ਨਵਾਂਸ਼ਹਿਰ, 28 ਮਾਰਚ (ਜਸਬੀਰ ਸਿੰਘ ਨੂਰਪੁਰ)- ਕੇ. ਸੀ ਗਰੁੱਪ ਆਫ ਇੰਸਟੀਚਿਊਸ਼ਨ 'ਚ ਸਸਟੇਨੇਬਲ ਡਿਵੈੱਲਪਮੈਂਟ ਅਤੇ ਕਲਾਈਮੇਟ ਰੇਜਿਲਿਅੰਸ ਦੇ ਲਈ ਮਲਟੀਡਿਸਿਪਲਿਨਰੀ ਅਪਰੋਚ 'ਤੇ ਦੋ ਰੋਜਾ ਰਾਸ਼ਟਰੀ ਕਾਨਫਰੰਸ ਸ਼ੁਰੂ ਹੋਈ | ਪਹਿਲੇ ਦਿਨ ਵੱਖੋਂ-ਵੱਖ ਰਾਜਾਂ ਤੋਂ ਆਏ ਫਾਰਮੇਸੀ, ਇੰਜੀਨੀਅਰਿੰਗ ਅਤੇ ਪੋਲੀਟੈਕਨਿਕ ਕਾਲਜ ਦੇ 10 ਵਿਦਵਾਨਾਂ ਨੇ ਆਪਣੇ ਪੇਪਰ ਪੜ੍ਹੇ | ਮੁੱਖ ਵਕਤਾ ਮੈਡੀਕਲ ਕਮਿਸਟਰੀ ਅਮਰੀਕਨ ਕੈਮੀਕਲ ਸੋਸਾਇਟੀ ਦੇ ਐਡੀਟੋਰੀਅਲ ਐਡਵਾਇਜਰੀ ਬੋਰਡ ਮੈਂਬਰ ਡਾ. ਦੀਪਕ ਸਲੂੰਕੇ ਅਤੇ ਲੁਧਿਆਣਾ ਗਰੁੱਪ ਆਫ ਕਾਲਜ ਦੇ ਡਾ. ਰਾਕੇਸ਼ ਕੁਮਾਰ ਰਹੇ | ਸਭ ਤੋਂ ਪਹਿਲਾਂ ਮੁੱਖ ਵਕਤਾ ਦੇ ਨਾਲ ਸੀ.ਈ.ਓ ਗਰੁੱਪ ਕੈਪਟਨ ਅਸ਼ਨੀ ਦੱਤਾ, ਕੈਂਪਸ ਡਾਇਰੇਕਟਰ ਡਾ. ਅਵਤਾਰ ਚੰਦ ਰਾਣਾ, ਡਾ. ਬਲਜੀਤ ਕੌਰ, ਡਾ. ਕੁਲਜਿਦਰ ਕੌਰ, ਡਾ. ਵਿਕਾਸ ਕੁਮਾਰ, ਇੰਜ. ਜਫਤਾਰ ਅਹਿਮਦ, ਐਸਏਓ ਇੰਜ. ਆਰਕੇ ਮੂੰਮ ਨੇ ਜੋਤੀ ਪ੍ਰਚਮਡ ਦੀ ਰਸਮ ਅਦਾ ਕੀਤੀ | ਸਰਸੰਵਤੀ ਵੰਦਨਾ ਤੋਂ ਬਾਅਦ ਦੇਸ਼ ਭਗਤੀ ਦਾ ਗਰੁੱਪ ਗਾਇਨ ਹੋਇਆ | ਡਾ. ਦੀਪਕ ਸੈਲੂੰਕੇ ਨੇ ਦੱਸਿਆ ਕਿ ਅਗਲੀ ਪੀੜ੍ਹੀ ਦੀ ਵੈਕਸੀਨ ਤਕੀਨੀਕ ਪ੍ਰੰਪਰਾ ਤਰੀਕਿਆ ਨੂੰ ਅੱਗੇ ਵਧਾਉਂਦੇ ਹੋਏ ਅੱਗੇ ਵਧਦੀ ਸੁਰੱਖਿਆ ਅਤੇ ਵਧੇਰੇ ਪ੍ਰਭਾਵਸ਼ਾਲੀ ਪ੍ਰਦਾਨ ਕਰਦੀ ਹੈ | ਇਹ ਮੁੱਖ ਤੌਰ 'ਤੇ ਸਰੀਰ ਦੀ ਪ੍ਰਤੀਕਤਾ ਪ੍ਰਣਾਲੀ ਨੂੰ ਵਾਇਰਸ ਦੀ ਪਛਾਣ ਅਤੇ ਜਾਣਕਾਰੀ ਲਈ ਪ੍ਰੇਰਣਾ ਦਿੰਦੀ ਹੈ | ਵੈਕਸੀਨ ਦੀ ਪ੍ਰਭਾਵਕਾਰੀਤਾ ਅਤੇ ਬਿਹਤਰੀ ਨੂੰ ਬਿਹਤਰ ਬਣਾਉਣ ਲਈ ਨੈਨੋਪਾਰਟੀਕਲਸ ਦੀ ਵਰਤੋਂ ਕੀਤੀ ਜਾਂਦੀ ਹੈ | ਇਹ ਨਵੀਂ ਪ੍ਰਭਾਵੀ ਤਕਨੀਕਾਂ ਸਿਰਫ਼ ਤੇਜ਼ ਗਤੀ ਤੋਂ ਵਿਕਸਤ ਹੋਣ ਦੀ ਸੰਭਾਵਨਾ, ਬਿਹਤਰ ਆਉਣ ਵਾਲੇ ਪੁਰਾਣੇ ਵਿਕਲਪਾਂ ਵਿੱਚ ਵੀ ਵਧੇਰੇ ਅਤੇ ਵਧੀਆ ਨਸਲ, ਬਿਹਤਰ ਭਵਿੱਖ ਦੀ ਮਹਾਮਾਰੀਆਂ ਨਾਲ ਜੁੜੀਆਂ ਬੀਮਾਰੀਆਂ ਨੂੰ ਠੀਕ ਕਰਨ ਦੀ ਮਦਦ ਮਿਲਦੀ ਹੈ | ਡਾ. ਰਾਕੇਸ ਕੁਮਾਰ ਨੇ ਜਲਵਾਯੂ ਸੁਧਾਰ ਸਮਰਥਾ ਵਿਸ਼ੇ 'ਤੇ ਅਪਣੇ ਵਿਚਾਰ ਰੱਖਦੇ ਕਿਹਾ ਕਿ ਹੁਣ ਬਹੁਤ ਜ਼ਿਆਦਾ ਗਰਮੀ ਤੇ ਮੌਸਮ ਵਿੱਚ ਉਤਾਰ-ਚੜ੍ਹਾਵ ਹੋ ਰਿਹਾ ਹੈ | ਵਿਸ਼ਵ ਵਾਰਮਿੰਗ ਦੇ ਕਾਰਨ ਤਾਪਮਾਨ ਲਗਾਤਾਰ ਵਧ ਰਿਹਾ ਹੈ, ਗਰਮੀ ਦੇ ਮੌਸਮ 'ਚ ਭਿਆਨਕ ਗਰਮੀ ਅਤੇ ਹੋਰ ਮੌਸਮਾਂ 'ਚ ਠੰਢ ਜਾਂ ਬਾਰਿਸ਼ ਹੋ ਰਹੀ ਹੈ | ਮੌਸਮ ਵਿਭਾਗ ਦੇ ਅਨੁਸਾਰ, ਹੁਣ ਮੌਸਮ 'ਚ ਅਨਿਸ਼ਚਿਤਤਾ ਅਤੇ ਸਮੇਂ ਹਨੇਰੀ -ਤੂਫਾਨ ਦੀਆਂ ਘਟਨਾਵਾਂ ਵਧੀਆਂ ਹਨ | ਕੈਂਪਸ ਡਾਇਰੈਕਟਰ ਡਾ. ਐਸੀ ਰਾਣਾ ਨੇ ਕਿਹਾ ਕਿ ਇਸ ਤਰ੍ਹਾਂ ਦਾ ਵਿਸ਼ਾ ਸਟੂਡੈਂਟਸ ਨੂੰ ਸਮਾਜ 'ਚ ਅੱਗੇ ਵਧਾਉਣ ਲਈ ਪ੍ਰਰਿਤ ਕਰਦੇ ਹਨ | ਇਸ ਨਾਲ ਇਹਨਾ ਸਟੂਡੈਂਟ ਨੂੰ ਨਵਾਂ ਗਿਆਨ ਮਿਲਦਾ ਹੈ | ਇਸ ਦੇ ਬਾਅਦ 10 ਵਿਦਵਾਨਾਂ ਨੇ ਆਪਣੇ ਵੱਖੋ ਵੱਖ ਵਿਸ਼ਿਆਂ 'ਤੇ ਖੋਜ਼ ਪਰਚੇ ਪੜ੍ਹੇ | ਮੰਚ ਸੰਚਾਲਨ ਰਮਨ ਅਤੇ ਇੰਦਰਪ੍ਰੀਤ ਨੇ ਕੀਤਾ |