03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਸੀਨੀਅਰ ਸੈਕੰਡਰੀ ਸਕੂਲ ਚੱਕ ਰਾਮੂੰ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ

Ad Position 21
repet_subhas-goyals [Copy P29]
ਅਜੀਤ ਡੈਸਕ 29-03-2026
ਬਹਿਰਾਮ, 28 ਮਾਰਚ (ਸਰਬਜੀਤ ਸਿੰਘ ਰਾਣਾ) - ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੱਕ ਰਾਮੂੰ ਵਿਖੇ ਸਕੂਲ ਇੰਚਾਰਜ਼ ਗਗਨਦੀਪ ਸ਼ਰਮਾ ਦੀ ਅਗਵਾਈ 'ਚ ਸਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸਾਲ 2025-26 ਦੌਰਾਨ ਅੱਵਲ ਆਉਣ ਵਾਲੇ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸੇ ਤਰ੍ਹਾਂ ਸੱਭਿਆਚਾਰ ਅਤੇ ਖੇਡਾਂ ਵਿੱਚ ਮੱਲ੍ਹਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਰਪੰਚ ਹਰਜਿੰਦਰ ਕੌਰ, ਪ੍ਰਧਾਨ ਮਨਜੀਤ ਸਿੰਘ ਮੰਡੇਰ ਕੈਨੇਡਾ, ਵਿਵੇਕ ਕੁਮਾਰ ਮੈਨੇਜਰ ਐਚ.ਡੀ.ਐਫ.ਸੀ ਬੈਂਕ ਬਹਿਰਾਮ, ਮੇਵਾ ਸਿੰਘ ਸਾਬਕਾ ਸਰਪੰਚ ਵਿਸ਼ੇਸ਼ ਤੌਰ 'ਤੇ ਪਹੁੰਚੇ | ਸਕੂਲ ਇੰਚਾਰਜ਼ ਗਗਨਦੀਪ ਸ਼ਰਮਾ ਨੇ ਸਕੂਲ 'ਚ ਪਹੁੰਚੀਆਂ ਮੋਹਤਵਰ ਸ਼ਖਸੀਅਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਕੂਲ ਨੂੰ ਐਨ.ਆਰ.ਆਈਜ਼ ਅਤੇ ਨਗਰ ਨਿਵਾਸੀਆਂ ਦਾ ਹਰ ਸਮੇਂ ਵੱਡਾ ਸਹਿਯੋਗ ਮਿਲਦਾ ਰਿਹਾ ਹੈ ਜਿਸ ਕਾਰਨ ਸਕੂਲ ਦਾ ਹਰ ਕਾਰਜ ਨੇਪਰੇ ਚਾੜ੍ਹਨ 'ਚ ਕਦੀ ਵੀ ਕੋਈ ਮੁਸ਼ਕਿਲ ਨਹੀਂ ਆਈ | ਸਕੂਲ ਸਟਾਫ ਵੱਲੋਂ ਮੋਹਤਵਾਰ ਸ਼ਖ਼ਸੀਅਤਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ 'ਤੇ ਵਿਦਿਆਰਥੀਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ | ਇਸ ਮੌਕੇ 'ਤੇ ਸਰਪੰਚ ਹਰਜਿੰਦਰ ਕੌਰ, ਮਨਜੀਤ ਸਿੰਘ ਮੰਡੇਰ ਕੈਨੇਡਾ, ਮੇਵਾ ਸਿੰਘ ਸਾਬਕਾ ਸਰਪੰਚ, ਵਿਵੇਕ ਕੁਮਾਰ ਮੈਨੇਜਰ ਐਚ.ਡੀ.ਐਫ.ਸੀ ਬੈਂਕ ਬਹਿਰਾਮ, ਸੁਖਚਰਨ ਸਿੰਘ ਜੌਹਲ, ਹਰਜਾਪ ਸਿੰਘ ਖਾਲਸਾ, ਦੇਵਰਾਜ ਕੌਲ, ਅਧਿਆਪਕ ਰਮਨ ਕੁਮਾਰ, ਸਰਬਜੀਤ ਸਿੰਘ ਰਾਣਾ, ਸਮੂਹ ਸਕੂਲ ਸਟਾਫ 'ਤੇ ਵਿਦਿਆਰਥੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪਿੰਡ ਸਲੋਹ ਦੇ ਭੱਦਰ ਕਾਲੀ ਮੰਦਰ 'ਚ ਲੱਗੀਆਂ ਰੌਣਕਾਂ ਅਗਲੀ ਖ਼ਬਰ ਸਾਬਕਾ ਵਿਧਾਇਕ ਸ਼ਿੰਗਾਰਾ ਰਾਮ ਸਹੂੰਗੜਾ ਦੀ ਨਿੱਘੀ ਯਾਦ 'ਚ ਵਿਸ਼ਾਲ ਸੰਮੇਲਨ 2 ਨੂੰ
Ad Position 24