21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਕੋਚ ਗੁਰਦੀਪ ਸਿੰਘ ਥਾਪਾ ਦੀ ਸੇਵਾ ਮੁਕਤੀ 'ਤੇ ਸ਼ੁਕਰਾਨਾ ਸਮਾਗਮ ਕਰਵਾਇਆ

Ad Position 21
No active advertisement
ਅਜੀਤ ਡੈਸਕ 12-03-2026
ਹੁਸ਼ਿਆਰਪੁਰ, 11 ਮਾਰਚ (ਨਰਿੰਦਰ ਸਿੰਘ ਬੱਡਲਾ)-ਅੰਤਰਰਾਸ਼ਟਰੀ ਫੁੱਟਬਾਲ ਕੋਚ ਗੁਰਦੀਪ ਸਿੰਘ ਥਾਪਾ ਨੂੰ ਸੇਵਾ ਮੁਕਤੀ 'ਤੇ ਵਿਦਾਇਗੀ ਪਾਰਟੀ ਦਿੱਤੀ ਗਈ | ਇਸ ਉਪਰੰਤ ਪਰਿਵਾਰ ਵਲੋਂ ਪ੍ਰਮਾਤਮਾ ਦੇ ਸ਼ੁਕਰਾਨੇ ਅਤੇ ਸਰਬੱਤ ਦੇ ਭਲੇ ਲਈ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪਿੰਡ ਭਾਮ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ, ਉਪਰੰਤ ਕੀਰਤਨੀ ਜਥਿਆਂ ਵਲੋਂ ਕੀਰਤਨ ਸਰਵਣ ਕਰਵਾਇਆ ਗਿਆ | ਸਮਾਗਮ 'ਚ ਪਹੁੰਚੇ ਖੇਡ ਪ੍ਰਮੋਟਰਾਂ, ਫੁੱਟਬਾਲ ਕੋਚਾਂ ਅਤੇ ਖੇਡ ਪ੍ਰੇਮੀਆਂ ਨੇ ਕੋਚ ਥਾਪਾ ਨੂੰ ਉਨ੍ਹਾਂ ਦੀ ਸੇਵਾ ਮੁਕਤੀ 'ਤੇ ਵਧਾਈ ਦਿੰਦਿਆਂ ਕਿਹਾ ਕਿ ਥਾਪਾ ਨੇ ਨਾ ਸਿਰਫ਼ ਪੰਜਾਬ, ਬਲਕਿ ਦੇਸ਼ ਦੇ ਖਿਡਾਰੀਆਂ ਨੂੰ ਵਧੀਆ ਤਕਨੀਕ ਨਾਲ ਫੁੱਟਬਾਲ ਖੇਡਣ ਦੇ ਗੁਰ ਸਿਖਾਏ | ਉਨ੍ਹਾਂ ਕਿਹਾ ਕਿ ਥਾਪਾ ਦੀ ਕੋਚਿੰਗ ਸਦਕਾ ਪੰਜਾਬ ਨੇ ਅਨੇਕਾਂ ਮੁਕਾਬਲਿਆਂ 'ਚ ਤਗਮੇ ਜਿੱਤੇ ਅਤੇ ਸੂਬੇ ਦਾ ਨਾਂਅ ਰੌਸ਼ਨ ਕੀਤਾ | ਇਸ ਮੌਕੇ ਇਕਬਾਲ ਸਿੰਘ ਖੇੜਾ ਪ੍ਰਧਾਨ ਦੋਆਬਾ ਸਪੋਰਟਿੰਗ ਕਲੱਬ, ਮਾ: ਹਰਭਜਨ ਸਿੰਘ ਅਜਨੌਹਾ, ਪਿ੍ੰ: ਸੁਖਇੰਦਰ ਸਿੰਘ ਬੱਡੋਂ, ਪਿ੍ੰ: ਜਗਮੋਹਨ ਸਿੰਘ, ਹਰਪ੍ਰੀਤ ਸਿੰਘ ਬੈਂਸ, ਕ੍ਰਿਸ਼ਨ ਚੰਦ ਭਨੌਟ, ਅਮਰੀਕ ਸਿੰਘ ਮੇਹਟੀਆਣਾ, ਕੋਚ ਅਮਰਜੀਤ ਸਿੰਘ ਰਿਹਾਣਾ ਜੱਟਾਂ, ਜਗਦੀਸ਼ ਸਿੰਘ ਮੂਗੋ ਪੱਟੀ, ਰਵਿੰਦਰਪਾਲ ਸਿੰਘ ਰਾਏ, ਕੋਚ ਰਾਜਵੀਰ ਸਿੰਘ ਮਾਹਿਲਪੁਰ, ਦਲਜੀਤ ਸਿੰਘ ਨੀਟਾ, ਮਨਵੀਰ ਸਿੰਘ ਸਰਹਾਲਾ ਖ਼ੁਰਦ, ਪਰਮਜੀਤ ਸਿੰਘ ਪੰਮਾ, ਸੋਹਣ ਲਾਲ ਮੰਨਣਹਾਨਾ ਆਦਿ ਸਮੇਤ ਸੰਗਤਾਂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਵਿਧਾਨ ਸਭਾ 'ਚ ਸੁਖਪਾਲ ਸਿੰਘ ਖਹਿਰਾ ਨੂੰ ਆਪਣਾ ਪੱਖ ਨਾ ਰੱਖਣ ਦੇਣਾ ਅਤਿ ਨਿੰਦਣਯੋਗ- ਹਰਿੰਦਰ ਸਹੋਤਾ ਅਗਲੀ ਖ਼ਬਰ ਅੱਖਾਂ ਦਾ ਮੁਫ਼ਤ ਜਾਂਚ ਤੇ ਆਪ੍ਰੇਸ਼ਨ ਕੈਂਪ 16 ਨੂੰ
Ad Position 24