ਪੋਜੇਵਾਲ ਸਰਾਂ, 28 ਮਾਰਚ (ਨਵਾਂਗਰਾਈਾ)- ਸਰਕਾਰੀ ਹਾਈ ਸਕੂਲ ਪੋਜੇਵਾਲ ਵਿਖੇ ਮੁੱਖ ਅਧਿਆਪਕਾ ਬਲਵੀਰ ਕੌਰ ਦੀ ਅਗਵਾਈ ਵਿੱਚ ਮਾਪੇ ਅਧਿਆਪਕ ਮਿਲਣੀ ਅਤੇ ਸਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ | ਇਸ ਸਮਾਗਮ ਦੌਰਾਨ ਆਪਣੇ ਸੰਬੋਧਨ 'ਚ ਮੁੱਖ ਅਧਿਆਪਕਾ ਬਲਵੀਰ ਕੌਰ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਵਧੀਆ ਅਤੇ ਕੁਆਲਿਟੀ ਸਿੱਖਿਆ ਲਈ ਸਰਕਾਰੀ ਸਕੂਲਾਂ ਵਿੱਚ ਆਪਣੇ ਬੱਚਿਆਂ ਨੂੰ ਦਾਖਲ ਕਰਵਾਉਣ | ਇਸ ਮੌਕੇ ਉਹਨਾਂ ਕਿਹਾ ਅੱਜ ਸਾਡੇ ਸਰਕਾਰੀ ਸਕੂਲ ਵਧੀਆ ਮਾਡਲ ਸਕੂਲਾਂ ਤੋਂ ਕਿਤੇ ਉੱਪਰ ਹਨ ਤੇ ਵਧੀਆ ਨਤੀਜੇ ਦੇ ਰਹੇ ਹਨ | ਉਹਨਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਸਰਕਾਰੀ ਸਕੂਲਾਂ ਦੇ ਬੱਚਿਆਂ ਨੇ ਨੀਟ ਅਤੇ ਹੋਰ ਪ੍ਰੀਖਿਆਵਾਂ ਵਿੱਚ ਵਧੀਆ ਨਤੀਜੇ ਦਿੱਤੇ ਹਨ | ਉਹਨਾਂ ਕਿਹਾ ਸਰਕਾਰੀ ਸਕੂਲਾਂ ਵਿੱਚ ਮੁਫਤ ਸਿੱਖਿਆ ਦਿੱਤੀ ਜਾ ਰਹੀ ਹੈ | ਇਸ ਮੌਕੇ ਛੇਵੀਂ, ਸੱਤਵੀਂ ਅਤੇ ਨੌਵੀਂ ਜਮਾਤ ਦੇ ਪਹਿਲੇ ਤਿੰਨ ਸਥਾਨਾਂ 'ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪਰਮਜੀਤ ਕੌਰ ਚੇਅਰਮੈਨ ਐਸ.ਐਮ.ਸੀ, ਪਵਨ ਕੁਮਾਰ ਸਰਪੰਚ, ਸਤਿੰਦਰ ਕੁਮਾਰ, ਮੈਡਮ ਤਨੂ, ਮੈਡਮ ਸੀਮਾ ਰਾਣੀ, ਸੰਜੀਵ ਕੁਮਾਰ, ਰਮਨ ਕੁਮਾਰ ਹਰਜਿੰਦਰ ਕੁਮਾਰ ਆਦਿ ਸਮੇਤ ਸਮੂਹ ਮਾਪੇ ਤੇ ਵਿਦਿਆਰਥੀ ਹਾਜ਼ਰ ਸਨ |