨ ਕੈਂਪ 16 ਨੂੰ ਅਗਲੀ ਖ਼ਬਰ ਪੰਜਾਬ ਦੇ ਸਰਬਪੱਖੀ ਵਿਕਾਸ ਲਈ ਸੱਤਾ ਪਰਿਵਰਤਨ ਜ਼ਰੂਰੀ- ਕਰੀਮਪੁਰੀ
Ad Position 24